ਪੜਚੋਲ ਕਰੋ

Lok Sabha Election 2024: ਪੰਜਾਬ 'ਚ ਚੋਣ ਤਿਆਰੀਆਂ ਮੁਕੰਮਲ, 24,451 ਪੋਲਿੰਗ ਸਟੇਸ਼ਨਾਂ 'ਤੇ 2.14 ਕਰੋੜ ਤੋਂ ਵੱਧ ਵੋਟਰ ਪਾਉਣਗੇ ਵੋਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ.ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Lok Sabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ.ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸੂਬੇ ਵਿੱਚ ਚੋਣਾਂ ਲਈ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਚੋਣਾਂ ਤੋਂ ਪਹਿਲੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ 'ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ 'ਤੇ ਹੋਵੇਗੀ।

ਘਰ ਤੋਂ ਵੋਟਿੰਗ ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 9239 ਦੇ ਵੋਟਰਾਂ ਅਤੇ 4530 ਦਿਵਿਆਂਗ ਵੋਟਰਾਂ ਨੂੰ ਮਿਲਾ ਕੇ ਕੁੱਲ 13,769 ਵੋਟਰਾਂ ਪਾਸੋਂ ਘਰ ਤੋਂ ਵੋਟ ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵਿਆਂਗ ਵੋਟਰਾਂ ਸਮੇਤ ਕੁੱਲ 12,843 ਵੋਟਰਾਂ ਨੇ 30 ਮਈ ਤੱਕ ਆਪਣੀ ਵੋਟ ਪਾ ਲਈ ਹੈ। 

ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਲਿੰਗ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਨਾਲ ਨਜਿੱਠਣ ਲਈ ਪੋਲਿੰਗ ਸਟੇਸ਼ਨਾਂ 'ਤੇ ਤਾਇਨਾਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ ‘ਤੇ ਫਸਟ ਏਡ ਕਿੱਟਾਂ, ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਓ.ਆਰ.ਐਸ. ਘੋਲ), ਸ਼ੂਗਰ ਕੈਂਡੀਜ਼, ਦਵਾਈਆਂ ਅਤੇ ਮੱਲ੍ਹਮ-ਪੱਟੀਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ 'ਤੇ 'ਛਬੀਲ' ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰ, ਜਿਨ੍ਹਾਂ ਨੇ ਹੋਮ ਵੋਟਿੰਗ (ਘਰ ਤੋਂ ਵੋਟ) ਸਹੂਲਤ ਦੀ ਚੋਣ ਨਹੀਂ ਕੀਤੀ, ਉਹ ਸਕਸ਼ਮ ਐਪਲੀਕੇਸ਼ਨ 'ਤੇ ਰਜਿਸਟਰ ਕਰਕੇ 'ਪਿਕ ਐਂਡ ਡਰਾਪ ਸੁਵਿਧਾ' (ਘਰੋਂ ਲਿਜਾਣ ਅਤੇ ਛੱਡਣ) ਲੈ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Advertisement
ABP Premium

ਵੀਡੀਓਜ਼

ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀBreaking | ਜਲੰਧਰ 'ਚ ਭਾਜਪਾ ਤੇ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀABP Live Premium: ਵਿਸ਼ੇਸ਼ ਖਬਰਾਂ ਤੇ ਪੂਰਾ ਵਿਸ਼ਲੇਸ਼ਨ ਸਿਰਫ  ABP Live Premium 'ਤੇ !ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ  ਹਲਚਲ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ ਹਲਚਲ
Hina Khan: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਸਟੇਜ 3 ਦਾ ਬ੍ਰੈਸਟ ਕੈਂਸਰ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ, ਮੰਗੀਆਂ ਦੁਆਵਾਂ
Hina Khan: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਸਟੇਜ 3 ਦਾ ਬ੍ਰੈਸਟ ਕੈਂਸਰ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ, ਮੰਗੀਆਂ ਦੁਆਵਾਂ
Embed widget