(Source: ECI/ABP News)
Lawrence Jail Interview: ਜਾਂਚ ਲਈ ਹਾਈਕੋਰਟ ਨੇ ਬਣਾਈ ਨਵੀਂ SIT, ਇਹ 3 ਅਫ਼ਸਰ ਕੀਤੇ ਸ਼ਾਮਲ, ਜਾਰੀ ਕੀਤੀਆਂ ਹਦਾਇਤਾਂ
Lawrence Bishnoi Jail Interview: ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵਿੱਚ ਬਹੁਤ ਹੀ ਕਾਬਿਲਯੋਗ ਅਫ਼ਸਰ ਹਨ ਜੋ ਇਸ ਮਾਮਲੇ ਦੀ ਜਾਂਚ ਕਰ ਸਕਦੇ ਹਨ। ਹੁਣ ਨਵੀਂ ਬਣਾਈ ਗਈ SIT ਵਿੱਚ ਸੈਪਸ਼ਲ ਡੀਜੀਪੀ ਪ੍ਰੋਬਧ ਕੁਮਾਰ ਤੋਂ ਇਲਾਵਾ
![Lawrence Jail Interview: ਜਾਂਚ ਲਈ ਹਾਈਕੋਰਟ ਨੇ ਬਣਾਈ ਨਵੀਂ SIT, ਇਹ 3 ਅਫ਼ਸਰ ਕੀਤੇ ਸ਼ਾਮਲ, ਜਾਰੀ ਕੀਤੀਆਂ ਹਦਾਇਤਾਂ Lawrence Jail Interview High Court created a new SIT for investigation Lawrence Jail Interview: ਜਾਂਚ ਲਈ ਹਾਈਕੋਰਟ ਨੇ ਬਣਾਈ ਨਵੀਂ SIT, ਇਹ 3 ਅਫ਼ਸਰ ਕੀਤੇ ਸ਼ਾਮਲ, ਜਾਰੀ ਕੀਤੀਆਂ ਹਦਾਇਤਾਂ](https://feeds.abplive.com/onecms/images/uploaded-images/2023/12/22/8ff3f6e758bbe14e6669c5cc39287aaf1703211224283785_original.jpg?impolicy=abp_cdn&imwidth=1200&height=675)
Lawrence Bishnoi Jail Interview: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਮਾਮਲੇ ਦੀ ਜਾਂਚ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ SIT ਬਣਾ ਦਿੱਤੀ ਹੈ। ਜੇਲ੍ਹ ਇੰਟਰਵਿਊ ਮਾਮਲੇ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਐਸਪੀ ਰੈਂਕ ਜਾਂ ਇਸ ਤੋਂ ਉੱਪਰ ਦੇ ਅਫ਼ਸਰਾਂ ਦੀ ਲਿਸਟ ਮੰਗੀ ਸੀ। ਜਿਸ ਤੋਂ ਬਾਅਦ ਬੀਤੇ ਦਿਨ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਇੱਕ SIT ਬਣਾਈ। ਜਿਸ ਦੀ ਅਗਵਾਈ ਪੰਜਾਬ ਦੇ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਜਾਂਚ ਕਰਨਗੇ।
ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵਿੱਚ ਬਹੁਤ ਹੀ ਕਾਬਿਲਯੋਗ ਅਫ਼ਸਰ ਹਨ ਜੋ ਇਸ ਮਾਮਲੇ ਦੀ ਜਾਂਚ ਕਰ ਸਕਦੇ ਹਨ। ਹੁਣ ਨਵੀਂ ਬਣਾਈ ਗਈ SIT ਵਿੱਚ ਸੈਪਸ਼ਲ ਡੀਜੀਪੀ ਪ੍ਰੋਬਧ ਕੁਮਾਰ ਤੋਂ ਇਲਾਵਾ ਏ.ਆਈ.ਜੀ ਡਾ.ਐਸ. ਰਾਹੁਲ ਅਤੇ ਨੀਲਾਬਰਨੀ ਜਗਦਾਲੇ ਨੂੰ ਸ਼ਾਮਲ ਕੀਤਾ ਗਿਆ ਹੈ।
ਸੁਣਵਾਈ ਦੌਰਾਨ ਹਾਈਕੋਰਟ ਨੇ ਲਾਰੇਂਸ ਦੇ ਇੰਟਰਵਿਊ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਵੀ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਐਸਆਈਟੀ ਆਪਣੀ ਜਾਂਚ ਸ਼ੁਰੂ ਕਰੇ। ਹਾਈ ਕੋਰਟ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਤੌਰ 'ਤੇ ਇੱਕ ਮੌਲਿਕ ਅਧਿਕਾਰ ਹੈ ਪਰ ਇਸ ਨਾਲ ਸਮਾਜਿਕ ਵਿਵਸਥਾ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ।
ਬੁੱਧਵਾਰ ਨੂੰ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਈ। ਜਿਸ ਵਿੱਚ ਪੰਜਾਬ ਪੁਲਿਸ ਦੀ SIT ਨੇ ਕਿਹਾ ਕਿ ਲਾਰੇਂਸ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ। ਬਠਿੰਡਾ ਜੇਲ੍ਹ ਵਿੱਚ ਜਿੱਥੇ ਲਾਰੈਂਸ ਨੂੰ ਰੱਖਿਆ ਗਿਆ ਸੀ, ਉਸ ਕੋਠੜੀ ਦੇ ਚਾਰੇ ਪਾਸੇ ਜੈਮਰ ਲੱਗੇ ਹੋਏ ਹਨ। ਉੱਥੇ ਮੋਬਾਈਲ ਦੀ ਵਰਤੋਂ ਕਰਨਾ ਸੰਭਵ ਨਹੀਂ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚੋਂ ਹੋਈ ਹੋ ਸਕਦੀ ਹੈ।
ਇਸ ਦੌਰਾਨ ਹਾਈ ਕੋਰਟ ਨੇ ਕਿਹਾ ਸੀ ਕਿ ਜੇਕਰ ਮਾਮਲਾ ਇੰਟਰ ਸਟੇਟ ਹੁੰਦਾ ਹੈ ਤਾਂ ਇਸ ਦੀ ਜਾਂਚ ਸੀਬੀਆਈ ਤੋਂ ਵੀ ਕਰਵਾਈ ਜਾ ਸਕਦੀ ਹੈ। ਫਿਲਹਾਲ ਹਾਈਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੀ ਜਾਂਚ ਲਈ ਨਵੀਂ ਸਿੱਟ ਬਣਾ ਦਿੱਤੀ ਹੈ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)