ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ, ਦੀਵਾਲੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ
Ludhiana News: ਤਿਉਹਾਰਾਂ ਦੇ ਸੀਜ਼ਨ ਵਿੱਚ ਪੁਲਿਸ ਨੇ ਜਗਰਾਉਂ ਸ਼ਹਿਰ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਛਾਪੇਮਾਰੀ ਕਰਕੇ ਰਿਹਾਇਸ਼ੀ ਇਲਾਕਿਆਂ ਵਿੱਚ ਸਟੋਰ ਕੀਤੇ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਹਨ।
Ludhiana News: ਤਿਉਹਾਰਾਂ ਦੇ ਸੀਜ਼ਨ ਵਿੱਚ ਪੁਲਿਸ ਨੇ ਜਗਰਾਉਂ ਸ਼ਹਿਰ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਛਾਪੇਮਾਰੀ ਕਰਕੇ ਰਿਹਾਇਸ਼ੀ ਇਲਾਕਿਆਂ ਵਿੱਚ ਸਟੋਰ ਕੀਤੇ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਹਨ।
ਪੁਲਿਸ ਨੇ ਸਭ ਤੋਂ ਪਹਿਲਾਂ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਲਾਲਾ ਲਾਜ ਤਰਾਏ ਕਾਲਜ ਰੋਡ ’ਤੇ ਇੱਕ ਬੰਦ ਮਕਾਨ ਦਾ ਤਾਲਾ ਤੋੜਿਆ। ਉਸ ਵਿਚੋਂ ਪੁਲਿਸ ਨੂੰ ਪਟਾਕੇ ਮਿਲੇ ਪਰ ਕਿਸੇ ਨੇ ਵੀ ਇਨ੍ਹਾਂ ਪਟਾਕਿਆਂ ਦੇ ਮਾਲਕ ਬਾਰੇ ਕੋਈ ਦਾਅਵਾ ਨਹੀਂ ਕੀਤਾ।
ਸੂਤਰਾਂ ਦੀ ਮੰਨੀਏ ਤਾਂ ਇਹ ਪਟਾਕੇ ਕਿਸੇ ਭਾਜਪਾ ਆਗੂ ਦੇ ਦੱਸੇ ਜਾ ਰਹੇ ਹਨ ਪਰ ਭਾਜਪਾ ਆਗੂ ਨੇ ਇਸ ਗੱਲ ਤੋਂ ਵੀ ਸਾਫ਼ ਇਨਕਾਰ ਕੀਤਾ ਕਿ ਉਸ ਦਾ ਪਟਾਕਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਬਾਅਦ ਪੁਲਿਸ ਨੇ ਨਹਿਰੂ ਮਾਰਕੀਟ ਸਥਿਤ ਇਕ ਦੁਕਾਨ 'ਤੇ ਛਾਪਾ ਮਾਰਿਆ। ਡੀਐਸਪੀ ਜਸਜੋਤ ਸਿੰਘ ਅਤੇ ਐਸਐਚਓ ਸਿਟੀ ਅੰਮ੍ਰਿਤਪਾਲ ਸਿੰਘ ਨੇ ਇੱਥੋਂ ਪਟਾਕਿਆਂ ਦੇ ਕਈ ਬੰਦ ਬਕਸੇ ਬਰਾਮਦ ਕੀਤੇ। ਬਰਾਮਦ ਹੋਏ ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਬਰਾਮਦ ਹੋਏ ਪਟਾਕਿਆਂ ਨੂੰ ਤਿੰਨ ਟੈਂਪੂਆਂ ਵਿੱਚ ਲੱਦ ਕੇ ਸਿਟੀ ਥਾਣੇ ਲਿਜਾਇਆ ਗਿਆ।
ਇਹ ਵੀ ਪੜ੍ਹੋ: ਮੋਢੇ ਅਤੇ ਹੱਥ 'ਚ ਹੋ ਰਿਹਾ ਦਰਦ, ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਡੀਐਸਪੀ ਜਸਜੋਤ ਸਿੰਘ ਦਾ ਕਹਿਣਾ ਹੈ ਕਿ ਕੋਠੀ ਵਿੱਚੋਂ ਮਿਲੇ ਪਟਾਕਿਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਨਹਿਰੂ ਮਾਰਕੀਟ ਵਿੱਚੋਂ ਮਿਲੇ ਪਟਾਕਿਆਂ ਦੇ ਸਬੰਧ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਦੇਹਾਤ ਨਵਨੀਤ ਸਿੰਘ ਬੈਂਸ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਪਟਾਕੇ ਸਟੋਰ ਕਰਨ ਜਾਂ ਵੇਚਣ ਵਾਲਿਆਂ ਨੂੰ ਰੋਕਿਆ ਜਾਵੇ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਟਾਕਿਆਂ ਦੇ ਗੈਰ-ਕਾਨੂੰਨੀ ਸਟਾਕ ਵਿਰੁੱਧ ਪੁਲਿਸ ਦੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਸਿਰਫ ਫਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹਲਦੀ ਵਾਲਾ ਦੁੱਧ, ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