ਪੜਚੋਲ ਕਰੋ
Advertisement
ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸੁਬਰਾਮਨੀਅਮ ਨੂੰ ਹਾਈਕੋਰਟ ਤੋਂ ਰਾਹਤ ,ਗ੍ਰਿਫ਼ਤਾਰੀ ਤੋਂ 7 ਦਿਨ ਪਹਿਲਾਂ ਵਿਜੀਲੈਂਸ ਨੂੰ ਦੇਣਾ ਪਵੇਗਾ ਨੋਟਿਸ
ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ 'ਤੇ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਹੈ। ਰਮਨ ਬਾਲਾ ਸੁਬਰਾਮਨਯਮ ਲੰਬੇ ਸਮੇਂ ਤੋਂ ਫਰਾਰ ਹੈ।
ਲੁਧਿਆਣਾ : ਲੁਧਿਆਣਾ ਇੰਪਰੂਵਮੈਂਟ ਟਰੱਸਟ ( Ludhiana Improvement Trust ) ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ 'ਤੇ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਹੈ। ਰਮਨ ਬਾਲਾ ਸੁਬਰਾਮਨਯਮ ਲੰਬੇ ਸਮੇਂ ਤੋਂ ਫਰਾਰ ਹੈ। ਸੁਬਰਾਮਣੀਅਮ ਨੇ ਜ਼ਿਲ੍ਹਾ ਅਦਾਲਤ ਵਿੱਚ ਇੱਕ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਹਾਈਕੋਰਟ ਨੇ ਰਮਨ ਬਾਲਾ ਸੁਬਰਾਸ਼ਿਮਾਨੀਅਮ ਨੂੰ ਰਾਹਤ ਦਿੱਤੀ ਹੈ। ਅਦਾਲਤ ਦਾ ਆਦੇਸ਼ ਹੈ ਕਿ ਵਿਜੀਲੈਂਸ ਨੇ ਜਦੋਂ ਵੀ ਰਮਨ ਬਾਲਾ ਸੁਬਰਾਮਨੀਅਮ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਹ 7 ਦਿਨ ਪਹਿਲਾਂ ਉਨ੍ਹਾਂ ਨੂੰ ਨੋਟਿਸ ਭੇਜਣ। ਇਸ ਦੇ ਨਾਲ ਮੌਜੂਦਾ ਕੇਸ FIR ਨੰਬਰ 9 , 28 ਜੁਲਾਈ 2022 'ਚ ਵੀ ਜੇ ਵਿਜੀਲੈਂਸ ਨੂੰ ਸਾਬਕਾ ਚੇਅਰਮੈਨ ਦੀ ਜਰੂਰਤ ਪਵੇਗੀ ਤਾਂ ਉਸਨੂੰ ਸੈਕਸ਼ਨ 41A CRPC ਦੇ ਅਧੀਨ ਨੋਟਿਸ ਜਾਰੀ ਕਰੇਗੀ।
ਇਸ ਦੇ ਨਾਲ ਹੀ ਹਾਈਕੋਰਟ ਨੇ ਰਮਨ ਬਾਲਾ ਸੁਬਰਾਸ਼ਿਮਾਨੀਅਮ ਨੂੰ ਰਾਹਤ ਦਿੱਤੀ ਹੈ। ਅਦਾਲਤ ਦਾ ਆਦੇਸ਼ ਹੈ ਕਿ ਵਿਜੀਲੈਂਸ ਨੇ ਜਦੋਂ ਵੀ ਰਮਨ ਬਾਲਾ ਸੁਬਰਾਮਨੀਅਮ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਹ 7 ਦਿਨ ਪਹਿਲਾਂ ਉਨ੍ਹਾਂ ਨੂੰ ਨੋਟਿਸ ਭੇਜਣ। ਇਸ ਦੇ ਨਾਲ ਮੌਜੂਦਾ ਕੇਸ FIR ਨੰਬਰ 9 , 28 ਜੁਲਾਈ 2022 'ਚ ਵੀ ਜੇ ਵਿਜੀਲੈਂਸ ਨੂੰ ਸਾਬਕਾ ਚੇਅਰਮੈਨ ਦੀ ਜਰੂਰਤ ਪਵੇਗੀ ਤਾਂ ਉਸਨੂੰ ਸੈਕਸ਼ਨ 41A CRPC ਦੇ ਅਧੀਨ ਨੋਟਿਸ ਜਾਰੀ ਕਰੇਗੀ।
ਹੈਰਾਨੀ ਦੀ ਗੱਲ ਹੈ ਕਿ 53 ਦਿਨ ਤੱਕ ਸਾਬਕਾ ਚੇਅਰਮੈਨ ਵਿਜੀਲੈਂਸ ਦੇ ਹੱਥ ਨਹੀਂ ਆਇਆ। ਸਾਬਕਾ ਚੇਅਰਮੈਨ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਦੁਆਰਾ ਵਿਛਾਇਆ ਜਾਲ ਧਰਿਆ ਹੀ ਰਹਿ ਗਿਆ। ਵਿਜੀਲੈਂਸ ਟੀਮ ਦਾ ਦਾਅਵਾ ਸੀ ਕਿ ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਲਈ ਦੂਜੇ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਦਾ ਦਾਅਵਾ ਸਿਰਫ਼ ਦਾਅਵਾ ਹੀ ਰਹਿ ਗਿਆ ਅਤੇ ਵਿਜੀਲੈਂਸ ਦੀ ਨੱਕ ਦੇ ਨੀਚੇ ਸਾਬਕਾ ਚੇਅਰਮੈਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਲੈ ਕੇ ਨਿਕਲ ਗਿਆ। ਸਾਬਕਾ ਚੇਅਰਮੈਨ ਰਾਮ ਬਾਲਾ ਸੁਰਾਮਾਨੀਆਮ ਨੂੰ ਰਾਹਤ ਮਿਲਣ ਤੋਂ ਬਾਅਦ ਸ਼ਹਿਰ ਦੇ ਕਾਂਗਰਸੀਆਂ 'ਚ ਖੁਸ਼ੀ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਐਲਆਈਟੀ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਐਲਆਈਟੀ ਦੇ ਸਾਬਕਾ ਚੇਅਰਮੈਨ ਈਓ ਕੁਲਜੀਤ ਕੌਰ, ਐਸਡੀਓ ਅੰਕਿਤ ਨਾਰੰਗ, ਪਰਵੀਨ ਕੁਮਾਰ ਸੇਲਜ਼ ਕਲਰਕ, ਗਗਨਦੀਪ ਕਲਰਕ ਅਤੇ ਪੀਏ ਸੰਦੀਪ ਸ਼ਰਮਾ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਵਿੱਚੋਂ ਪੀਏ ਸੰਦੀਪ ਸ਼ਰਮਾ, ਪਰਵੀਨ ਕੁਮਾਰ ਕਲਰਕ ਅਤੇ ਈਓ ਕੁਲਜੀਤ ਕੌਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement