ਇਸ ਵਾਰ 3000 ਤੋਂ ਉੱਪਰ ਹੋ ਸਕਦੀ ਝੋਨੇ ਦੀ ਲੁਆਈ, ਪਰਵਾਸੀ ਮਜ਼ਦੂਰਾਂ ਦਾ ਕੂਚ
ਪੰਜਾਬ 'ਚੋਂ ਬਿਹਾਰ ਵਾਪਸ ਜਾਣ ਲਈ 3,51,256 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ 'ਚ ਜ਼ਿਆਦਾਤਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਨਵਾਂਸ਼ਹਿਰ ਤੋਂ ਹਨ।
ਚੰਡੀਗੜ੍ਹ: ਪੰਜਾਬ 'ਚ ਜੂਨ ਮਹੀਨੇ ਝੋਨੇ ਦੀ ਲੁਆਈ ਸ਼ੁਰੂ ਹੋਣ ਦੇ ਆਸਾਰ ਹਨ। ਇਸ ਦਰਮਿਆਨ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਮਜ਼ਦੂਰਾਂ ਦੀ ਕਿੱਲਤ ਕਿਵੇਂ ਪੂਰੀ ਹੋਵੇਗੀ। ਸਰਕਾਰ ਵੱਲੋਂ 15 ਜੂਨ ਮਗਰੋਂ ਝੋਨੇ ਦੀ ਲੁਆਈ ਲਈ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਝੋਨੇ ਦੀ ਲੁਆਈ ਲਈ ਮਜ਼ਦੂਰ ਬਾਹਰੀ ਸੂਬਿਆਂ ਤੋਂ ਤਾਂ ਆ ਨਹੀਂ ਸਕਣਗੇ, ਇਸ ਤੋਂ ਇਲਾਵਾ ਜੋ ਪਹਿਲਾਂ ਤੋਂ ਇੱਥੇ ਹਨ ਉਹ ਵੀ ਵਾਪਸ ਪਰਤ ਰਹੇ ਹਨ। ਅਜਿਹੇ 'ਚ ਕਿਸਾਨਾਂ ਲਈ ਇਹ ਇਕ ਵੱਡੀ ਸਮੱਸਿਆ ਬਣੀ ਹੋਈ ਹੈ।
ਪੰਜਾਬ 'ਚੋਂ ਬਿਹਾਰ ਵਾਪਸ ਜਾਣ ਲਈ 3,51,256 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ 'ਚ ਜ਼ਿਆਦਾਤਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਨਵਾਂਸ਼ਹਿਰ ਤੋਂ ਹਨ। ਪਿਛਲੇ ਸਾਲ ਵੀ ਲੇਬਰ ਲਈ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਨਤੀਜੇ ਵਜੋਂ ਰੇਲਵੇ ਸਟੇਸ਼ਨਾਂ 'ਤੇ ਕਿਸਾਨ ਯੂਪੀ, ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਲੈਣ ਖੁਦ ਪਹੁੰਚਦੇ ਸਨ।
ਇਹ ਵੀ ਪੜ੍ਹੋ: ਹੁਣ ਪਿਆਕੜਾਂ ਨੂੰ ਝਟਕੇ ਦੀ ਤਿਆਰੀ, ਪੰਜਾਬ 'ਚ ਸ਼ਰਾਬ ਮਹਿੰਗੀ
ਬੀਤੇ ਸਾਲ ਪ੍ਰਤੀ ਏਕੜ ਝੋਨੇ ਦੀ ਲਵਾਈ 3000-3200 ਰੁਪਏ ਤਕ ਕਰ ਦਿੱਤੀ ਗਈ ਸੀ ਜੋ ਪਹਿਲਾਂ 1500 ਰੁਪਏ ਪ੍ਰਤੀ ਏਕੜ ਦੇ ਆਸਪਾਸ ਸੀ। ਹੁਣ ਜਦੋਂ ਪੰਜਾਬ 'ਚ ਜੋ ਲੇਬਰ ਮੌਜੂਦ ਸੀ ਉਹ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਰਹੀ ਹੈ ਤਾਂ ਅਜਿਹੇ 'ਚ ਝੋਨੇ ਦੀ ਲਵਾਈ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਲੋਕਲ ਲੇਬਰ ਲਵਾਈ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਦੀ ਮੰਗ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