ਪੜਚੋਲ ਕਰੋ
MLA ਲਾਭ ਸਿੰਘ ਉੱਗੋਕੇ ਨੇ ਪਿੰਡ ਧੂਰਕੋਟ ਦੇ ਸਕੂਲ ’ਚ ਮਾਰਿਆ ਛਾਪਾ, ਗ਼ੈਰ-ਹਾਜ਼ਰ ਮੁੱਖ ਅਧਿਆਪਕ ਖ਼ਿਲਾਫ਼ ਹੋਈ ਕਾਰਵਾਈ
ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਅੱਜ ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਕਰਨ ਪਹੁੰਚੇ ਸਨ। ਇਸ ਚੈਕਿੰਗ ਦੌਰਾਨ ਜਦੋਂ ਵਿਧਾਇਕ ਲਾਭ ਸਿੰਘ ਉਗੋਕੇ ਸਕੂਲ ਪਹੁੰਚੇ ਤਾਂ ਮੁੱਖ ਅਧਿਆਪਕ ਗੈਰ ਹਾਜ਼ਰ ਪਾਇਆ ਗਿਆ।

MLA Labh Singh Ugoke
ਬਰਨਾਲਾ : ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਅੱਜ ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਕਰਨ ਪਹੁੰਚੇ ਸਨ। ਇਸ ਚੈਕਿੰਗ ਦੌਰਾਨ ਜਦੋਂ ਵਿਧਾਇਕ ਲਾਭ ਸਿੰਘ ਉਗੋਕੇ ਸਕੂਲ ਪਹੁੰਚੇ ਤਾਂ ਮੁੱਖ ਅਧਿਆਪਕ ਗੈਰ ਹਾਜ਼ਰ ਪਾਇਆ ਗਿਆ। ਹਾਜ਼ਰੀ ਲਗਾਉਣ ਤੋਂ ਬਾਅਦ ਮੁੱਖ ਅਧਿਆਪਕ ਆਪਣੇ ਨਿੱਜੀ ਕੰਮ ਲਈ ਸਕੂਲ 'ਚੋਂ ਚਲਾ ਗਿਆ ਸੀ।
ਦਰਅਸਲ 'ਚ ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚੋਂ ਮੁੱਖ ਅਧਿਆਪਕ ਡਿਊਟੀ ਤੋਂ ਗ਼ੈਰ-ਹਾਜ਼ਰ ਹੋਣ ਦੀ ਸ਼ਿਕਾਇਤ ਮਿਲਣ ’ਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਪਿੰਡਾਂ ਦਾ ਧੰਨਵਾਦੀ ਦੌਰਾ ਵਿਚਾਲੇ ਛੱਡ ਸਕੂਲ ’ਚ ਪਹੁੰਚੇ। ਇਸ ਦੌਰਾਨ ਮੁੱਖ ਅਧਿਆਪਕ ਗੁਰਸੇਵਕ ਸਿੰਘ ਨੂੰ ਗ਼ੈਰ-ਹਾਜ਼ਰ ਪਾਇਆ ਗਿਆ।
ਉਹ ਬੈਂਕ ਦੀ ਵਿਜ਼ਿਟ ਦਿਖਾ ਕੇ ਆਪਣੇ ਨਿੱਜੀ ਬੱਸਾਂ ਦੇ ਕੰਮਕਾਜ ਲਈ ਪਟਿਆਲੇ ਜਾ ਰਹੇ ਸਨ। ਇਸ ਮਗਰੋਂ ਵਿਧਾਇਕ ਲਾਭ ਉਗੋਕੇ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ। ਜਿਸ ਤੋਂ ਬਾਅਦ ਡਿਪਟੀ ਡੀਈਓ ਮੈਡਮ ਵ ਸੁੰਧਰਾ ਮੌਕੇ 'ਤੇ ਪੁੱਜੇ, ਜਿਨ੍ਹਾਂ ਆਪਣੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂੂਰ ਨੂੰ ਦਿੱਤੀ।
ਇਸ ਸਬੰਧੀ ‘ਆਪ’ ਵਿਧਾਇਕ ਤੇ ਡਿਪਟੀ ਡੀਈਓ ਵੱਲੋਂ ਗੈਰ ਹਾਜ਼ਰ ਹੈੱਡ ਟੀਚਰ ਨਾਲ ਵੀ ਸੰਪਰਕ ਕੀਤਾ ਗਿਆ ਪਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਸਿੱਖਿਆ ਵਿਭਾਗ ਨੇ ਕਾਰਵਾਈ ਕੀਤੀ। ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਰਕਾਰੀ ਮਹਿਕਮੇ ਦੇ ਅਫ਼ਸਰ ਆਪਣੀ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਕਿਉਂਕਿ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















