ਪੜਚੋਲ ਕਰੋ

ਵਿਧਾਇਕਾ ਮਾਣੂੰਕੇ ਨੇ ਆੜਤੀਆਂ ਦੀਆਂ ਮੁਸ਼ਕਲਾਂ ਸੁਣੀਆਂ, ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ 'ਚ ਦੋ ਨਵੇਂ ਸ਼ੈਡ ਬਣਾਏ ਜਾਣਗੇ

ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਮਾਰਕੀਟ ਕਮੇਟੀ ਜਗਰਾਉਂ ਦੀ ਅਗਵਾਈ ਹੇਠ ਆੜਤੀਆਂ ਦੀਆਂ ਸਮੱਸਿਆਵਾਂ ਦਫਤਰ ਮਾਰਕੀਟ ਕਮੇਟੀ ਜਗਰਾਉਂ ਵਿਖੇ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। 

ਚੰਡੀਗੜ੍ਹ: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਮਾਰਕੀਟ ਕਮੇਟੀ ਜਗਰਾਉਂ ਦੀ ਅਗਵਾਈ ਹੇਠ ਆੜਤੀਆਂ ਦੀਆਂ ਸਮੱਸਿਆਵਾਂ ਦਫਤਰ ਮਾਰਕੀਟ ਕਮੇਟੀ ਜਗਰਾਉਂ ਵਿਖੇ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। 

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਫੜ ਪੱਕੇ ਕਰਕੇ ਮੁਕੰਮਲ ਕੀਤੇ ਜਾਣ ਅਤੇ ਜਗਰਾਉਂ ਮੰਡੀ ਦੇ ਨਵੇਂ ਬਣ ਰਹੇ ਫੜ ਦਾ ਲੈਵਲ ਸਹੀ ਕੀਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਆੜਤੀਆਂ ਦੀ ਮੰਗ ਅਨੁਸਾਰ ਵਿਧਾਇਕਾ ਮਾਣੂੰਕੇ ਵੱਲੋਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜਿਹੜੇ ਵੀ ਫੜਾਂ ਦੀ ਰਿਪੇਅਰ ਹੋਣ ਵਾਲੀ ਹੈ ਤੁਰੰਤ ਕਰਵਾਈ ਜਾਵੇ ਅਤੇ ਸਬਜ਼ੀ ਮੰਡੀ ਦੇ ਨਾਲ ਜੋ ਨਵਾਂ ਫੜ ਬਣਨਾਂ ਹੈ ਅਤੇ ਮੰਡੀ ਵਿੱਚ ਜੋ ਵੱਡੀਆਂ ਹਾਈ ਮਾਸਟ ਐਲ.ਈ.ਡੀ.ਲਾਈਟਾਂ ਲਗਾਈਆਂ ਜਾਣੀਆਂ ਹਨ, ਉਸ ਲਈ ਤੁਰੰਤ ਉਪਰਾਲੇ ਕਰਕੇ ਕਾਰਵਾਈ ਮੁਕੰਮਲ ਕੀਤੀ ਜਾਵੇ ਅਤੇ ਸਿਵਲ ਇੰਜਨੀਅਰਿੰਗ ਵਿੰਗ ਨੂੰ ਮੰਡੀ ਦਾ ਸੀਵਰੇਜ ਤਰੰਤ ਸਾਫ਼ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ।

ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ ਦੇ ਮੇਨ ਫੜ ਉਪਰ ਦੋ ਨਵੇਂ ਸ਼ੈਡਾਂ ਦੀ ਉਸਾਰੀ ਦਾ ਕੰਮ ਜ਼ਲਦੀ ਸ਼ੁਰੂ ਕਰਵਾਇਆ ਜਾਵੇਗਾ, ਤਾਂ ਜੋ ਆੜਤੀਆਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਸੰਭਾਲਣ ਅਤੇ ਉਹਨਾਂ ਦੀ ਖਰੀਦ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪੰਜਾਬ ਵਿੱਚ 92 ਸੀਟਾਂ ਜਿਤਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। 

ਇਸ ਲਈ ਪੰਜਾਬ ਵਾਸੀਆਂ ਦੀਆਂ ਉਮੀਦਾਂ ਅਨੁਸਾਰ ਮਿਆਰੀ ਕੰਮ ਕੀਤੇ ਜਾਣਗੇ ਅਤੇ ਕਿਸਾਨਾਂ ਦੀਆਂ ਫਸਲਾਂ ਸਮੇ ਸਿਰ ਚੁੱਕੀਆਂ ਜਾਣਗੀਆਂ ਅਤੇ ਆੜਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਗਰਾਉਂ ਸ਼ਹਿਰ ਅਤੇ ਮੰਡੀ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਠੰਡੇ ਪਾਣੀ ਦੇ ਵਾਟਰ ਕੂਲਰ ਲਗਾਉਣ ਵਾਲੇ ਉਘੇ ਸਮਾਜ ਸੇਵੀ ਹਰਸ਼ ਜੈਨ ਲੈਬਾਰਟਰੀ ਵਾਲਿਆਂ ਦਾ ਵਿਸ਼ੇਸ਼ ਤੌਰਤੇ ਸਨਮਾਨ ਕੀਤਾ ਗਿਆ। 

ਇਸ ਤੋਂ ਇਲਾਵਾ ਮੰਡੀ ਬੋਰਡ ਵਿੱਚ ਸੇਵਾ ਨਿਭਾਉਂਦੇ ਹੋਏ ਸਵਰਗਵਾਸ ਹੋ ਗਏ ਕੀਮਤੀ ਲਾਲ ਸੁਪਰਵਾਈਜ਼ਰ ਦੇ ਲੜਕੇ ਅਸ਼ੀਸ਼ ਅਰੋੜਾ ਨੂੰ ਤਰਸ ਦੇ ਅਧਾਰ 'ਤੇ ਨਿਯੁੱਕਤੀ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮੰਡੀ ਬੋਰਡ ਅਧਿਕਾਰੀ ਗੁਰਮਤਪਾਲ ਸਿੰਘ ਗਿੱਲ, ਗਿਆਨ ਸਿੰਘ ਸੁਪਰਡੈਂਟ, ਪਰਮਿੰਦਰ ਸਿੰਘ ਜੇਈ, ਰਵਿੰਦਰ ਸਿੰਘ, ਹਰਸ਼ ਜੈਨ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਸਵਰਨਜੀਤ ਸਿੰਘ ਆੜਤੀ, ਜਗਜੀਤ ਸਿੰਘ ਆੜਤੀ, ਮਨਜਿੰਦਰ ਸਿੰਘ ਖਹਿਰਾ, ਪ੍ਰਲਾਦ ਸਿੰਗਲਾ, ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ ਆਦਿ ਵੀ ਹਾਜ਼ਰ ਸਨ।

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਅਖਾੜੇ ਵਾਲੀ ਨਹਿਰ 'ਤੇ ਬਣੇਗਾ ਨਵਾਂ ਪੁੱਲ

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਹਨ ਅਤੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਨੂੰ ਦਿਨੋ-ਦਿਨ ਬੂਰ ਪੈਂਦਾ ਵੀ ਨਜ਼ਰੀਂ ਪੈ ਰਿਹਾ ਹੈ। ਜਗਰਾਉਂ-ਰਾਏਕੋਟ ਰੋਡ ਸਥਿਤ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਅਖਾੜਾ ਨਹਿਰ ਦੇ ਪੁੱਲ਼ ਦੇ ਮਿਆਦ ਲੰਘ ਜਾਣ ਅਤੇ ਚੌੜਾਈ ਘੱਟ ਹੋਣ ਕਾਰਨ ਜਿੱਥੇ ਹਲਕੇ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾਂ ਪੈਂਦਾ ਹੈ, ਉਥੇ ਹੀ ਬਾਹਰਲੇ ਹਲਕੇ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਸ਼ਹਿਰਾਂ ਹਠੂਰ, ਰਾਏਕੋਟ, ਮਹਿਲਕਲਾਂ, ਬਰਨਾਲਾ, ਧੂਰੀ, ਸੰਗਰੂਰ ਆਦਿ ਦੇ ਲੋਕਾਂ ਦਾ ਦੁਆਬਾ ਖੇਤਰ ਵਿੱਚ ਜਾਣ ਲਈ ਉਕਤ ਨਹਿਰ ਦੇ ਪੁੱਲ ਉਪਰ ਲੱਗਦੇ ਵੱਡੇ ਜ਼ਾਮ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ। 

ਕਈ ਵਾਰ ਅਖਾੜਾ ਨਹਿਰ ਦੇ ਪੁੱਲ ਉਪਰ ਲੱਗਦੇ ਜ਼ਾਮ ਕਾਰਨ ਹਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋਣ ਦਾ ਖਦਸ਼ਾ ਵੀ ਬਣਿਆਂ ਰਹਿੰਦਾ ਹੈ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੰਜਾਬ ਸਰਕਾਰ ਦੇ ਉਚ ਦਫ਼ਤਰਾਂ ਵਿੱਚ ਗੇੜੇ ਮਾਰ-ਮਾਰ ਕੇ ਅਖਾੜਾ ਨਹਿਰ ਉਪਰ ਵੱਡਾ ਤੇ ਚੌੜਾ ਪੁਲ ਮੰਨਜੂਰ ਤਾਂ ਪਹਿਲਾਂ ਹੀ ਕਰਵਾ ਲਿਆ ਗਿਆ ਸੀ, ਪਰੰਤੂ ਹੁਣ ਸਰਕਾਰ ਵੱਲੋਂ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਕਰ ਦਿੱਤੇ ਗਏ ਹਨ ਅਤੇ ਬਾਕੀ ਰਕਮ ਪੰਜਾਬ ਸਰਕਾਰ ਪਾਸੋਂ ਮੰਨਜ਼ੂਰ ਕਰਵਾਈ ਜਾਵੇਗੀ।

ਸਰਕਾਰ ਵੱਲੋਂ ਮੰਨਜੂਰ ਕੀਤੇ ਗਏ ਇਸ ਪੁਲ ਦੀ ਲੰਬਾਈ 60 ਮੀਟਰ ਹੋਵੇਗੀ। ਬੀਬੀ ਮਾਣੂੰਕੇ ਦੀ ਮਿਹਨਤ ਸਦਕਾ ਹਲਕੇ ਦੇ ਲੋਕਾਂ ਨੂੰ ਮਿਲੇ ਇਸ ਵੱਡੇ ਤੋਹਫ਼ੇ ਕਾਰਨ ਹੁਣ ਅਖਾੜਾ ਨਹਿਰ ਉਪਰ ਨਵਾਂ ਪੁਲ ਬਣਨ ਦੀ ਆਸ ਬੱਝ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਲੋਕਾਂ ਵੱਲੋਂ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਦਾ ਜਨਮ ਹਲਕੇ ਦੇ ਪਿੰਡ ਮਾਣੂੰਕੇ ਵਿੱਚ ਹੋਇਆ ਹੈ ਅਤੇ ਉਹ ਜਗਰਾਉਂ ਦੀ ਧੀ ਬਣਕੇ ਆਪਣੇ ਲੋਕਾਂ ਲਈ ਦਿਨ-ਰਾਤ ਇੱਕ ਕਰ ਰਹੀ ਹੈ। 

ਉਹਨਾਂ ਆਖਿਆ ਕਿ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਭੈਣਾਂ-ਭਰਾਵਾਂ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਵਾਅ ਲਗਾ ਦੇਣਗੇ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਨਿਰਭੈ ਸਿੰਘ ਕਮਾਲਪੁਰਾ, ਦਲਜੀਤ ਸਿੰਘ ਕਮਾਲਪੁਰਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਸ਼ਮਸ਼ੇਰ ਸਿੰਘ ਕਮਾਲਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਰੂਪ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਕਾਕਾ, ਲਖਵੀਰ ਸਿੰਘ ਲੱਕੀ ਮਾਣੂੰਕੇ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਇੰਦਰਜੀਤ ਸਿੰਘ ਲੰਮੇ ਆਦਿ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget