ਸਕੂਲਾਂ ‘ਚ ਮਿਲਣ ਵਾਲੇ Mid Day Meal ਦੇ ਹਫਤਾਵਾਰੀ ਮੀਨੂ ‘ਚ ਹੋਇਆ ਬਦਲਾਅ, ਦੇਖੋ
Punjab News: ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

Punjab News: ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਹੁਣ ਸਕੂਲਾਂ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਨਿਰਧਾਰਤ ਹਫਤਾਵਾਰੀ ਮੀਨੂ ਅਨੁਸਾਰ ਮਿਡ-ਡੇਅ ਮੀਲ ਤਿਆਰ ਕਰਨਾ ਲਾਜ਼ਮੀ ਹੋਵੇਗਾ।
ਹਦਾਇਤਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲ ਮੁਖੀਆਂ ਨੂੰ ਲਾਈਨ ਵਿੱਚ ਖੜ੍ਹੇ ਹੋ ਕੇ ਮਿਡ-ਡੇਅ ਮੀਲ ਦੀ ਵੰਡ ਦੀ ਨਿਗਰਾਨੀ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਭੋਜਨ ਮੀਨੂ ਅਨੁਸਾਰ ਤਿਆਰ ਕੀਤਾ ਗਿਆ ਹੈ।
ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਤ ਮੀਨੂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਤਾਂ ਸਕੂਲ ਮੁਖੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ। ਇਹ ਹੁਕਮ ਸੂਬੇ ਭਰ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (S.S.I.) ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (S.A.I.) ਨੂੰ ਪਾਲਣਾ ਨੂੰ ਯਕੀਨੀ ਬਣਾਉਣ ਲਈ ਭੇਜੇ ਗਏ ਹਨ।
ਹਫਤੇ ਭਰ ਦਾ ਹੋਵੇਗਾ ਆਹ ਮੀਨੂ
ਸੋਮਵਾਰ: ਦਾਲ, ਰੋਟੀ, ਅਤੇ ਮੌਸਮੀ ਫਲ (ਸਿਰਫ਼ ਕਿੰਨੂ)।
ਮੰਗਲਵਾਰ: ਰਾਜਮਾ, ਚੌਲ, ਅਤੇ ਖੀਰ।
ਬੁੱਧਵਾਰ: ਕਾਲੇ ਛੋਲੇ/ਚਿੱਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੂਰੀ/ਰੋਟੀ।
ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਪਕੌੜਿਆਂ ਦੇ ਨਾਲ) ਅਤੇ ਚੌਲ।
ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਅਤੇ ਰੋਟੀ।
ਸ਼ਨੀਵਾਰ: ਸਾਬਤ ਮੂੰਗੀ ਦਾਲ ਅਤੇ ਚੌਲ।






















