ਪੜਚੋਲ ਕਰੋ
Advertisement
'ਆਪ' ਵੱਲੋਂ ਖਹਿਰਾ ਦੀ ਬਠਿੰਡਾ ਰੈਲੀ ਦਾ ਬਾਈਕਾਟ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਹਾਈਕਮਾਨ ਨੇ ਖਹਿਰਾ ਦੀ ਦੋ ਅਗਸਤ ਵਾਲੀ ਰੈਲੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਦੀ ਦੋ ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਨਵੈਨਸ਼ਨ ਨੂੰ ਐਂਟੀ 'ਆਪ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੋ ਵੀ ਇਸ ਕਨਵੈਨਸ਼ਨ ਵਿੱਚ ਜਾਏਗਾ ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਸਾਧੂ ਸਿੰਘ ਤੋਂ ਇਲਾਵਾ ਕਈ ਜ਼ਿਲ੍ਹਾ ਤੇ ਜ਼ੋਨਲ ਪ੍ਰਧਾਨ ਹਾਜ਼ਰ ਸਨ।
ਸਿਸੋਦੀਆ ਨੇ ਇਹ ਫੈਸਲਾ ਦਿੱਲੀ ਵਿੱਚ ਹੋਈ ਪੰਜਾਬ 'ਆਪ' ਬਾਰੇ ਦੂਜੀ ਬੈਠਕ ਵਿੱਚ ਲਿਆ ਹੈ। ਇਸ ਦਾ ਮਤਲਬ ਸਾਫ ਹੈ ਕਿ ਖਹਿਰਾ ਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਵਿਰੁੱਧ ਪਾਰਟੀ ਸਖ਼ਤੀ ਵਰਤਣ ਦੇ ਰੌਂਅ ਵਿੱਚ ਹੈ ਤੇ ਰੈਲੀ ਕਰਨ 'ਤੇ ਅਨੁਸ਼ਾਸਨਿਕ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ। ਉੱਧਰ, ਸੁਖਪਾਲ ਖਹਿਰਾ ਨੇ ਅੱਜ ਬਠਿੰਡਾ ਦਾ ਦੌਰਾ ਕੀਤਾ ਤੇ ਬੀਤੇ ਕੱਲ੍ਹ ਵਾਲੀ ਮੀਟਿੰਗ 'ਤੇ ਦੁੱਖ ਜਤਾਇਆ। ਇੱਥੇ ਉਨ੍ਹਾਂ ਸਾਰਿਆਂ ਨੂੰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੀਟਿੰਗ ਕਰੀਬ 45 ਮਿੰਟਾਂ ਤਕ ਚੱਲੀ।I urge all the brave Punjabi’s to attend our Aap Convention at Bathinda on 2nd August at Woods Resort Dabbwali road to espouse the cause of our state-khaira pic.twitter.com/4w4bh6AOKs
— Sukhpal Singh Khaira (@SukhpalKhaira) July 30, 2018
ਖਹਿਰਾ ਨੂੰ ਯਕਦਮ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾ ਕੇ ਹਰਪਾਲ ਚੀਮਾ ਨੂੰ ਨਵਾਂ ਨੇਤਾ ਬਣਾਉਣ ਤੋਂ ਬਾਅਦ ਪਾਰਟੀ ਵਿੱਚ ਧੜੇਬੰਦੀ ਵੱਡੇ ਪੱਧਰ 'ਤੇ ਉੱਭਰ ਕੇ ਆਈ ਹੈ। ਨੌਂ ਵਿਧਾਇਕਾਂ ਵਾਲੇ ਖਹਿਰਾ ਧੜੇ ਨੇ ਦੋ ਅਗਸਤ ਨੂੰ ਬਠਿੰਡਾ ਵਿੱਚ ਵਲੰਟੀਅਰਾਂ ਤੇ ਪਾਰਟੀ ਦੇ ਹੋਰ ਵਿਧਾਇਕਾਂ ਤੇ ਅਹੁਦੇਦਾਰਾਂ ਦੀ ਵੱਡੇ ਪੱਧਰ 'ਤੇ ਕਨਵੈਨਸ਼ਨ ਸੱਦੀ ਹੈ।मुझे बेहद दुख है कि हमारे ही कुछ साथी इसका विरोध कर रहे हैं। मैने आज उन्हें समझाया कि आम आदमी पार्टी गरीब और दलितों को हक़ और आवाज़ देने के लिए बनी है। दलितों और गरीबो का विरोध तो कांग्रेस, अकाली और भाजपा करती हैं। 2/2 https://t.co/qks9YutBQT
— Manish Sisodia (@msisodia) July 29, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement