(Source: ECI/ABP News)
ਕਪੂਰਥਲਾ ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋਏ। ਉਨ੍ਹਾਂ ਦੀ ਗੱਡੀ ਰੋਡ ਤੋਂ ਹੇਠ ਉੱਤਰ ਕਿ ਪਲਟ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਰਾਣਾ ਗੁਰਜੀਤ ਬੱਚ ਗਏ ਹਨ।
![ਕਪੂਰਥਲਾ ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ MLA from Kapurthala Rana Gurjit met with an accident ਕਪੂਰਥਲਾ ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ](https://feeds.abplive.com/onecms/images/uploaded-images/2022/08/31/e79fb52ab7c15d43cc70a633ace7f4d6166195953196158_original.png?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋਏ। ਉਨ੍ਹਾਂ ਦੀ ਗੱਡੀ ਰੋਡ ਤੋਂ ਹੇਠ ਉੱਤਰ ਕਿ ਪਲਟ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਰਾਣਾ ਗੁਰਜੀਤ ਬੱਚ ਗਏ ਹਨ।ਉਨ੍ਹਾਂ ਦੀ ਕਾਰ ਹਿਮਾਚਲ ਦੇ ਚੈਲ ਨੇੜੇ ਹਾਦਸਾਗ੍ਰਸਤ ਹੋਈ ਹੈ।
ਏਬੀਪੀ ਸਾਂਝਾ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਹਿਮਾਚਲ ਦੇ ਹਿੱਲ ਸਟੇਸ਼ਨ ਚੈਲ ਨੇੜੇ ਵਾਪਰਿਆ ਹੈ।ਰਾਣਾ ਗੁਰਜੀਤ ਦੀ ਗਰਦਨ 'ਤੇ ਮਾਮੂਲੀ ਸੱਟ ਲੱਗੀ ਹੈ, ਉਨ੍ਹਾਂ ਦਾ ਭਲਕੇ ਐਕਸਰੇ ਕਰਵਾਇਆ ਜਾਵੇਗਾ। ਰਾਣਾ ਗੁਰਜੀਤ ਨੇ ਦੱਸਿਆ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
2022 ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਟਕਿਟ ਤੋਂ ਚੋਣ ਲੜੀ ਸੀ। ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ 7304 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ ਚੰਨੀ ਸਰਕਾਰ ਵੇਲੇ ਰਾਣਾ ਕੈਬਨਿਟ ਮੰਤਰੀ ਵੀ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)