Mohali: ਪ੍ਰਵਾਸੀਆਂ ਲਈ ਇਸ ਪਿੰਡ ਨੇ ਬਣਾਏ 11 ਨਿਯਮ, ਰਾਤ 9 ਵਜੇ ਤੋਂ ਬਾਅਦ ਕੋਈ ਬਾਹਰ ਨਾ ਨਿਕਲੇ, ਗੁਟਖਾ-ਬੀੜੀ 'ਤੇ ਪਾਬੰਦੀ, ਛੋਟੇ ਕੱਪੜੇ... ਜਾਣੋ ਵੇਰਵੇ
ਪਿਛਲੇ ਹਫ਼ਤੇ ਪਿੰਡ ਮੂਧੋ ਸੰਗਤੀਆਂ ਵਿੱਚ ਕੁਝ ਸਥਾਨਕ ਪਿੰਡ ਵਾਸੀਆਂ ਨੇ ਪਿੰਡ ਵਿੱਚ ਦੂਜੇ ਰਾਜਾਂ ਦੇ ਲੋਕਾਂ/ ਪ੍ਰਵਾਸੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ। ਹੁਣ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਇੱਕ ਹੁਕਮ ਜਾਰੀ
ਖ਼ਬਰ ਦਾ ਸਾਰ: ਪੰਜਾਬ ਦੇ ਖਰੜ ਦੇ ਜੰਡਪੁਰ 'ਚ ਬੀੜੀ-ਸਿਗਰੇਟ ਅਤੇ ਪਾਨ-ਗੁਟਖਾ ਖਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੋਕਾਂ ਨੇ ਇੱਥੇ ਕਈ ਥਾਵਾਂ 'ਤੇ ਬੋਰਡ ਲਗਾ ਦਿੱਤੇ ਹਨ, ਜਿਨ੍ਹਾਂ 'ਤੇ ਲਿਖਿਆ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਨੂੰ ਪਿੰਡ 'ਚ ਰਹਿਣ ਲਈ 11 ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਪਿੰਡ 'ਚ ਰਹਿਣ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ, ਰਾਤ 9 ਵਜੇ ਤੋਂ ਬਾਅਦ ਕੋਈ ਵੀ ਪਿੰਡ 'ਚੋਂ ਬਾਹਰ ਨਹੀਂ ਜਾ ਸਕਦਾ, ਪਿੰਡ 'ਚ ਪਾਨ, ਗੁਟਖਾ, ਬੀੜੀ ਦੇ ਸੇਵਨ 'ਤੇ ਪਾਬੰਦੀ ਹੈ, ਪਿੰਡ 'ਚ ਇਕ ਕਮਰੇ 'ਚ ਦੋ ਤੋਂ ਵੱਧ ਵਿਅਕਤੀ ਨਹੀਂ ਰਹਿ ਸਕਦੇ। ਛੋਟੇ ਕੱਪੜਿਆਂ 'ਚ ਘੁੰਮਣ-ਫਿਰਨ 'ਤੇ ਪਾਬੰਦੀ ਹੈ, ਪ੍ਰਤੀ ਘਰ ਪੀਣ ਵਾਲੇ ਪਾਣੀ ਦਾ ਇਕ ਹੀ ਕੁਨੈਕਸ਼ਨ ਮਿਲੇਗਾ, ਖੁਸਰਿਆਂ ਨੂੰ 2100 ਰੁਪਏ ਵਧਾਈ ਵਜੋਂ ਦੇਣੇ ਪੈਣਗੇ, ਵਾਹਨ ਪਾਰਕਿੰਗ 'ਚ ਹੀ ਪਾਰਕ ਕਰਨੇ ਪੈਣਗੇ। ਸੜਕ ਜਾਂ ਗਲੀ 'ਤੇ ਪਾਰਕਿੰਗ ਨਹੀਂ ਹੋਣੀ ਚਾਹੀਦੀ।
