ਵੱਡੀ ਮਾਤਰਾ 'ਚ ਹਥਿਆਰਾਂ ਸਣੇ ਇੱਕ ਗ੍ਰਿਫ਼ਤਾਰ, ਜੇਲ੍ਹ ਅੰਦਰ ਬੰਦ ਅਪਰਾਧੀ ਲਈ ਕਰਦਾ ਸੀ ਕੰਮ
ਖੰਨਾ ਪੁਲਿਸ ਵੱਲੋਂ 11 ਰਿਵਾਲਵਰ ਅਤੇ 25 ਮੈਗਜ਼ੀਨ ਸਣੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਮੁਲਜ਼ਮ ਕਪੂਰਥਲਾ ਜੇਲ੍ਹ ਵਿੱਚ ਬੰਦ ਕੈਦੀ ਦੇ ਨਜ਼ਾਇਜ਼ ਕਾਰੋਬਾਰ ਨੂੰ ਚਲਾਉਂਦਾ ਸੀ।ਖੰਨਾ ਪੁਲਿਸ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਹੈ।
ਖੰਨਾ: ਖੰਨਾ ਪੁਲਿਸ ਵੱਲੋਂ 11 ਰਿਵਾਲਵਰ ਅਤੇ 25 ਮੈਗਜ਼ੀਨ ਸਣੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਮੁਲਜ਼ਮ ਕਪੂਰਥਲਾ ਜੇਲ੍ਹ ਵਿੱਚ ਬੰਦ ਕੈਦੀ ਦੇ ਨਜ਼ਾਇਜ਼ ਕਾਰੋਬਾਰ ਨੂੰ ਚਲਾਉਂਦਾ ਸੀ।ਖੰਨਾ ਪੁਲਿਸ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਹੈ।
ਖੰਨਾ ਦੇ ਐਸਐਸਪੀ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨੀ ਦੋਰਾਹਾ ਵਿਚ ਪੁਲਿਸ ਮੁਲਾਜ਼ਮ ਤੇ ਹੋਏ ਹਮਲੇ ਅਤੇ ਉਸ ਤੋਂ ਖੋਹੀ ਗਈ ਪਿਸਟਲ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਕਰ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਅਸਲ੍ਹੇ ਸਣੇ ਗ੍ਰਿਫਤਾਰ ਕੀਤਾ ਹੈ।
ਗਿਰਫ਼ਤਾਰ ਕੀਤੇ ਗਏ ਵਿਅਕਤੀ ਦੇ ਆਦਿਤਿਆ ਕਪੂਰ ਮੱਖਣ ਜੋ ਕਿ ਕਪੂਰਥਲਾ ਜੇਲ੍ਹ ਵਿੱਚ ਬੰਦ ਅਪਰਾਧੀ ਹੈ ਨਾਲ ਸੰਪਰਕ ਹੈ ਅਤੇ ਉਹ ਜੇਲ੍ਹ ਵਿੱਚੋਂ ਹੀ ਮੋਬਾਇਲ ਰਹੀ ਮੁਲਜ਼ਮ ਨੂੰ ਸੂਚਨਾ ਦਿੰਦਾ ਸੀ ਕਿ ਨਜ਼ਾਇਜ ਹਥਿਆਰ ਕਿੱਥੋਂ ਲੈ ਕੇ ਕਿੱਥੇ ਪਹੁੰਚਣੇ ਹਨ।
ਗਿਰਫ਼ਤਾਰ ਕੀਤੇ ਗਏ ਵਿਅਕਤੀ ਤੋਂ 11 ਪਿਸਟਲ, 25 ਮੈਗਜ਼ੀਨ ਅਤੇ 3 ਕਾਟਰੇਜ ਬਰਾਮਦ ਕੀਤੀਆਂ ਗਈਆਂ ਹਨ, ਜਿਸ ਤੇ ਮਾਮਲਾ ਦਰਜ ਕਰ ਪੁੱਛਗਿੱਛ ਜਾਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :