ਪੜਚੋਲ ਕਰੋ
Advertisement
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋਣਗੇ ਵੱਡੇ ਫੈਸਲੇ, ਬੇਰੁਜ਼ਗਾਰਾਂ ਤੇ ਕਿਸਾਨਾਂ ਨੂੰ ਮਿਲੇਗੀ ਰਾਹਤ
ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਅੱਧੀ ਦਰਜਨ ਵਿਭਾਗਾਂ ਦੀ ਮੁੜ ਬਣਤਰ ਤਹਿਤ ਵੱਡੀ ਪੱਧਰ ’ਤੇ ਅਸਾਮੀਆਂ ਸਮਾਪਤ ਕੀਤੇ ਜਾਣ ਦੀ ਸੰਭਾਵਨਾ ਹੈ।
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਅੱਧੀ ਦਰਜਨ ਵਿਭਾਗਾਂ ਦੀ ਮੁੜ ਬਣਤਰ ਤਹਿਤ ਵੱਡੀ ਪੱਧਰ ’ਤੇ ਅਸਾਮੀਆਂ ਸਮਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਵਿਭਾਗਾਂ ਦੀ ਮੁੜ ਬਣਤਰ ਤਹਿਤ ਅਸਾਮੀਆਂ ਖ਼ਤਮ ਕੀਤੇ ਜਾਣ ਤੇ ਕੁਝ ਅਸਾਮੀਆਂ ਸਥਾਪਤ ਕਰਨ ਦਾ ਏਜੰਡਾ ਵੱਖ-ਵੱਖ ਵਿਭਾਗਾਂ ਨੇ ਭੇਜਿਆ ਹੈ।
ਪੰਜਾਬ ਸਰਕਾਰ ਵੱਲੋਂ ਕੁਝ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕੈਬਨਿਟ ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ, ਗ੍ਰਹਿ ਵਿਭਾਗ, ਲੇਬਰ ਵਿਭਾਗ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀਆਂ ਕੁਝ ਅਸਾਮੀਆਂ ਨੂੰ ਖ਼ਤਮ ਕਰਨ ਤੇ ਕੁਝ ਅਸਾਮੀਆਂ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਵੱਖ-ਵੱਖ ਵਿਭਾਗਾਂ 'ਚ ਖਾਲੀ ਪਈਆਂ ਅਸਾਮੀਆਂ ਭਰਨ ਦਾ ਵੀ ਫੈਸਲਾ ਕੀਤਾ ਹੈ। ਇਸ ਬਾਬਤ ਵੀ ਕੈਬਨਿਟ ਮੀਟਿੰਗ 'ਚ ਫੈਸਲਾ ਲਿਆ ਜਾ ਸਕਦਾ ਹੈ ਕਿ ਅਸਾਮੀਆਂ ਭਰਨ ਲਈ ਕੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਹਾਲ ਹੀ 'ਚ ਕੈਬਨਿਟ ਨੇ ਇੱਕ ਲੱਖ ਨੌਕਰੀਆਂ ਲਈ ਭਰਤੀ ਕਰਨ ਦਾ ਐਲਾਨ ਕੀਤਾ ਸੀ।
ਮੀਟਿੰਗ 'ਚ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਵਿਚਾਰ ਚਰਚਾ ਹੋਵੇਗੀ ਤੇ ਨਾਲ ਹੀ ਅਕਾਲੀ-ਬੀਜੇਪੀ ਦੇ 10 ਸਾਲਾਂ ਦੌਰਾਨ ਕਿਸਾਨਾਂ ਤੇ ਦਰਜ ਕੇਸ ਵਾਪਸ ਲੈ ਕੇ ਕਿਸਾਨਾਂ ਨੂੰ ਰਾਹਤ ਦੇਣ ਦਾ ਵਿਚਾਰ ਕੀਤਾ ਜਾ ਸਕਦਾ ਹੈ। ਅਕਾਲੀ-ਬੀਜੇਪੀ ਸਾਸ਼ਨ ਸਮੇਂ ਵੱਖ-ਵੱਖ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਵਾਲੇ ਸੂਬੇ ਦੇ ਸੈਂਕੜੇ ਕਿਸਾਨਾਂ 'ਤੇ ਕੇਸ ਦਰਜ ਹੋਏ ਹਨ। ਉਨ੍ਹਾਂ ਨੂੰ ਰੱਦ ਕਰਨ ਦਾ ਮੁੱਖ ਮੰਤਰੀ ਫੈਸਲਾ ਲੈ ਸਕਦੇ ਹਨ ਕਿਉਂਕਿ ਕਿਸਾਨ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਹਨ। ਹੁਣ ਮੁੜ ਤੋਂ ਕਿਸਾਨ ਸੜਕਾਂ 'ਤੇ ਹਨ ਤੇ ਦੂਜਾ ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਤਾਂ ਅਜਿਹੇ 'ਚ ਕਿਸਾਨਾਂ ਖਿਲਾਫ ਦਰਜ ਪੁਰਾਣੇ ਕੇਸ ਨਿਪਟਾ ਕੇ ਕੈਪਟਨ ਸਰਕਾਰ ਲਾਹਾ ਖੱਟਣ ਦੇ ਰੌਂਅ 'ਚ ਹੈ।
ਇਹ ਆਮ ਵਰਤਾਰਾ ਹੈ ਕਿ ਜਦੋਂ ਵੀ ਕਾਰਜਕਾਲ ਦੇ ਪੰਜ ਸਾਲ ਬੀਤਣ 'ਤੇ ਆਉਂਦੇ ਹਨ ਤਾਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਖਾਲੀ ਪਈਆਂ ਅਸਾਮੀਆਂ ਭਰਨ ਦਾ ਚੇਤਾ ਜਾਂ ਨੌਕਰੀਆਂ ਦੇਣ ਦਾ ਖਿਆਲ ਆਖਰੀ ਦਿਨਾਂ 'ਚ ਹੀ ਆਉਂਦਾ ਹੈ। ਸ਼ਾਇਦ ਸਿਆਸੀ ਲੀਡਰ ਸੋਚਦੇ ਹਨ ਕਿ ਲੋਕਾਂ ਦੀ ਯਾਦ ਸ਼ਕਤੀ ਕਮਜ਼ੋਰ ਹੈ ਉਹ ਪਿਛਲੇ ਚਾਰ ਸਾਲਾਂ ਦੀਆਂ ਧੱਕੇਸ਼ਾਹੀਆਂ ਭੁੱਲ ਕੇ ਆਖਰੀ ਸਮੇਂ ਦਿੱਤੀਆਂ ਨੌਕਰੀਆਂ ਦੇ ਸਿਰ 'ਤੇ ਇਕ ਵਾਰ ਫਿਰ ਉਨ੍ਹਾਂ ਹੱਥ ਸੱਤਾ ਦੀ ਚਾਬੀ ਦੇ ਦੇਣਗੇ ਪਰ ਹੁਣ ਲੋਕ ਸ਼ਾਇਦ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਹਨ ਕਿਉਂਕਿ ਹੁਣ ਵੇਲਾ ਲੋਕ ਰੋਹ ਦਾ ਜੋ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement