ਮੋਹਾਲੀ 'ਚ ਤੇਜ਼ ਵਹਾਅ ਵਾਲੇ ਨਾਲੇ 'ਚ ਜੀਪ ਵਹੀ; ਲੋਕਾਂ ਨੇ ਡਰਾਈਵਰ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਜਾਰੀ ਕੀਤਾ ਅਲਰਟ, ਇਲਾਕੇ 'ਚ ਖੌਫ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਮੋਹਾਲੀ ਦਾ ਦੱਸਿਆ ਜਾ ਰਿਹਾ ਹੈ। ਇਸ ਵਾਇਰਲ ਵੀਡੀਓ ਚ ਇੱਕ ਜੀਪ ਪਾਣੀ ਦੇ ਵਿੱਚ ਵਹਿ ਗਈ, ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ। ਪੁਲਿਸ ਵੀ ਜਾਂਚ..

ਟਰਾਈਸਿਟੀ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਵੇਖਿਆ ਗਿਆ ਕਿ ਤੇਜ਼ ਬਹਾਵ ਵਾਲੇ ਨਾਲੇ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਇੱਕ ਜੀਪ ਵਹਿ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਵੀ ਜਾਂਚ ਵਿੱਚ ਲੱਗ ਗਈ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਜੀਪ ਨੂੰ ਲੱਭਣ ਲਈ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ
ਵਾਇਰਲ ਹੋ ਰਹੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਜੈਂਤੀ ਦੀ ਰਾਓ ਨਦੀ ਦੇ ਤੇਜ਼ ਬਹਾਵ ਵਿੱਚ ਇੱਕ ਆਫ-ਰੋਡਿੰਗ ਲਈ ਮੋਡੀਫਾਈਡ ਸਫ਼ੈਦ ਰੰਗ ਦੀ ਜੀਪ ਵਹਿ ਗਈ। ਇਹ ਘਟਨਾ ਕੁਝ ਹੀ ਮਿੰਟਾਂ ਵਿੱਚ ਉੱਥੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀ ਬਣ ਗਈ। ਵੀਡੀਓ ਅਨੁਸਾਰ, ਉਸ ਸਮੇਂ ਨਾਲਾ ਪੂਰੀ ਤਰ੍ਹਾਂ ਉਫਾਨ ’ਤੇ ਸੀ ਅਤੇ ਲੋਕ ਬਹਾਵ ਦੇ ਘੱਟ ਹੋਣ ਦੀ ਉਡੀਕ ਕਰ ਰਹੇ ਸਨ। ਉਸੇ ਸਮੇਂ ਇੱਕ ਸਫ਼ੈਦ ਜੀਪ ਉੱਥੇ ਪਹੁੰਚੀ ਅਤੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਆਲੇ-ਦੁਆਲੇ ਖੜੇ ਲੋਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਰੁਕਿਆ। ਜੀਪ ਕੁਝ ਦੂਰੀ ਤੱਕ ਅੱਗੇ ਵਧੀ, ਪਰ ਤੇਜ਼ ਬਹਾਵ ਕਾਰਨ ਡਰਾਈਵਰ ਦਾ ਸੰਤੁਲਨ ਖ਼ਰਾਬ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਗੱਡੀ ਨਾਲੇ ਵਿੱਚ ਵਹਿ ਗਈ।
ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ
ਥਾਣਾ ਮੁੱਲਾਪੁਰ ਦੇ ਐਸਐਚਓ ਅਮਨਦੀਪ ਤ੍ਰਿਖਾ ਨੇ ਦੱਸਿਆ ਕਿ ਇਸ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ ਅਤੇ ਇਸਨੂੰ ਫਿਲਹਾਲ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਘਟਨਾ ਉਨ੍ਹਾਂ ਦੇ ਥਾਣਾ ਖੇਤਰ ਦੀ ਹੈ ਜਾਂ ਕਿਸੇ ਹੋਰ ਥਾਂ ਦੀ। ਫਿਲਹਾਲ ਸੁਰੱਖਿਆ ਦੇ ਤੌਰ ‘ਤੇ ਨਾਲੇ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਭੇਜ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















