ਪੜਚੋਲ ਕਰੋ
(Source: ECI/ABP News)
ਪੀਸੀਐਸ ਜੁਡੀਸ਼ੀਅਲ ਦੇ ਨਤੀਜਿਆਂ ਦਾ ਐਲਾਨ; ਲੁਧਿਆਣਾ ਦੀ ਸ਼ਿਵਾਨੀ ਗਰਗ ਟੌਪਰ
ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਇਸ ਵਿੱਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
![ਪੀਸੀਐਸ ਜੁਡੀਸ਼ੀਅਲ ਦੇ ਨਤੀਜਿਆਂ ਦਾ ਐਲਾਨ; ਲੁਧਿਆਣਾ ਦੀ ਸ਼ਿਵਾਨੀ ਗਰਗ ਟੌਪਰ Ludhiana's Shivani Garg tops Punjab Judicial Exam ਪੀਸੀਐਸ ਜੁਡੀਸ਼ੀਅਲ ਦੇ ਨਤੀਜਿਆਂ ਦਾ ਐਲਾਨ; ਲੁਧਿਆਣਾ ਦੀ ਸ਼ਿਵਾਨੀ ਗਰਗ ਟੌਪਰ](https://static.abplive.com/wp-content/uploads/sites/5/2020/02/15221728/Shivani-Garg.jpg?impolicy=abp_cdn&imwidth=1200&height=675)
ਲੁਧਿਆਣਾ: ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ। ਇਸ ਵਿੱਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਪਹਿਲਾਂ ਹੀ ਹਰਿਆਣਾ ਸਿਵਲ ਸਰਵਿਸਿਜ਼ (ਨਿਆਂਪਾਲਿਕਾ) ਦੀ ਪ੍ਰੀਖਿਆ ਵਿੱਚ ਦੂਸਰਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਖਰੜ ਦਾ ਸੰਗਮ ਕੌਸ਼ਲ ਦੂਜੇ ਅਤੇ ਸਮਰਾਲਾ ਦੀ ਹਰਲੀਨ ਕੌਰ ਦਾ ਤੀਜੇ ਸਥਾਨ 'ਤੇ ਰਹੀ।
ਲੁਧਿਆਣਾ ਦੀ ਮਨਦੀਪ ਕੌਰ ਨੇ 7 ਵਾਂ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਸਾਬਕਾ ਮੇਅਰ ਐਚਐਸ ਗੋਹਲਵੜੀਆ ਦੀ ਧੀ ਖੁਸ਼ਦੀਪ ਕੌਰ (ਓਬੀਸੀ ਸ਼੍ਰੇਣੀ ਵਿੱਚ ਤੀਜਾ) ਅਤੇ ਜਗਰਾਉਂ ਦੀ ਚਰਨਪ੍ਰੀਤ ਕੌਰ ਨੇ ਵੀ (ਓਬੀਸੀ ਸ਼੍ਰੇਣੀ ਵਿੱਚ) 9 ਵਾਂ ਸਥਾਨ ਪ੍ਰਾਪਤ ਕੀਤਾ ਹੈ। 75 ਸੀਟਾਂ ਲਈ ਹੋਈ ਪ੍ਰੀਖਿਆ ਵਿੱਚ 830 ਵਿਦਿਆਰਥੀਆਂ ਨੂੰ ਮੁੱਖ ਪ੍ਰੀਖਿਆ ਲਈ ਚੁਣਿਆ ਗਿਆ ਸੀ।
ਟੌਪਰ ਸ਼ਿਵਾਨੀ ਗਰਗ ਦੇ ਪਿਤਾ ਕ੍ਰਿਸ਼ਨਲਾਲ ਬਿਜ਼ਨਸਮੈਨ ਹਨ। ਸ਼ਿਵਾਨੀ ਨੇ ਪਟਿਆਲੇ ਤੋਂ ਲਾਅ ਕਰਨ ਤੋਂ ਬਾਅਦ ਇਸ ਪ੍ਰੀਖਿਆ ਦੀ ਤਿਆਰੀ ਕਰ ਲਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)