Punjab News: ਪੰਜਾਬ 'ਚ 3 ਦਿਨ ਬੰਦ ਰਹਿਣਗੇ ਮੈਡੀਕਲ ਸਟੋਰ, ਜਾਣੋ ਕਿਸ-ਕਿਸ ਦਿਨ ਆਉਣਗੀਆਂ ਮੁਸ਼ਕਿਲਾਂ; ਨੋਟ ਕਰ ਲਓ ਤਰੀਕ...
Shri Kiratpur Sahib News: ਮੈਡੀਕਲ ਸਟੋਰਾਂ ਨੂੰ ਲੈ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨੇ ਆਮ ਜਨਤਾ ਵਿਚਾਲੇ ਹਲਚਲ ਮਚਾ ਦਿੱਤੀ ਹੈ। ਕੈਮਿਸਟ ਐਸੋਸੀਏਸ਼ਨ ਕੀਰਤਪੁਰ ਸਾਹਿਬ ਦੀ ਇੱਕ ਮਹੱਤਵਪੂਰਨ ਮੀਟਿੰਗ ਸੰਗਠਨ ਦੇ...

Shri Kiratpur Sahib News: ਮੈਡੀਕਲ ਸਟੋਰਾਂ ਨੂੰ ਲੈ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨੇ ਆਮ ਜਨਤਾ ਵਿਚਾਲੇ ਹਲਚਲ ਮਚਾ ਦਿੱਤੀ ਹੈ। ਕੈਮਿਸਟ ਐਸੋਸੀਏਸ਼ਨ ਕੀਰਤਪੁਰ ਸਾਹਿਬ ਦੀ ਇੱਕ ਮਹੱਤਵਪੂਰਨ ਮੀਟਿੰਗ ਸੰਗਠਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ ਮੈਡੀਕਲ ਸਟੋਰ 3 ਦਿਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਰਾਕੇਸ਼ ਕੁਮਾਰ ਸੋਨੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਵੀ ਕੈਮਿਸਟ ਐਸੋਸੀਏਸ਼ਨ ਨੇ ਮੈਡੀਕਲ ਸਟੋਰਾਂ ਨੂੰ 2 ਹਿੱਸਿਆਂ ਵਿੱਚ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਕੀਰਤਪੁਰ ਸਾਹਿਬ ਦੇ ਅੱਧੇ ਮੈਡੀਕਲ ਸਟੋਰ ਆਉਣ ਵਾਲੀ 15, 16 ਅਤੇ 17 ਜੂਨ ਨੂੰ ਬੰਦ ਰਹਿਣਗੇ।
ਜਦੋਂ ਕਿ ਅੱਧੇ ਮੈਡੀਕਲ ਸਟੋਰ ਪਹਿਲਾਂ ਵਾਂਗ ਖੁੱਲ੍ਹਣਗੇ। ਇਸ ਤੋਂ ਬਾਅਦ, ਦੂਜੇ ਪੜਾਅ ਵਿੱਚ, 22, 23 ਅਤੇ 24 ਜੂਨ ਨੂੰ, ਬਾਕੀ ਅੱਧੇ ਮੈਡੀਕਲ ਸਟੋਰ ਬੰਦ ਰਹਿਣਗੇ ਅਤੇ ਅੱਧੇ ਮੈਡੀਕਲ ਸਟੋਰ ਖੁੱਲ੍ਹੇ ਰੱਖੇ ਜਾਣਗੇ ਤਾਂ ਜੋ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਲੈਣ ਵਿੱਚ ਕੋਈ ਅਸੁਵਿਧਾ ਨਾ ਹੋਵੇ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸੋਨੀ, ਰਾਕੇਸ਼ ਧੀਮਾਨ, ਰਵੀ ਪਾਲ, ਅੰਮ੍ਰਿਤਪਾਲ ਸਿੰਘ ਰਾਣਾ, ਹਨੀ ਬੇਦੀ, ਅਭਿਨਵ ਟੰਡਨ, ਵਿਨੀਤ ਸ਼ਰਮਾ, ਰਜਤ ਚੋਪੜਾ, ਅਭਿਸ਼ੇਕ ਕੋਡਾ, ਪੁਨੀਤ ਭਾਰਦਵਾਜ ਅਤੇ ਗੌਰਵ ਚੌਧਰੀ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















