(Source: ECI/ABP News)
Punjabi News: ਸਿੱਧੂ ਮੂਸੇਵਾਲਾ ਦੇ ਕਾਤਲ ਜੇਲ੍ਹ 'ਚੋਂ ਹੀ ਚਲਾ ਰਹੇ ਨੈੱਟਵਰਕ, ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਮੋਬਾਈਲ ਫੋਨ ਬਰਾਮਦ
ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਮਿਲਿਆ ਹੈ। ਉਂਝ ਬੇਸ਼ੱਕ ਇਸ ਮਾਮਲੇ ਉੱਪਰ ਪੜਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਮੁਲਜ਼ਮਾਂ ਕੋਲੋਂ ਮੋਬਾਈਲ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਹੈ।
![Punjabi News: ਸਿੱਧੂ ਮੂਸੇਵਾਲਾ ਦੇ ਕਾਤਲ ਜੇਲ੍ਹ 'ਚੋਂ ਹੀ ਚਲਾ ਰਹੇ ਨੈੱਟਵਰਕ, ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਮੋਬਾਈਲ ਫੋਨ ਬਰਾਮਦ Mobile phone recovered from sharp shooter Monu Dagar Punjabi News: ਸਿੱਧੂ ਮੂਸੇਵਾਲਾ ਦੇ ਕਾਤਲ ਜੇਲ੍ਹ 'ਚੋਂ ਹੀ ਚਲਾ ਰਹੇ ਨੈੱਟਵਰਕ, ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਮੋਬਾਈਲ ਫੋਨ ਬਰਾਮਦ](https://feeds.abplive.com/onecms/images/uploaded-images/2023/02/06/e5fd9810d00a78fdea2763d68f58aef81675661482534370_original.jpg?impolicy=abp_cdn&imwidth=1200&height=675)
Punjabi News: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਅਜੇ ਜੇਲ੍ਹ ਅੰਦਰ ਵੀ ਆਪਣਾ ਨੈੱਟਵਰਕ ਚਲਾ ਰਹੇ ਹਨ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਬਰਾਮਦ ਹੋਇਆ। ਇਸ ਮਗਰੋਂ ਜੇਲ੍ਹ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਗਈ ਹੈ।
ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਮਿਲਿਆ ਹੈ। ਉਂਝ ਬੇਸ਼ੱਕ ਇਸ ਮਾਮਲੇ ਉੱਪਰ ਪੜਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਮੁਲਜ਼ਮਾਂ ਕੋਲੋਂ ਮੋਬਾਈਲ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਹੈ। ਜੇਲ੍ਹ ਵਿੱਚ ਇਸ ਬਦਨਾਮ ਗੈਂਗਸਟਰ ਤੱਕ ਮੋਬਾਈਲ ਕਿਵੇਂ ਪਹੁੰਚਿਆ, ਇਹ ਵੱਡਾ ਸਵਾਲ ਹੈ ਪਰ ਜੇਲ੍ਹ ਮਹਿਕਮਾ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: Punjab News: ਅਧਿਆਪਕ ਦਾ ਕੁਮੈਂਟ ਪੜ੍ਹ ਭੜਕ ਗਏ ਸਿੱਖਿਆ ਮੰਤਰੀ ਹਰਜੋਤ ਬੈਂਸ, ਸੋਸ਼ਲ ਮੀਡੀਆ 'ਤੇ ਹੀ ਲਾਈ ਕਲਾਸ
ਹਾਸਲ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਕੁੱਲ 14 ਮੋਬਾਈਲ ਮਿਲੇ ਹਨ। ਜਿਨ੍ਹਾਂ ਕੋਲੋਂ ਮੋਬਾਈਲ ਬਰਾਮਦ ਹੋਏ ਹਨ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬੇਸ਼ੱਕ ਮੁਲਜ਼ਮਾਂ ਤੋਂ ਮੋਬਾਈਲ ਮਿਲਣਾ ਆਮ ਗੱਲ ਪਰ ਮੂਸੇਵਾਲਾ ਕਤਲ ਕੇਸ 'ਚ ਫੜੇ ਗਏ ਗੈਂਗਸਟਰ ਨੂੰ ਮੋਬਾਈਲ ਪਹੁੰਚਾਉਣ 'ਚ ਕਿਹੜੇ ਅਧਿਕਾਰੀਆਂ ਜਾਂ ਕਰਮਚਾਰੀਆਂ ਦਾ ਹੱਥ ਹੈ, ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿੱਚ ਸ਼ਰੇਆਮ ਮੋਬਾਈਲਾਂ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)