(Source: ECI/ABP News)
Punjab Politics: ਕਾਂਗਰਸੀ ਆਗੂ ਪਿਓ-ਪੁੱਤ ਦੇ ਘਰੋਂ ਮਿਲੇ ਜਾਅਲੀ ਵੋਟਰ ਕਾਰਡ, ਮਾਮਲਾ ਦਰਜ
ਲੋਕ ਸਭਾ ਚੋਣਾਂ ਸਬੰਧੀ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਤੇ ਨਤੀਜਿਆਂ ਦੀ ਗੱਲ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਕਾਂਗਰਸੀ ਆਗੂ ਪਿਓ-ਪੁੱਤ ਦੇ ਘਰੋਂ 220 ਤੋਂ ਵੱਧ ਜਾਅਲੀ ਵੋਟਰ
![Punjab Politics: ਕਾਂਗਰਸੀ ਆਗੂ ਪਿਓ-ਪੁੱਤ ਦੇ ਘਰੋਂ ਮਿਲੇ ਜਾਅਲੀ ਵੋਟਰ ਕਾਰਡ, ਮਾਮਲਾ ਦਰਜ More than 220 fake voter cards found in the house of Congress leader father and son, case registered Punjab Politics: ਕਾਂਗਰਸੀ ਆਗੂ ਪਿਓ-ਪੁੱਤ ਦੇ ਘਰੋਂ ਮਿਲੇ ਜਾਅਲੀ ਵੋਟਰ ਕਾਰਡ, ਮਾਮਲਾ ਦਰਜ](https://feeds.abplive.com/onecms/images/uploaded-images/2024/06/04/6a18f876f6d07746bacdf1a2e02ae70a1717472315947785_original.avif?impolicy=abp_cdn&imwidth=1200&height=675)
ਲੋਕ ਸਭਾ ਚੋਣਾਂ ਸਬੰਧੀ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਤੇ ਨਤੀਜਿਆਂ ਦੀ ਗੱਲ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਕਾਂਗਰਸੀ ਆਗੂ ਪਿਓ-ਪੁੱਤ ਦੇ ਘਰੋਂ 220 ਤੋਂ ਵੱਧ ਜਾਅਲੀ ਵੋਟਰ ਸ਼ਨਾਖਤੀ ਕਾਰਡ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਮਜੀਠਾ ਖੇਤਰ ਮੁਲਜ਼ਮਾਂ ਦੀ ਪਛਾਣ ਕਾਂਗਰਸੀ ਆਗੂ ਰਜਿੰਦਰ ਪਾਲ ਪੁੱਤਰ ਅਮਨਦੀਪ ਕੁਮਾਰ ਵਾਸੀ ਅੱਡਾ ਜੈਅੰਤੀਪੁਰ ਵਜੋਂ ਹੋਈ ਹੈ। ਪਿਓ-ਪੁੱਤ ਰਜਿੰਦਰਾ ਵਾਈਨ ਗਰੁੱਪ ਦੇ ਮਾਲਕ ਹਨ। ਮੁਲਜ਼ਮਾਂ ਖ਼ਿਲਾਫ਼ 2 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਜਾਂਚ ਕੀਤੀ ਗਈ ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਗ੍ਰਿਫਤਾਰੀ ਨਹੀਂ ਹੋ ਸਕੀ।
ਏਆਰਓ ਮਜੀਠਾ ਹਰਨੂਰ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਕਮ ਟੈਕਸ ਟੀਮ ਵੱਲੋਂ ਵੋਟਰ ਕਾਰਡ ਦੀ ਬਰਾਮਦਗੀ ਸਬੰਧੀ ਸੂਚਨਾ ਮਿਲੀ ਸੀ। ਜਾਂਚ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਪੱਤਰ ਭੇਜਿਆ ਗਿਆ। ਬਰਾਮਦ ਹੋਏ ਸਾਰੇ ਵੋਟਰ ਕਾਰਡ ਬਟਾਲਾ ਦੇ ਪਤੇ ਦੇ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਣ ਕਮਿਸ਼ਨਰ ਇਸ ਗੱਲ ਦੀ ਵੀ ਜਾਂਚ ਕਰਨਗੇ ਕਿ ਇਹ ਵੋਟਰ ਕਾਰਡ ਕਿੱਥੋਂ ਆਏ।
ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ 25-26 ਅਤੇ 27 ਮਈ ਨੂੰ ਇਨਕਮ ਟੈਕਸ ਦੀ ਟੀਮ ਨੇ ਰਜਿੰਦਰ ਪਾਲ ਦੇ ਘਰ ਦੀ ਤਲਾਸ਼ੀ ਲਈ ਸੀ। ਇਸ ਕਾਰਵਾਈ ਦੌਰਾਨ ਟੀਮ ਨੇ ਉਸ ਦੇ ਘਰੋਂ ਜਾਅਲੀ ਵੋਟਰ ਕਾਰਡ ਬਰਾਮਦ ਕੀਤੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਏ.ਆਰ.ਓ ਮਜੀਠਾ ਦੀ ਤਰਫੋਂ ਪੁਲਿਸ ਨੂੰ 1 ਜੂਨ ਨੂੰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਲਈ ਪੱਤਰ ਭੇਜਿਆ ਗਿਆ ਸੀ। ਏ.ਐਸ.ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)