Punjab News: ਗੱਲਾਂ-ਗੱਲਾਂ 'ਚ ਮਜੀਠੀਆ ਨੇ ਦਿੱਤਾ ਉਲਾਂਭਾ, ਬੋਲੇ- 'ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ'
ਬਿਕਰਮ ਮਜੀਠੀਆ ਨੇ ਗੱਲਾਂ-ਗੱਲਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਹਾਸੇ ਦੇ ਵਿੱਤ ਤੰਜ਼ ਕੱਸਦੇ ਹੋਏ ਪੁੱਛਿਆ ਕਿ ''ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ..ਛੁਰੇ ਵਾਲਾ ਬਿਆਨ ਕਿਸ ਦਾ ਸੀ ਮੈਨੂੰ ਦੱਸਿਓ..''।

Punjab News: 12 ਅਪ੍ਰੈਲ ਸ਼ਨੀਵਾਰ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਲਈ ਕਾਫੀ ਵੱਡਾ ਦਿਨ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਹੋਏ ਡੈਲੀਗੇਟਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਗਏ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਛਾਈ ਪਈ ਹੈ। ਇਸ ਦੌਰਾਨ ਬਿਕਰਮ ਮਜੀਠੀਆ ਦਾ ਇੱਕ ਬਿਆਨ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਮਜੀਠੀਆ ਨੇ ਪਹਿਲੀ ਵਾਰ ਭੂੰਦੜ ਸਾਬ੍ਹ ਵੱਲੋਂ ਦਿੱਤੇ 'ਪਿੱਠ 'ਚ ਛੁਰਾ' ਮਾਰਨ ਵਾਲੇ ਬਿਆਨ ਉੱਤੇ ਪ੍ਰਤੀਕਿਰਿਆ ਦਿੱਤੀ।
ਪਿੱਠ 'ਚ ਛੁਰਾ ਮਾਰਨ ਵਾਲੇ ਬਿਆਨ ਤੇ ਭੂੰਦੜ ਤੋਂ ਮੰਗਿਆ ਜਵਾਬ
ਬਿਕਰਮ ਮਜੀਠੀਆ ਨੇ ਗੱਲਾਂ-ਗੱਲਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਹਾਸੇ ਦੇ ਵਿੱਤ ਤੰਜ਼ ਕੱਸਦੇ ਹੋਏ ਪੁੱਛਿਆ ਕਿ ''ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ..ਛੁਰੇ ਵਾਲਾ ਬਿਆਨ ਕਿਸ ਦਾ ਸੀ ਮੈਨੂੰ ਦੱਸਿਓ..''। ਇਸ ਗੱਲ ਤੋਂ ਹਾਲ ਦੇ ਵਿੱਚ ਸਾਰੇ ਜਣੇ ਹੱਸ ਪਏ।
ਭੂੰਦੜ ਨੇ ਮਜੀਠੀਆ ਤੋਂ ਮੰਗੀ ਮੁਆਫ਼ੀ
ਦੱਸ ਦਈਏ ਬਾਅਦ ਵਿੱਚ ਬਲਵਿੰਦਰ ਸਿੰਘ ਭੂੰਦੜ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ''ਬੇਟਾ ਜੇ ਮੇਰੀ ਕਿਸੇ ਗੱਲ ਤੋਂ ਤੇਰਾ ਦਿਲ ਦੁਖਿਆ ਤਾਂ ਮੈਂ ਮੁਆਫ਼ੀ ਮੰਗਦਾ ਹਾਂ'।
ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਸੰਭਾਲੀ ਗਈ ਪ੍ਰਧਾਨਗੀ
ਸੁਖਬੀਰ ਸਿੰਘ ਬਾਦਲ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਦੋਂ ਕਿ ਪਰਮਜੀਤ ਸਰਨਾ ਨੇ ਉਹਨਾਂ ਦੇ ਨਾਂਅ ਦੀ ਤਾਈਦ ਕੀਤੀ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਮਜੀਦ ਕੀਤੀ। ਡੈਲੀਗੇਟਾ ਕੋਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਹੋਰ ਨਾਂਅ ਦੀ ਪੇਸ਼ਕਸ਼ ਮੰਗੀ ਗਈ ਪਰ ਕੋਈ ਨਾਅ ਨਾ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਦੀ ਹਾਲ ਵਿੱਚ ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















