Barnala news: ਬੇਖੌਫ ਹੋਏ ਲੁਟੇਰੇ! ਚਿੱਟੇ ਦਿਨ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਪੀੜਤ ਨੇ ਦੱਸੀ ਸਾਰੀ ਕਹਾਣੀ
Barnala news: ਬਰਨਾਲਾ 'ਚ ਦੁਕਾਨ 'ਤੇ ਬੈਠੀ ਔਰਤ ਤੋਂ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ 'ਤੇ 7 ਹਜ਼ਾਰ ਰੁਪਏ ਲੁੱਟ ਲਏ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
Barnala news: ਬਰਨਾਲਾ ਵਿੱਚ ਦਿਨ-ਦਿਹਾੜੇ ਦੁਕਾਨ ‘ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਰਨਾਲਾ 'ਚ ਦੁਕਾਨ 'ਤੇ ਬੈਠੀ ਔਰਤ ਤੋਂ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ 'ਤੇ 7 ਹਜ਼ਾਰ ਰੁਪਏ ਲੁੱਟ ਲਏ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਦੁਕਾਨ 'ਤੇ ਕੰਮ ਕਰਦੇ ਕਰਮਚਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਗੀਤਾ ਭਵਨ ਮੰਦਿਰ ਨੇੜੇ ਗੋਇਲ ਬ੍ਰਦਰਸ ਦੇ ਨਾਂ 'ਤੇ ਉਨ੍ਹਾਂ ਦੀ ਕਾਸਮੈਟਿਕ ਦੀ ਦੁਕਾਨ ਹੈ।
ਅੱਜ ਦਿਨ ਵੇਲੇ ਇੱਕ ਵਿਅਕਤੀ ਮੂੰਹ ਢੱਕ ਕੇ ਦੁਕਾਨ ਅੰਦਰ ਦਾਖਲ ਹੋਇਆ, ਜਿਸ ਕੋਲ ਪਿਸਤੌਲ ਵੀ ਸੀ। ਉਕਤ ਵਿਅਕਤੀ ਨੇ ਪਿਸਤੌਲ ਦਿਖਾ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਦੁਕਾਨ ਵਿੱਚ ਰੱਖੇ ਪੈਸੇ ਮੰਗਣ ਲੱਗ ਗਿਆ। ਉਸ ਵੇਲੇ ਦੁਕਾਨ ਮਾਲਕ ਦੀ ਪਤਨੀ ਦੁਕਾਨ 'ਤੇ ਬੈਠੀ ਸੀ।
ਇਸ ਦੌਰਾਨ ਮੈਂ ਦੁਕਾਨ ਦੇ ਪਿੱਛੇ ਤੋਂ ਮੌਕੇ 'ਤੇ ਪਹੁੰਚਿਆਂ ਅਤੇ ਵਿਅਕਤੀ ਨੂੰ ਬਾਅਦ ਵਿੱਚ ਆਉਣ ਲਈ ਕਿਹਾ। ਪਰ ਲੁਟੇਰੇ ਨੇ ਮੈਨੂੰ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਇਕ ਪਾਸੇ ਖੜ੍ਹੇ ਹੋਣ ਲਈ ਕਿਹਾ।
ਇਸ ਤੋਂ ਬਾਅਦ ਦੁਕਾਨ ਮਾਲਕ ਦੀ ਪਤਨੀ ਨੇ ਦੁਕਾਨ ਵਿੱਚ ਰੱਖੇ ਪੈਸੇ ਲੁਟੇਰੇ ਨੂੰ ਦੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲੁੱਟ ਬਾਰੇ ਰੌਲਾ ਪਾਇਆ। ਉੱਥੇ ਹੀ ਵਪਾਰ ਮੰਡਲ ਦੇ ਮੁਖੀ ਨੇ ਇਸ ਸਬੰਧੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ: Punjab News: ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲਾ ਸਾਬਕਾ ਫ਼ੌਜੀ ਗ੍ਰਿਫ਼ਤਾਰ, ਜਾਣੋ ਕਿੰਝ ਆਇਆ ਅੜਿੱਕੇ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬੰਸਲ ਨਾਨਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਦਿਨ-ਬ-ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅੱਜ ਬਰਨਾਲਾ ਵਿੱਚ ਵਾਪਰੀ ਘਟਨਾ ਇਸ ਦਾ ਉਦਹਾਰਣ ਹੈ।
ਦੁਕਾਨ ਵਿੱਚ ਚਾਰ ਵਿਅਕਤੀਆਂ ਦੇ ਹੁੰਦਿਆਂ ਹੋਇਆਂ ਵੀ ਇੱਕ ਨਕਾਬਪੋਸ਼ ਵਿਅਕਤੀ ਆ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲਾ ਗਿਆ। ਇਦਾਂ ਲੱਗਦਾ ਹੈ ਕਿ ਜਿਵੇਂ ਸਰਕਾਰ ਨੇ ਦੋਸ਼ੀ ਨੂੰ ਲਾਇਸੈਂਸ ਦੇ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ ਹੈ।
ਮੁਲਜ਼ਮ 10 ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਿਹਾ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਲੁਟੇਰਿਆਂ ਅਤੇ ਚੋਰਾਂ ਨੂੰ ਸਰਕਾਰ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ। ਜਿਸ ਦੀ ਸੀਸੀਟੀਵੀ ਫੁਟੇਜ ਸਭ ਦੇ ਸਾਹਮਣੇ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਗੀਤਾ ਭਵਨ ਮੰਦਿਰ ਨੇੜੇ ਗੋਇਲ ਬ੍ਰਦਰਸ ਨਾਮ ਦੀ ਦੁਕਾਨ 'ਚ ਲੁੱਟ ਦੀ ਘਟਨਾ ਵਾਪਰੀ ਹੈ। ਦੁਕਾਨ ਦਾ ਮਾਲਕ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਕਰਮਚਾਰੀ ਦੁਕਾਨ 'ਤੇ ਸਨ। ਲੁਟੇਰਾ ਦੁਕਾਨ ਦੇ ਅੰਦਰ ਦਾਖਲ ਹੋਇਆ ਅਤੇ ਦੁਕਾਨ ਵਿੱਚ ਰੱਖੀ ਨਕਦੀ ਦੀ ਮੰਗ ਕੀਤੀ।
ਡਰਦਿਆਂ ਹੋਇਆਂ ਦੁਕਾਨਦਾਰ ਦੀ ਪਤਨੀ ਨੇ ਦੁਕਾਨ ਵਿੱਚ ਰੱਖੇ 7 ਹਜ਼ਾਰ ਰੁਪਏ ਮੁਲਜ਼ਮ ਨੂੰ ਦੇ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਦੀਆਂ ਚਾਰ ਟੀਮਾਂ ਇਸ ਮਾਮਲੇ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਕੋਲ ਪਿਸਤੌਲ ਨਕਲੀ ਹੈ ਜਾਂ ਜਾਂ ਨਕਲੀ।
ਇਹ ਵੀ ਪੜ੍ਹੋ: Punjab Drugs Case: ਭਗੌੜੇ AIG ਰਾਜਜੀਤ ਸਿੰਘ ਨੂੰ ਲੱਭਣ 'ਚ ਨਾਕਾਮ ਪੰਜਾਬ STF, ਗ੍ਰਿਫ਼ਤਾਰ ਹੋਇਆ ਤਾਂ ਕਈ ਹੋਣਗੇ ਬੇਨਕਾਬ