ਵਿਸਤਾਰ ਨਾਲ ਪੜ੍ਹੋ: ਪਿਛਲੇ ਹਫ਼ਤੇ ਪਿੰਡ ਮੂਧੋ ਸੰਗਤੀਆਂ ਵਿੱਚ ਕੁਝ ਸਥਾਨਕ ਪਿੰਡ ਵਾਸੀਆਂ ਨੇ ਪਿੰਡ ਵਿੱਚ ਦੂਜੇ ਰਾਜਾਂ ਦੇ ਲੋਕਾਂ/ ਪ੍ਰਵਾਸੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ। ਹੁਣ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਇੱਕ ਹੁਕਮ ਜਾਰੀ ਕੀਤਾ ਹੈ। ਪਿੰਡ ਦੀ ਨੌਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਕਈ ਥਾਵਾਂ 'ਤੇ ਬੋਰਡ ਲਗਾਏ ਹਨ, ਜਿਨ੍ਹਾਂ 'ਤੇ ਲਿਖਿਆ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਨੂੰ ਪਿੰਡ 'ਚ ਰਹਿਣ ਲਈ 11 ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਬੋਰਡ 'ਤੇ 11 ਨਿਯਮ ਲਿਖੇ ਹਨ
ਇਹ 11 ਨਿਯਮ ਬੋਰਡ 'ਤੇ ਵੀ ਦਰਸਾਏ ਗਏ ਹਨ। ਸੋਸ਼ਲ ਮੀਡੀਆ ਤੇ ਇਹ ਬੋਰਡ ਵਾਇਰਲ ਹੈ। ਅਜਿਹੇ ਮਾਮਲਿਆਂ ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 4 ਦੇ ਕੌਂਸਲਰ ਅਤੇ ਪਿੰਡ ਜੰਡਪੁਰ ਦੇ ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਇਹ ਫੈਸਲਾ ਲਿਆ ਹੈ। ਇਹ ਫੈਸਲਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਿਆ ਗਿਆ ਹੈ।
ਇਹ ਨਿਯਮ ਤੈਅ ਕੀਤੇ ਗਏ ਸਨ
ਪਿੰਡ 'ਚ ਰਹਿਣ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ, ਰਾਤ 9 ਵਜੇ ਤੋਂ ਬਾਅਦ ਕੋਈ ਵੀ ਪਿੰਡ 'ਚੋਂ ਬਾਹਰ ਨਹੀਂ ਜਾ ਸਕਦਾ, ਪਿੰਡ 'ਚ ਪਾਨ, ਗੁਟਖਾ, ਬੀੜੀ ਦੇ ਸੇਵਨ 'ਤੇ ਪਾਬੰਦੀ ਹੈ, ਪਿੰਡ 'ਚ ਇਕ ਕਮਰੇ 'ਚ ਦੋ ਤੋਂ ਵੱਧ ਵਿਅਕਤੀ ਨਹੀਂ ਰਹਿ ਸਕਦੇ। ਛੋਟੇ ਕੱਪੜਿਆਂ 'ਚ ਘੁੰਮਣ-ਫਿਰਨ 'ਤੇ ਪਾਬੰਦੀ ਹੈ, ਪ੍ਰਤੀ ਘਰ ਪੀਣ ਵਾਲੇ ਪਾਣੀ ਦਾ ਇਕ ਹੀ ਕੁਨੈਕਸ਼ਨ ਮਿਲੇਗਾ, ਖੁਸਰਿਆਂ ਲਈ 2100 ਰੁਪਏ ਫੀਸ ਵਜੋਂ ਦੇਣੇ ਪੈਣਗੇ, ਵਾਹਨ ਪਾਰਕਿੰਗ 'ਚ ਹੀ ਪਾਰਕ ਕਰਨੇ ਪੈਣਗੇ। ਸੜਕ ਜਾਂ ਗਲੀ 'ਤੇ ਪਾਰਕਿੰਗ ਨਹੀਂ ਹੋਣੀ ਚਾਹੀਦੀ।