ਪੜਚੋਲ ਕਰੋ
Advertisement
ਪੰਜਾਬ ਅੰਦਰ ਪਸ਼ੂਆਂ 'ਚ 'ਲੰਪੀ ਸਕਿਨ' ਬੀਮਾਰੀ ਦਾ ਕਹਿਰ ਵਧਿਆ , ਲੁਧਿਆਣਾ 'ਚ 634 ਪਸ਼ੂਆਂ ਦੀ ਮੌਤ
ਪੰਜਾਬ 'ਚ ਪਸ਼ੂਆਂ 'ਚ 'ਲੰਪੀ ਸਕਿਨ' (lumpy skin disease) ਦੀ ਬੀਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਲੰਪੀ ਸਕਿਨ ਦੀ ਬਿਮਾਰੀ ਤੋਂ ਪੀੜਤ ਗਾਵਾਂ ਹੁਣ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮਣ ਲੱਗੀਆਂ ਹਨ।
ਲੁਧਿਆਣਾ : ਪੰਜਾਬ 'ਚ ਪਸ਼ੂਆਂ 'ਚ 'ਲੰਪੀ ਸਕਿਨ' (lumpy skin disease) ਦੀ ਬੀਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਲੰਪੀ ਸਕਿਨ ਦੀ ਬਿਮਾਰੀ ਤੋਂ ਪੀੜਤ ਗਾਵਾਂ ਹੁਣ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮਣ ਲੱਗੀਆਂ ਹਨ। ਇਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ ਦੇ ਬਾਵਜੂਦ ਕਿਸਾਨਾਂ ਨੂੰ ਰਾਹਤ ਨਹੀਂ ਮਿਲੀ ਹੈ।
ਖੰਨਾ 'ਚ ਅਚਾਨਕ ਬੀਮਾਰੀ ਕਾਰਨ 50 ਪਸ਼ੂਆਂ ਦੀ ਮੌਤ ਹੋ ਜਾਣ ਕਾਰਨ ਕਿਸਾਨਾਂ 'ਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਦੀ ਜ਼ਿੰਮੇਵਾਰੀ ਪੰਚਾਇਤ ਨੂੰ ਸੌਂਪ ਦਿੱਤੀ ਹੈ। ਇਸ ਦੇ ਬਾਵਜੂਦ ਮਰੇ ਹੋਏ ਪਸ਼ੂਆਂ ਨੂੰ ਨਹੀਂ ਚੁੱਕਿਆ ਜਾ ਰਿਹਾ। ਸੜਕਾਂ ਕਿਨਾਰੇ ਸੁੱਟੇ ਜਾ ਰਹੇ ਮਰੇ ਪਸ਼ੂਆਂ ਕਾਰਨ ਪਿੰਡ ਵਾਸੀਆਂ ਵਿੱਚ ਵੀ ਰੋਸ ਹੈ। ਲੁਧਿਆਣਾ ਵਿੱਚ ਹੁਣ ਤੱਕ 634 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਓਧਰ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਹੁਣ 'ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਨੂੰ ਦਫ਼ਨਾਉਣ ਦੀ ਜ਼ਿੰਮੇਵਾਰੀ ਪੰਚਾਇਤ ਵਿਭਾਗ ਨੂੰ ਸੌਂਪ ਦਿੱਤੀ ਹੈ। ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ ਪਸ਼ੂ ਦੀ 'ਲੰਪੀ ਸਕਿਨ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਹ ਆਪਣੇ ਪੰਚਾਇਤ, ਪੰਚਾਇਤ ਸਕੱਤਰ ਜਾਂ ਬੀਡੀਪੀਓ ਦਫ਼ਤਰ ਨਾਲ ਸੰਪਰਕ ਕਰਨ, ਜੋ ਉਕਤ ਪਸ਼ੂ ਨੂੰ ਦਫ਼ਨਾਉਣ ਦਾ ਪ੍ਰਬੰਧ ਕਰਨਗੇ।
