ਪੜਚੋਲ ਕਰੋ
Advertisement
ਲੁਧਿਆਣਾ ਅਦਾਲਤ ਬਲਦੇਵ ਚੌਧਰੀ ਤੇ ਅੰਕਿਤ ਸ਼ਰਮਾ ਨੂੰ ਅਦਾਲਤ 'ਚ ਕੀਤਾ ਪੇਸ਼, ਲਾਰੈਂਸ ਬਿਸ਼ਨੋਈ ਦੇ ਸਾਥੀ ਹੋਣ ਦਾ ਇਲਜ਼ਾਮ
ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਦੇ ਵਕੀਲ ਜੀਵਨ ਨਾਗਰ ਨੇ ਕਿਹਾ ਕਿ ਦੋਵੇਂ ਨੌਜਵਾਨ ਬੇਕਸੂਰ ਨੇ ਉਨ੍ਹਾਂ ਕੋਲੋਂ ਨਾ ਤਾਂ ਕੋਈ ਹਥਿਆਰ ਬਰਾਮਦ ਹੋਇਆ ਹੈ। ਨਾ ਹੀ ਉਹ ਕਿਸੇ ਵਾਰਦਾਤ ਵਿੱਚ ਸ਼ਾਮਲ ਹੈ।
ਲਧਿਆਣਾ : ਲੁਧਿਆਣਾ ਅਦਾਲਤ ਵਿਚ ਸੀਆਈਏ ਸਟਾਫ ਵੱਲੋਂ ਗ੍ਰਿਫ਼ਤਾਰ ਕੀਤੇ ਬਲਦੇਵ ਚੌਧਰੀ ਤੇ ਅੰਕਿਤ ਸ਼ਰਮਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਦੋਵਾਂ 'ਤੇ ਲਾਰੈਂਸ ਬਿਸ਼ਨੋਈ ਦੇ ਸਾਥੀ ਹੋਣ ਦਾ ਇਲਜ਼ਾਮ ਹੈ। ਸੀਆਈਏ ਸਟਾਫ਼ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਨੂੰ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਬਲਦੇਵ ਚੌਧਰੀ ਦਾ ਪੁਲਿਸ ਨੇ ਸੱਤ ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਜਦੋਂ ਕਿ ਦੂਜੇ ਪਾਸੇ ਅੰਕਿਤ ਸ਼ਰਮਾ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ। ਦੋਵਾਂ ਨੂੰ ਪੁਲਿਸ ਵੱਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਕਮਿਸ਼ਨਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ।
ਜਿਨ੍ਹਾਂ ਵਿੱਚ ਦੋ ਬੱਤੀ ਬੋਰ ਦੇ ਪਿਸਤੌਲ ਸ਼ਾਮਿਲ ਸਨ ਪੁਲੀਸ ਕਮਿਸ਼ਨਰ ਨੇ ਵੀ ਦਾਅਵਾ ਕੀਤਾ ਸੀ ਕਿ ਇਨ੍ਹਾਂ ਮੁਲਜ਼ਮਾਂ ਦੇ ਸੰਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਹਨ ਇਹ ਸਾਰੇ ਇਕੱਠੇ ਚੰਡੀਗੜ੍ਹ ਰਹਿੰਦੇ ਰਹੇ ਅਤੇ ਪੜ੍ਹਦੇ ਰਹੇ ਹਨ। ਹਾਲਾਂਕਿ ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਇਨ੍ਹਾਂ ਦੇ ਮੂਸੇਵਾਲੇ ਕਤਲ ਕਾਂਡ ਵਿਚ ਲਿੰਕ ਹੈ ਜਾਂ ਨਹੀਂ ਇਸ ਸਬੰਧੀ ਉਹ ਪੁੱਛ ਗਿੱਛ ਕਰ ਰਹੇ ਹਨ। ਪਰ ਅਸਿੱਧੇ ਤੌਰ 'ਤੇ ਇਨ੍ਹਾਂ ਦੇ ਲਾਰੈਂਸ ਬਿਸ਼ਨੋਈ ਨਾਲ ਲਿੰਕ ਹਨ ਜਦੋਂ ਕਿ ਦੂਜੇ ਪਾਸੇ ਦੋਵਾਂ ਦੇ ਵਕੀਲ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਪੁਲੀਸ ਇਨ੍ਹਾਂ ਨੂੰ ਗੈਂਗਸਟਰ ਬਣਾ ਰਹੀ ਹੈ।

ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਦੇ ਵਕੀਲ ਜੀਵਨ ਨਾਗਰ ਨੇ ਕਿਹਾ ਕਿ ਦੋਵੇਂ ਨੌਜਵਾਨ ਬੇਕਸੂਰ ਨੇ ਉਨ੍ਹਾਂ ਕੋਲੋਂ ਨਾ ਤਾਂ ਕੋਈ ਹਥਿਆਰ ਬਰਾਮਦ ਹੋਇਆ ਹੈ। ਨਾ ਹੀ ਉਹ ਕਿਸੇ ਵਾਰਦਾਤ ਵਿੱਚ ਸ਼ਾਮਲ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ। ਸਿਰਫ ਲੁਧਿਆਣਾ ਪੁਲੀਸ ਆਪਣੀ ਪਿੱਠ ਥਪਥਪਾਉਣ ਲਈ ਇਨ੍ਹਾਂ ਤੇ ਨਾਜਾਇਜ਼ ਅਸਲਾ ਪਾ ਕੇ ਇਨ੍ਹਾਂ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਧੱਕੇ ਨਾਲ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਲਾਰੈਂਸ ਬਿਸ਼ਨੋਈ ਨੂੰ ਜਾਣਦਾ ਸੀ ਜਾਂ ਉਸ ਨਾਲ ਪੜ੍ਹਦਾ ਰਿਹਾ ਹੈ ਕਿ ਉਹ ਸਾਰੇ ਹੀ ਦੋਸ਼ੀ ਹੋ ਜਾਣਗੇ ਵਕੀਲ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਪੁਲੀਸ ਇਨ੍ਹਾਂ ਨੌਜਵਾਨਾਂ ਨੂੰ ਫਸਾ ਕੇ ਖ਼ੁਦ ਗੈਂਗਸਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉੱਧਰ ਦੋਵਾਂ ਨੂੰ ਅੱਜ ਸਖਤ ਸੁਰੱਖਿਆ ਦੇ ਹੇਠ ਸੀਆਈਏ ਸਟਾਫ ਵੱਲੋਂ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿਚ ਪੇਸ਼ ਕੀਤਾ ਗਿਆ ਦੋਵਾਂ ਨੂੰ ਬੁਲਟ ਪਰੂਫ਼ ਗੱਡੀ ਦੇ ਵਿੱਚ ਲਿਆਂਦਾ ਗਿਆ ਅਤੇ ਸੀਆਈਏ ਸਟਾਫ ਪੱਤਰਕਾਰਾਂ ਨੂੰ ਵੀ ਇਨ੍ਹਾਂ ਦੀ ਵੀਡੀਓ ਬਣਾਉਣ ਤੋ ਰੁਕਦੇ ਹੋਏ ਵਿਖਾਈ ਦਿੰਦੇ ਰਹੇ...
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement