ਅੰਮ੍ਰਿਤਸਰ ਜੇਲ੍ਹ 'ਚ ਮੈਡੀਕਲ ਅਫ਼ਸਰ ਹੀ ਸਪਲਾਈ ਕਰਦਾ ਸੀ ਨਸ਼ਾ, ਗ੍ਰਿਫ਼ਤਾਰ
ਪੰਜਾਬ ਦੇ ਅੰਮ੍ਰਿਤਸਰ ਦੀ ਜੇਲ੍ਹ ਵਿੱਚੋਂ ਇੱਕ ਮੈਡੀਕਲ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਮੈਡੀਕਲ ਅਫ਼ਸਰ ਜੇਲ੍ਹ 'ਚ ਬੰਦ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ।
ਚੰਡੀਗੜ੍ਹ: ਪੰਜਾਬ ਦੇ ਅੰਮ੍ਰਿਤਸਰ ਦੀ ਜੇਲ੍ਹ ਵਿੱਚੋਂ ਇੱਕ ਮੈਡੀਕਲ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਮੈਡੀਕਲ ਅਫ਼ਸਰ ਜੇਲ੍ਹ 'ਚ ਬੰਦ ਕੈਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ।ਜਿਸ ਤੋਂ ਬਾਅਦ ਜਾਲ ਵਿਛਾ ਕੇ ਉਸਨੂੰ ਕਾਬੂ ਕਰ ਲਿਆ ਗਿਆ।ਉਹ ਇੱਕ ਕੈਦੀ ਨੂੰ ਨਸ਼ਾ ਦੇ ਚੁੱਕਾ ਸੀ ਅਤੇ ਦੂਜੇ ਕੈਦੀ ਦਾ ਇੰਤਜ਼ਾਰ ਕਰ ਰਿਹਾ ਸੀ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਬਾਕੀ ਜੇਲ੍ਹਾਂ ਵਿੱਚ ਵੀ ਅਸੀਂ ਧਿਆਨ ਰੱਖ ਰਹੇ ਹਾਂ।ਜੇਕਰ ਕਿਸੇ ਥਾਂ ਤੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ।ਬੈਂਸ ਨੇ ਕਿਹਾ ਕਿ ਜੋ ਅੱਜ ਜੇਲ੍ਹ ਵਿੱਚ ਅਫ਼ਸਰ ਨੇ ਜੇ ਉਹ ਕੁਤਾਹੀ ਕਰਦੇ ਨੇ ਤਾਂ ਕੱਲ੍ਹ ਨੂੰ ਉਹ ਹੀ ਜੇਲ੍ਹ ਦੇ ਕੈਦੀ ਹੋਣਗੇ।
ਇਸ ਤੋਂ ਇਲਾਵਾ ਜੇ ਕਿਸੇ ਨੂੰ ਜੇਲ੍ਹ ਤੋਂ ਕੋਈ ਧਮਕੀ ਆਉਂਦੀ ਹੈ ਜਾਂ ਕੋਈ ਸ਼ਿਕਾਇਤ ਹੈ ਤਾਂ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਏਗਾ ਤੁਸੀਂ ਉਸ 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕੋਗੇ।ਉਨ੍ਹਾਂ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ।ਇਸ ਨੂੰ ਜੇਲ੍ਹ ਮੰਤਰੀ ਤੱਕ ਨੂੰ ਵੀ ਨਹੀਂ ਦੱਸਿਆ ਜਾਏਗਾ।ਇਹ ਸਿੱਧਾ ਡੀਜੀਪੀ ਲੈਵਲ ਤੱਕ ਦਾ ਕੰਮ ਹੋਏਗਾ।ਜਿਸ ਨਾਲ ਜੇਲ੍ਹ 'ਚ ਬੰਦ ਲੋਕ ਜੋ ਕ੍ਰਾਇਮ ਕਰਦੇ ਨੇ ਉਸਨੂੰ ਰੋਕਿਆ ਜਾਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :