Mid Day Meal: ਮਿਡ ਡੇ ਮੀਲ 'ਚ ਮੁੜ ਕੀਤਾ ਗਿਆ ਵੱਡਾ ਬਦਲਾਅ, ਸੀਐਮ ਭਗਵੰਤ ਮਾਨ ਨੇ ਜਾਰੀ ਕੀਤੇ ਨਵੇਂ ਹੁਕਮ, 12 ਫਰਵਰੀ ਤੋਂ ਹੋਣਗੇ ਲਾਗੂ
Mid Day Meal Menu: ਹਾਲਾਂਕਿ ਅਪਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਵਿੱਚ ਇਸ ਸਬੰਧੀ ਮੌਸਮੀ ਫਲਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੇਲੇ ਦੇਣ ਦਾ ਫੈਸਲਾ ਲਿਆ ਗਿਆ ਸੀ। ਸਰਦੀਆਂ ਦੀਆਂ
Mid Day Meal Menu: ਪੰਜਾਬ ਦੇ ਸਕੂਲਾਂ ਵਿੱਚ ਮਿਲਣ ਵਾਲੇ ਮਿਡ ਡੇ ਮੀਲ ਵਿੱਚ ਇੱਕ ਵਾਰ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਪਹਿਲਾਂ ਖ਼ਬਰ ਆਈ ਸੀ ਕਿ ਮਿਡ ਡੇ ਮੀਲ ਦੀ ਡਾਈਟ ਵਿੱਚ ਇੱਕ ਫਲ ਕੇਲਾ ਸ਼ਾਮਲ ਕੀਤਾ ਗਿਆ ਹੈ। ਪਰ ਹੁਣ ਇਸ 'ਚ ਬਦਲਾਅ ਕਰਦੇ ਹੋਏ ਮਿਡ ਡੇ ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ।
ਸੀਜਨ ਦੇ ਹਿਸਾਬ ਨਾਲ ਸਕੂਲਾਂ ਵਿੱਚ ਵੀ ਓਵੇਂ ਦੇ ਫਲ ਵੰਡੇ ਜਾਣਗੇ। ਜਿਹਨਾਂ 'ਚ ਕਿੰਨੂ, ਅਮਰੂਦ, ਲੀਚੀ, ਆਲੂ, ਸੇਬ ਅਤੇ ਅੰਬ ਸ਼ਾਮਲ ਹਨ। ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਆਈਟਮ ਨੂੰ ਹੁਣ ਮਿਡ-ਡੇ-ਮੀਲ ਮੀਨੂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਹਾਲਾਂਕਿ ਅਪਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਵਿੱਚ ਇਸ ਸਬੰਧੀ ਮੌਸਮੀ ਫਲਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੇਲੇ ਦੇਣ ਦਾ ਫੈਸਲਾ ਲਿਆ ਗਿਆ ਸੀ। ਸਰਦੀਆਂ ਦੀਆਂ ਛੁੱਟੀਆਂ ਕਾਰਨ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ।
ਵਿਦਿਆਰਥੀਆਂ ਨੂੰ ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਇਸਦੇ ਪਿੱਛੇ ਦੀ ਕੋਸ਼ਿਸ਼ ਸਾਡੇ ਸਥਾਨਕ ਫਲ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਦੀ ਵੀ ਹੈ। ਨਾਲ ਹੀ ਵਿਦਿਆਰਥੀਆਂ ਦੀ ਸਿਹਤ ਦਾ ਵੀ ਧਿਆਨ ਰੱਖਦਿਆ ਫੈਸਲਾ ਲਿਆ ਗਿਆ ਹੈ। ਇਹ ਮੁੱਦਾ ਵਿਧਾਇਕਾਂ ਅਤੇ ਖੇਤੀ ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਉਠਾਇਆ ਜਾ ਰਿਹਾ ਸੀ। ਸਕੀਮ ਵਿੱਚ ਪ੍ਰਤੀ ਵਿਦਿਆਰਥੀ ਪੰਜ ਤੋਂ ਛੇ ਰੁਪਏ ਖਰਚ ਕਰਨ ਦੀ ਯੋਜਨਾ ਹੈ। ਇਹ ਸਾਰੀ ਰਣਨੀਤੀ ਪੂਰੀ ਸੋਚ ਵਿਚਾਰ ਤੋਂ ਬਾਅਦ ਬਣਾਈ ਗਈ ਹੈ।
ਇਸ ਸਮੇਂ ਸੂਬੇ ਦੇ 19120 ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ 18.35 ਲੱਖ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਮੌਸਮੀ ਫਲਾਂ 'ਤੇ ਪ੍ਰਤੀ ਵਿਦਿਆਰਥੀ ਛੇ ਰੁਪਏ ਖਰਚ ਕੀਤੇ ਜਾਣਗੇ, ਇਸ ਤਰ੍ਹਾਂ ਸਾਲਾਨਾ 52.86 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਮਿਡ ਡੇ ਮੀਲ ਸਕੀਮ ਤਹਿਤ 456 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ। ਮਿਡ-ਡੇ-ਮੀਲ ਮੀਨੂ ਨੂੰ ਸਰਕਾਰ ਦੁਆਰਾ ਸੀਜ਼ਨ ਦੇ ਆਧਾਰ 'ਤੇ ਸਾਲ ਵਿੱਚ ਦੋ ਤੋਂ ਤਿੰਨ ਵਾਰ ਬਦਲਿਆ ਜਾਂਦਾ ਹੈ।