ਪੜਚੋਲ ਕਰੋ

ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ

Punjab News: ਕਪੂਰਥਲਾ 'ਚ ਇਕ ਔਰਤ ਨੇ ਤਿੰਨ ਬੱਚਿਆਂ ਸਣੇ ਜ਼ਹਿਰ ਪੀ ਲਿਆ। ਜਦੋਂ ਉਸ ਦਾ ਪਤੀ ਘਰ ਪਹੁੰਚਿਆ ਤਾਂ ਤਿੰਨੋਂ ਬੱਚੇ ਜ਼ਮੀਨ 'ਤੇ ਬੇਹੋਸ਼ ਪਏ ਸਨ, ਜਦਕਿ ਔਰਤ ਉਲਟੀਆਂ ਕਰ ਰਹੀ ਸੀ ਅਤੇ ਅੱਧੀ-ਬੇਹੋਸ਼ੀ ਦੀ ਹਾਲਤ 'ਚ ਸੀ।

Punjab News: ਕਪੂਰਥਲਾ 'ਚ ਇਕ ਔਰਤ ਨੇ ਤਿੰਨ ਬੱਚਿਆਂ ਸਣੇ ਜ਼ਹਿਰ ਪੀ ਲਿਆ। ਜਦੋਂ ਉਸ ਦਾ ਪਤੀ ਘਰ ਪਹੁੰਚਿਆ ਤਾਂ ਤਿੰਨੋਂ ਬੱਚੇ ਜ਼ਮੀਨ 'ਤੇ ਬੇਹੋਸ਼ ਪਏ ਸਨ, ਜਦਕਿ ਔਰਤ ਉਲਟੀਆਂ ਕਰ ਰਹੀ ਸੀ ਅਤੇ ਅੱਧੀ-ਬੇਹੋਸ਼ੀ ਦੀ ਹਾਲਤ 'ਚ ਸੀ।

ਇਸ ਤੋਂ ਬਾਅਦ ਪਤੀ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ, ਜਿੱਥੇ ਐਮਰਜੈਂਸੀ ਵਾਰਡ ਦੇ ਡਾਕਟਰਾਂ ਨੇ ਇਲਾਜ ਦੌਰਾਨ 6 ਸਾਲਾ ਬੇਟੀ ਨੂੰ ਮ੍ਰਿਤਕ ਐਲਾਨ ਦਿੱਤਾ।

ਜਦਕਿ ਇਕ ਬੇਟੀ, ਬੇਟੇ ਅਤੇ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਇੱਥੇ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਤਨੀ ਦਾ ਆਪਣੀ ਸੱਸ ਨਾਲ ਝਗੜਾ ਹੋਇਆ ਸੀ

ਜਾਣਕਾਰੀ ਅਨੁਸਾਰ, ਪਰਿਵਾਰ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਿਛਲੇ 15 ਸਾਲਾਂ ਤੋਂ ਕਪੂਰਥਲਾ ਦੇ ਮੱਲੂ ਕਾਦਰਾਬਾਦ ਪਿੰਡ ਵਿੱਚ ਰਹਿ ਰਿਹਾ ਹੈ। ਪਤੀ ਲਵਕੁਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਕੱਲ੍ਹ ਆਪਣੀ ਮਾਂ (ਸੱਸ) ਨਾਲ ਫ਼ੋਨ 'ਤੇ ਗੱਲ ਕੀਤੀ ਸੀ, ਉਦੋਂ ਕੋਈ ਗੱਲ ਹੋਈ ਹੋਵੇ। ਇਸ ਤੋਂ ਇਲਾਵਾ ਤਾਂ ਕੋਈ ਹੋਰ ਗੱਲ ਤਾਂ ਨਹੀਂ ਹੋਈ ਹੈ।

ਪਤਨੀ ਨੂੰ ਉਲਟੀਆਂ ਕਰਦਿਆਂ ਅਤੇ ਬੱਚਿਆਂ ਨੂੰ ਬੇਹੋਸ਼ ਪਾਇਆ

ਲਵਕੁਸ਼ ਨੇ ਕਿਹਾ ਕਿ ਉਹ ਆਮ ਵਾਂਗ ਖੇਤਾਂ ਵਿੱਚ ਕੰਮ ਖਤਮ ਕਰਨ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਘਰ ਵਾਪਸ ਆਇਆ। ਜਦੋਂ ਉਹ ਪਹੁੰਚਿਆ 'ਤੇ ਉਸਨੇ ਆਪਣੀ ਪਤਨੀ ਸੰਤੋਸ਼ ਦੇਵੀ ਨੂੰ ਬਹੁਤ ਖਰਾਬ ਹਾਲਤ ਵਿੱਚ ਲਗਾਤਾਰ ਉਲਟੀਆਂ ਕਰਦਿਆਂ ਦੇਖਿਆ। ਨੇੜੇ ਹੀ ਕੀਟਨਾਸ਼ਕ ਦੀ ਇੱਕ ਬੋਤਲ ਪਈ ਸੀ।

ਘਰ ਦੇ ਅੰਦਰ, ਉਸਦੇ ਤਿੰਨ ਬੱਚੇ ਵੀ ਬੇਹੋਸ਼ ਪਏ ਸਨ। ਪਰਿਵਾਰ ਦੀ ਹਾਲਤ ਦੇਖ ਕੇ, ਲਵਕੁਸ਼ ਘਬਰਾ ਗਿਆ ਅਤੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ 108 ਐਂਬੂਲੈਂਸ ਨੂੰ ਬੁਲਾਇਆ। ਥੋੜ੍ਹੀ ਦੇਰ ਬਾਅਦ ਐਂਬੂਲੈਂਸ ਪਹੁੰਚੀ ਅਤੇ ਸੰਤੋਸ਼ ਦੇਵੀ ਅਤੇ ਤਿੰਨਾਂ ਬੱਚਿਆਂ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ਲਿਜਾਇਆ ਗਿਆ।

ਸਿਵਲ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਕਰਨਪ੍ਰੀਤ ਸਿੰਘ ਅਤੇ ਮੈਡੀਕਲ ਟੀਮ ਨੇ ਤੁਰੰਤ ਉਨ੍ਹਾਂ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਚਾਰਾਂ ਦੀ ਹਾਲਤ ਗੰਭੀਰ ਹੋਣ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ, ਪਰ 6 ਸਾਲਾ ਖੁਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ।

ਸੰਤੋਸ਼ ਦੇਵੀ 8 ਸਾਲਾ ਅੰਮ੍ਰਿਤਾ ਅਤੇ ਉਨ੍ਹਾਂ ਦੇ ਦੋ ਸਾਲਾ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ, ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਹਸਪਤਾਲ ਦੇ ਸੂਤਰਾਂ ਅਨੁਸਾਰ, ਤਿੰਨਾਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਅਤੇ ਉਨ੍ਹਾਂ ਦਾ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਾਰੀ ਹੈ।

ਘਟਨਾ ਦੀ ਜਾਣਕਾਰੀ ਮਿਲਣ 'ਤੇ, ਸਦਰ ਪੁਲਿਸ ਸਟੇਸ਼ਨ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਟੇਸ਼ਨ ਹਾਊਸ ਅਫਸਰ (ਐਸਐਚਓ) ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਹ ਉਨ੍ਹਾਂ ਹਾਲਾਤਾਂ ਦੀ ਵੀ ਜਾਂਚ ਕਰ ਰਹੇ ਹਨ ਜਿਨ੍ਹਾਂ ਵਿੱਚ ਕੀਟਨਾਸ਼ਕ ਦਾ ਸੇਵਨ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

ਟਾਪ ਹੈਡਲਾਈਨ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ
ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...
ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...
ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...
Punjab News: ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
Embed widget