ਪੜਚੋਲ ਕਰੋ

Operation Eagle: ਇੱਕ ਦਿਨ 'ਚ ਪੁਲਿਸ ਨੇ ਫੜੇ 254 ਤਸਕਰ, 2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

Operation Eagle: ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰੂਪਨਗਰ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨਾਲ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ

Operation Eagle: ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊ) ਦੇ ਸੀਨੀਅਰ ਅਧਿਕਾਰੀਆਂ ਨੇ ਸੀ. ਪੀਜ਼./ਐਸ.ਐਸ.ਪੀਜ਼ ਨਾਲ ਮਿਲ ਕੇ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੀਆਂ ਥਾਵਾਂ (ਡਰੱਗ ਹੌਟਸਪੌਟਸ) 'ਤੇ 'ਈਗਲ-IV' ਨਾਮੀ ਆਪ੍ਰੇਸ਼ਨ ਅਧੀਨ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ।

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ ਅਤੇ ਆਪਰੇਸ਼ਨ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਪੀਪੀਐਚਕਿਊ ਦੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ ਸਨ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰੂਪਨਗਰ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਗੁਲਨੀਤ ਸਿੰਘ ਖੁਰਾਣਾ ਨਾਲ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਇਸ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਅਜਿਹੀਆਂ ਥਾਵਾਂ ‘ਤੇ ਛਾਪੇਮਾਰੀ ਕਰਨ, ਜੋ ਕਿ ਪੁਲਿਸ ਫੋਰਸ ਦੀ ਵੱਡੇ ਪੱਧਰ ‘ਤੇ ਤੈਨਾਤੀ ਨੂੰ ਦੇਖਦਿਆਂ ਨਸ਼ਾ ਤਸਕਰਾਂ ਲਈ ਸੁਰੱਖਿਅਤ ਪਨਾਹਗਾਹ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ ਇਨਫੋਰਸਮੈਂਟ, ਡੀਐਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਕੇਸਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡਰੋਨਾਂ ਦੀ ਆਵਾਜਾਈ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿ ਸਰਹੱਦ ਪਾਰ ਤੋਂ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਦੇ ਨਵਾਂ ਜ਼ਰੀਆ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਤੰਬਰ 2019 ਤੋਂ ਹੁਣ ਤੱਕ ਸੂਬੇ ਦੇ ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਕੁੱਲ 906 ਡਰੋਨ ਦੇਖੇ ਗਏ ਹਨ, ਜਿਨ੍ਹਾਂ ਵਿੱਚੋਂ 187 ਡਰੋਨ ਸਫਲਤਾਪੂਰਵਕ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ 2 ਕਿਲੋ ਜਾਂ ਇਸ ਤੋਂ ਵੱਧ ਹੈਰੋਇਨ ਸਮੇਤ ਫੜੇ ਗਏ ਵੱਡੇ ਨਸ਼ਾ ਤਸਕਰਾਂ ਜਾਂ ਵੱਡੀਆਂ ਮੱਛੀਆਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ  ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੱਡੇ ਸਮੱਗਲਰਾਂ ਦੀਆਂ 200 ਕਰੋੜ ਰੁਪਏ ਦੀਆਂ 459 ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂ ਕਿ 246 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ 559 ਹੋਰ ਤਜਵੀਜ਼ਾਂ ਸਮਰੱਥ ਅਧਿਕਾਰੀ ਕੋਲ ਲੰਬਿਤ ਹਨ।

ਜ਼ਿਕਰਯੋਗ ਹੈ ਕਿ ਇਸ ਆਪ੍ਰੇਸ਼ਨ ਦੌਰਾਨ 4000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਸ਼ਮੂਲੀਅਤ ਵਾਲੀਆਂ 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 392 ਹੌਟਸਪੌਟਸ ਦੀ ਘੇਰਾਬੰਦੀ ਕੀਤੀ। ਇਸ ਦੇ ਨਾਲ ਹੀ ਨਸ਼ਿਆਂ ਦੇ ਹੌਟਸਪੌਟਸ 'ਤੇ ਅਤੇ ਇਸ ਦੇ ਆਲੇ-ਦੁਆਲੇ 352 ਮਜ਼ਬੂਤ ਨਾਕੇ ਵੀ ਲਗਾਏ ਗਏ ਸਨ।

ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 254 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 221 ਐਫਆਈਆਰਜ਼ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ 4575 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 2.6 ਕਿਲੋਗ੍ਰਾਮ ਹੈਰੋਇਨ, 15.71 ਲੱਖ ਰੁਪਏ ਡਰੱਗ ਮਨੀ, 83 ਕਿਲੋ ਭੁੱਕੀ, 2.6 ਕਿਲੋ ਗਾਂਜਾ, 550 ਗ੍ਰਾਮ ਅਫੀਮ, 7553 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਨ ਬਰਾਮਦ ਕੀਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Advertisement
ABP Premium

ਵੀਡੀਓਜ਼

ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀBreaking | ਜਲੰਧਰ 'ਚ ਭਾਜਪਾ ਤੇ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀABP Live Premium: ਵਿਸ਼ੇਸ਼ ਖਬਰਾਂ ਤੇ ਪੂਰਾ ਵਿਸ਼ਲੇਸ਼ਨ ਸਿਰਫ  ABP Live Premium 'ਤੇ !ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ  ਹਲਚਲ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ ਹਲਚਲ
Hina Khan: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਸਟੇਜ 3 ਦਾ ਬ੍ਰੈਸਟ ਕੈਂਸਰ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ, ਮੰਗੀਆਂ ਦੁਆਵਾਂ
Hina Khan: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਸਟੇਜ 3 ਦਾ ਬ੍ਰੈਸਟ ਕੈਂਸਰ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ, ਮੰਗੀਆਂ ਦੁਆਵਾਂ
Embed widget