Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
ਕੰਗ ਨੇ ਕਿਹਾ ਕਿ, ਕੰਗਨਾ ਦਾ ਸ਼ਬਦਾਵਲੀ ਤੋਂ ਲਗਦਾ ਹੈ ਕਿ ਇਹ ਕਿਤੇ ਆਪ ਤਾਂ ਨਸ਼ੇ ਦੀ ਆਦੀ ਤਾਂ ਨਹੀਂ, ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾਂ ਨੇ, ਇਹਦੀਆਂ ਫਿਲਮਾਂ ਚਲਦੀਆਂ ਨਹੀਂ ਤੇ ਇਹੋ ਜਿਹੇ ਲੋਕ ਨਿਰਾਸ਼ਾ(frustration) ਵਿੱਚ ਆ ਕੇ ਨਸ਼ਾ ਕਰਨ ਲੱਗ ਜਾਂਦੇ ਹਨ।
Kangana Controversy: ਵਿਵਾਦਾਂ ਵਿੱਚ ਰਹਿਣ ਦੀ ਆਦੀ ਬਣ ਚੁੱਕੀ ਕੰਗਨਾ ਰਣੌਤ ਨੇ ਮੁੜ ਪੰਜਾਬੀਆਂ ਬਾਰੇ ਬਿਆਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੂੰ ਨਸ਼ੇੜੀ ਕਹਿ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਸ ਦੀਆਂ ਪ੍ਰਤੀਕਿਰਿਆ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਤਿੱਖੇ ਲਹਿਜੇ ਵਿੱਚ ਇਸ ਦਾ ਜਵਾਬ ਦਿੱਤਾ ਹੈ।
ਸ੍ਰੀ ਆਨੰਦਰਪੁਰ ਸਾਹਿਬ ਤੋਂ ਸਾਂਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ, ਮੈਂ ਕੰਗਨਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਗੁਆਂਢੀ ਸੂਬੇ ਵਿੱਚ ਨਸ਼ੇ ਦੀ ਗੱਲ ਕਰਦੀ ਹੈ ਪਰ ਪਿਛਲੇ ਸਾਲਾਂ ਵਿੱਚ ਨਸ਼ੇ ਦੀਆਂ ਸਭ ਤੋਂ ਵੱਡੀਆਂ ਖੇਪ ਜੋ ਗੁਜਰਾਤ ਤੋਂ ਬਰਾਮਦ ਹੋਈਆਂ ਹਨ, ਜਿੱਥੇ ਦਹਾਕਿਆਂ ਤੋਂ ਭਾਜਪਾ ਦੀ ਸਰਕਾਰ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੋਂ ਹੀ ਆਉਂਦੇ ਹਨ, ਉਸ ਬਾਰੇ ਕੁਝ ਕਿਉਂ ਨਹੀਂ ਬੋਲਦੀ ?
MP @kang_malvinder slams @KanganaTeam’s statement-
— AAP Punjab (@AAPPunjab) October 3, 2024
Here's what he said-
"MP @KanganaTeam speaks about drugs in Punjab but stays silent on the drug smugglers caught in Gujarat over decades. Her divisive, controversial remarks create rifts in Punjab & Himachal.
I hence urge… pic.twitter.com/g9Yeo1BGlZ
ਕੰਗ ਨੇ ਕਿਹਾ ਕਿ, ਕੰਗਨਾ ਦਾ ਸ਼ਬਦਾਵਲੀ ਤੋਂ ਲਗਦਾ ਹੈ ਕਿ ਇਹ ਕਿਤੇ ਆਪ ਤਾਂ ਨਸ਼ੇ ਦੀ ਆਦੀ ਤਾਂ ਨਹੀਂ, ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾਂ ਨੇ, ਇਹਦੀਆਂ ਫਿਲਮਾਂ ਚਲਦੀਆਂ ਨਹੀਂ ਤੇ ਇਹੋ ਜਿਹੇ ਲੋਕ ਨਿਰਾਸ਼ਾ(frustration) ਵਿੱਚ ਆ ਕੇ ਨਸ਼ਾ ਕਰਨ ਲੱਗ ਜਾਂਦੇ ਹਨ। ਭਾਜਪਾ ਹਰ ਵਾਰ ਡਰਾਮਾ ਕਰਦੀ ਹੈ ਕਿ ਉਨ੍ਹਾਂ ਦਾ ਕੰਗਨਾ ਦੇ ਬਿਆਨ ਨਾਲ ਕੋਈ ਲੇਗਾਦੇਗਾ ਨਹੀਂ ਹੈ। ਮੈਂ ਭਾਜਪਾ ਪ੍ਰਧਾਨ ਨੂੰ ਕਹਿੰਦਾ ਹਾਂ ਕਿ ਇਸ ਉੱਤੇ ਐਕਸ਼ਨ ਲਿਆ ਜਾਵੇ, ਕੰਗਨਾ ਦਾ ਇੱਕੋ-ਇੱਕ ਮਕਦਸ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਦਰਾੜ ਪਾਈ ਜਾਵੇ।
ਜ਼ਿਕਰ ਕਰ ਦਈਏ ਕਿ ਕੰਗਨਾ ਨੇ ਬਿਨਾਂ ਨਾਂਅ ਲਏ ਗੁਆਂਢੀ ਰਾਜ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਚਿੱਟਾ ਹੋਵੇ ਜਾਂ ਧੱਕੇਸ਼ਾਹੀ ਜਾਂ ਹੋਰ ਕੁਝ, ਇਹ ਲੋਕ ਸ਼ੋਰ ਮਚਾਉਂਦੇ ਬਾਈਕ 'ਤੇ ਆਉਂਦੇ ਹਨ ਤੇ ਨਸ਼ੇ ਅਤੇ ਸ਼ਰਾਬ ਪੀ ਕੇ ਤਬਾਹੀ ਮਚਾਉਂਦੇ ਹਨ। ਕੰਗਨਾ ਨੇ ਕਿਹਾ ਸੀ ਕਿ ਸਾਡੇ ਗੁਆਂਢੀ ਰਾਜਾਂ ਤੋਂ ਇੱਥੇ ਚਿੱਟਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ। ਉਨ੍ਹਾਂ ਨੇ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਤੋਂ ਕੁਝ ਸਿੱਖਣ ਦੀ ਲੋੜ ਨਹੀਂ ਹੈ।