ਖੰਨਾ 'ਚ 50 ਦੇ ਕਰੀਬ ਪਸ਼ੂਆਂ ਦੀ ਮੌਤ
ਖੰਨਾ ਵਿੱਚ 50 ਦੇ ਕਰੀਬ ਪਸ਼ੂਆਂ ਦੀ ਲੰਪੀ ਸਕਿਨ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਜਿਸ ਕਾਰਨ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੁਧਿਆਣਾ ਪਸ਼ੂ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਵੀਰ ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਘਰ ਦੇ ਨੇੜੇ ਕੋਈ ਵੀ ਅਵਾਰਾ ਪਸ਼ੂ ਇਸ ਬਿਮਾਰੀ ਤੋਂ ਪੀੜਤ ਹੈ ਅਤੇ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਜੇਕਰ ਉਨ੍ਹਾਂ ਦੇ ਸਰੀਰ 'ਤੇ ਛਾਲੇ ਹਨ ਤਾਂ ਉਹ ਇਸ ਨੰਬਰ 9876053611 'ਤੇ ਸੂਚਨਾ ਦੇ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਫੋਟੋਆਂ ਖਿੱਚ ਕੇ ਵੀ WhatsApp ਕਰ ਸਕਦੇ ਹੋ।
ਲੁਧਿਆਣਾ 'ਚ 634 ਪਸ਼ੂਆਂ ਦੀ ਮੌਤ
ਪਿਛਲੇ 15 ਦਿਨਾਂ 'ਚ ਲੁਧਿਆਣਾ 'ਚ 'ਲੰਪੀ ਸਕਿਨ' ਤੋਂ ਪੀੜਤ ਪਸ਼ੂਆਂ ਦੀ ਗਿਣਤੀ ਨੌ ਹਜ਼ਾਰ ਨੂੰ ਪਾਰ ਕਰ ਗਈ ਹੈ। ਦੋ ਹਫ਼ਤਿਆਂ ਵਿੱਚ ਇਹ ਗਿਣਤੀ ਵੱਧ ਕੇ 9240 ਹੋ ਗਈ ਹੈ ਜਦਕਿ 634 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਗੋਟ ਪੋਕਸ ਵੈਕਸੀਨੇਸ਼ਨ (ਟੀਕਾਕਰਨ) ਦੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਇਹ ਮੁਹਿੰਮ ਕੱਛੂਕੁੰਮੇ ਦੀ ਰਫ਼ਤਾਰ ਨਾਲ ਚੱਲ ਰਹੀ ਹੈ।
ਇਸ ਲਈ ਲੂੰਪੀ ਬਿਮਾਰੀ ਤੋਂ ਪੀੜਤ ਪਸ਼ੂਆਂ ਵਿੱਚ ਸੰਕਰਮਣ ਦੀ ਰਫ਼ਤਾਰ ਮੱਠੀ ਨਹੀਂ ਹੋ ਰਹੀ ਹੈ। ਪਸ਼ੂਆਂ ਵਿੱਚ ਫੈਲ ਰਹੀ ਬਿਮਾਰੀ ਤੋਂ ਡੇਅਰੀ ਸੰਚਾਲਕ ਚਿੰਤਤ ਹਨ। ਉਹ ਪਸ਼ੂਆਂ ਵਿੱਚ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਿੱਚ ਸਿਰਫ਼ ਤਿੰਨ-ਚਾਰ ਦਿਨਾਂ ਦਾ ਟੀਕੇ ਦਾ ਸਟਾਕ ਮੌਜੂਦ ਹੈ। ਸਟਾਕ ਦੀ ਕਮੀ ਅਤੇ ਟੀਕੇ ਜਲਦੀ ਨਾ ਆਉਣ ਕਾਰਨ ਮੁਹਿੰਮ ਮੱਠੀ ਪੈ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਕਾਰੋਬਾਰ
ਪੰਜਾਬ
ਪੰਜਾਬ
Advertisement