ਮਜੀਠੀਆ ਨੇ ਕੈਪਟਨ ਨੂੰ ਲਲਕਾਰਿਆ, 23 ਮਈ ਨੂੰ ਅਸਤੀਫਾ ਦੇਣ ਲਈ ਰਹੋ ਤਿਆਰ
ਬਿਕਰਮ ਮਜੀਠੀਆ ਨੇ ਅੱਜ ਆਪਣੇ ਪਿੰਡ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ 23 ਮਈ ਨੂੰ ਵੋਟਾਂ ਦੇ ਨਤੀਜੇ ਆਉਣੇ ਹਨ।
ਮਜੀਠਾ: ਬਿਕਰਮ ਮਜੀਠੀਆ ਨੇ ਅੱਜ ਆਪਣੇ ਪਿੰਡ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ 23 ਮਈ ਨੂੰ ਵੋਟਾਂ ਦੇ ਨਤੀਜੇ ਆਉਣੇ ਹਨ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਵੇਗਾ। ਇਨ੍ਹਾਂ ਹੀ ਨਹੀਂ ਮਜੀਠੀਆ ਨੇ ਕੈਪਟਨ ‘ਤੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਗੜ ਰਹੇ ਅਮਨ ਸ਼ਾਤੀ ਦੇ ਮਾਹੌਲ ਲਈ ਵੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ‘ਚ ਗੈਂਗਸਟਰ ਕਾਂਗਰਸ ਨਾਲ ਸਟੇਜਾਂ 'ਤੇ ਵਿਚਰਦੇ ਹਨ ਤੇ ਕਈ ਥਾਂਵਾਂ ‘ਤੇ ਗੈਂਗਸਟਰ ਕਾਂਗਰਸ ਦੇ ਪੋਲਿੰਗ ਏਜੰਟ ਬਣ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਮਜੀਠੀਆ ਨੇ ਸੂਬੇ ਦੀ ਜਨਤਾ ਨੂੰ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਵੋਟਿੰਗ ਕਰਨ। ਸਿਰਫ ਇੰਨਾ ਹੀ ਨਹੀਂ ਮਜੀਠੀਆ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਡਾਲਰਾਂ ਵਾਲਾ ਬਾਬਾ ਤੇ ਧਿਆਨ ਸਿੰਘ ਮੰਡ ਨੂੰ ਸਰਕਾਰੀ ਬਾਬਾ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੋਲ ਵੀ ਖੁੱਲ੍ਹ ਚੁੱਕੀ ਹੈ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਜਾ ਰਹੇ ਬਿਆਨਾਂ 'ਤੇ ਇੱਕ ਵਾਰ ਫਿਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਉਹ ਸਿਆਸੀ ਗੱਲ ਨਹੀਂ ਕਰਦਾ, ਸਿਰਫ਼ ਡਰਾਮੇ ਕਰ ਸਕਦਾ ਹੈ ਜਾਂ ਨੱਚ ਸਕਦਾ ਹੈ।