ਮੋਹਾਲੀ ਪੁਲਿਸ ਵੱਲੋਂ IT ਕੰਪਨੀ ਦੇ ਨਾਮ 'ਤੇ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼, 12 ਵਿਅਕਤੀ ਕਾਬੂ
Mohali News : ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਫੇਸ 01, ਮੋਹਾਲੀ ਵੱਲੋ ਆਈ.ਟੀ ਕੰਪਨੀ ਦੀ ਆੜ ਵਿੱਚ ਚੱਲ ਰਹੇ
ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ 27 ਜੁਲਾਈ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਲਾਟ ਨੰਬਰ: ਡੀ-176, ਇੰਡ:ਏਰੀਆ, ਫੇਸ 8ਬੀ, ਮੋਹਾਲੀ ਵਿਖੇ ਬਿਲਡਿੰਗ ਦੀ ਤੀਸਰੀ ਮੰਜਿਲ ਤੇ ਇਕ ਆਈ.ਟੀ. ਕੰਪਨੀ ਦੀ ਆੜ ਵਿੱਚ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਜਿਸ 'ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾ ਪਾਸੋ ਪੁੱਛਗਿੱਛ ਜਾਰੀ ਹੈ। ਦੋਸ਼ੀਆਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਗ੍ਰਿਫਤਾਰ ਦੋਸ਼ੀਆਨ :
ਰੋਹਿਤ ਚੇਚੀ ਪੁਤਰ ਮਹਿੰਦਰਪਾਲ ਪੁੱਤਰ ਹੰਸ ਰਾਜ ਵਾਸੀ ਗਲੀ ਨੰ:8, ਆਦਰਸ ਨਗਰ, ਡੇਰਾਬਸੀ ਜਿਲਾ ਐਸ.ਏ.ਐਸ ਨਗਰ, ਯੁਵਰਾਜ ਸਲਾਰੀਆ ਪੁੱਤਰ ਕਰਮ ਚੰਦ ਵਾਸੀ ਵਾਰਡ ਨੰਬਰ 18, ਜੰਮੂ ਕਸ਼ਮੀਰ, ਕਠੂਆ ਹਾਲ ਵਾਸੀ ਮਕਾਨ ਨੰਬਰ 22ਏ, ਕਾਸਾ ਹੋਮਸ, ਲਾਂਡਰਾ ਰੋਡ, ਮੋਹਾਲੀ, ਦੇਵਿੰਦਰ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਪਿੰਡ ਸਾਥਲਾ, ਜਿਲ੍ਹਾ ਥਾਣੇਧਾਰ, ਸ਼ਿਮਲਾ ਹਾਲ ਮਕਾਨ ਨੰਬਰ 28, ਗੁਲਮੋਹਰ ਕੰਪਲੈਕਸ, ਸੈਕਟਰ 125, ਮੋਹਾਲੀ, ਕਾਰਤਿਕ ਸ਼ਰਮਾ ਪੁੱਤਰ ਹਰਿਓਮ ਸ਼ਰਮਾ ਵਾਸੀ ਮਕਾਨ ਨੰਬਰ 1001 ,ਈਡਨ ਕੋਰਟ ਟਾਵਰ, ਸੈਕਟਰ 91, ਮੋਹਾਲੀ, ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਕੜਾਂ, ਜਿਲਾ ਹੁਸ਼ਿਆਰਪੁਰ ਹਾਲ ਮਕਾਨ ਨੰਬਰ 1011, ਈਡਨ ਕੋਰਟ, ਸੈਕਟਰ 91, ਮੋਹਾਲੀ, ਨਮਨ ਸੂਰੀ ਪੁੱਤਰ ਮੁਕੇਸ਼ ਸੂਰੀ ਵਾਸੀ ਮਕਾਨ ਨੰਬਰ ਡੀ-105, ਈਸਟ ਪਟੇਲ ਨਗਰ, ਦਿੱਲੀ ਹਾਲ ਮਕਾਨ ਨੰਬਰ ਟੀ-1 1001, ਈਡਨ ਕੋਰਟ, ਸੈਕਟਰ 91, ਮੋਹਾਲੀ, ਦੇਵ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਮਕਾਨ ਨੰਬਰ ਈ 1201, ਵੇਵ ਗਾਰਡਨ, ਸੈਕਟਰ 84, ਮੋਹਾਲੀ, ਮੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1001, ਟਾਵਰ 1, ਈਡਨ ਕੋਰਟ, ਸੈਕਟਰ 85, ਮੋਹਾਲੀ,
ਇਰਫਾਨ ਭੱਟ ਪੁੱਤਰ ਗੁਲਾਮ ਭੱਟ ਵਾਸੀ # 2628, ਗਲੀ ਨੰਬਰ 9, ਗਿਲਕੋ ਵੈਲੀ, ਖਰੜ, ਜਿਲਾ ਐਸ.ਏ.ਐਸ ਨਗਰ, ਪ੍ਰਸ਼ਾਤ ਸਰਮਾ ਪੁੱਤਰ ਸੰਜੀਵ ਕੁਮਾਰ ਪੁੱਤਰ ਜਗਦੀਸ ਚੰਦ ਵਾਸੀ # 4045, ਸੈਕਟਰ 46ਡੀ, ਚੰਡੀਗੜ,
ਦਰਸਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ # 46, ਗਲੀ ਨੰ:1, ਆਦਰਸ ਨਗਰ, ਡੇਰਾਬਸੀ, ਐਸ.ਏ.ਐਸ ਨਗਰ ਅਤੇ ਵਿਕਰਮ ਸਿੰਘ ਪੁੱਤਰ ਮਹਿੰਦਰਪਾਲ ਪੁੱਤਰ ਰਾਮ ਕਿਸਨ ਵਾਸੀ ਪਿੰਡ ਊਧਨਵਾਲ, ਤਹਿ: ਬਲਾਚੌਰ, ਜਿਲਾ ਨਵਾਂ ਸ਼ਹਿਰ।