Jalandhar Bypoll Result 2023: ਜਲੰਧਰ ਜਿੱਤਣ 'ਤੇ ਰਾਘਵ ਚੱਢਾ ਨੇ ਨਾਨਕਿਆਂ ਦਾ ਕੀਤਾ ਧੰਨਵਾਦ, ਕਿਹਾ ਅੱਜ ਦਾ ਦਿਨ ਬਣਾ ਦਿੱਤਾ ਹੋਰ ਖ਼ਾਸ
ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ 'ਆਪ' ਨੂੰ ਵੱਡੀ ਜਿੱਤ ਮਿਲੀ ਹੈ। 'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਤੋਂ ਲੋਕ ਸਭਾ 'ਚ ਮੁੜ ਆਪਣਾ ਖਾਤਾ ਖੋਲ੍ਹਿਆ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
Jalandhar Bypoll Result 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਨੇਤਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕੀਤਾ ਕਿ ‘ਆਮ ਆਦਮੀ ਪਾਰਟੀ ਲੋਕ ਸਭਾ ਵਿੱਚ ਵਾਪਸੀ! ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਉਪ ਚੋਣ ਜਿੱਤਣ 'ਤੇ ਵਧਾਈ। ਧੰਨਵਾਦ ਜਲੰਧਰ!
ਇਸ ਦੇ ਨਾਲ ਹੀ ਰਾਘਵ ਚੱਢਾ ਨੇ ਹੋਰ ਟਵੀਟ ਕਰਦਿਆਂ ਕਿਹਾ, ਨਾਨਕੇ ਜਲੰਧਰ ਵਾਲਿਆ ਨੇ ਅੱਜ ਦਾ ਦਿਨ ਮੇਰੇ ਲਾਈ ਹੋਰ ਵੀ ਖਾਸ ਬਣਾ ਦਿੱਤਾ।
Naanke Jalandhar waleyan ne ajj da din mere layi hor vi special bana ditta ❤️
— Raghav Chadha (@raghav_chadha) May 13, 2023
My naanka #Jalandhar has made this day even more special and memorable for me ❤️
‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਸੀਟ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਕਾਂਗਰਸ ਦੇ ਗੜ੍ਹ ਵਿੱਚ ਸਾਡੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨੇ ਜੋ ਕੰਮ ਕੀਤੇ ਹਨ, ਉਹ ਉਨ੍ਹਾਂ ਦੀ ਜਿੱਤ ਹੈ। ਕੇਜਰੀਵਾਲ ਨੇ ਕਿਹਾ ਕਿ 'ਆਪ' ਦੀ ਲਹਿਰ ਦੇ ਬਾਵਜੂਦ ਅਸੀਂ ਜਲੰਧਰ ਦੀਆਂ 9 ਵਿਧਾਨ ਸਭਾਵਾਂ 'ਚੋਂ ਸਿਰਫ 4 ਹੀ ਜਿੱਤ ਸਕੇ ਹਾਂ। ਹੁਣ ਅਸੀਂ 9 ਵਿਧਾਨ ਸਭਾ ਸੀਟਾਂ ਵਿੱਚੋਂ 7 ਤੋਂ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਜਲੰਧਰ ਸੀਟ ਦੀ ਜਿੱਤ ਨਾਲ 'ਆਪ' ਲੋਕ ਸਭਾ 'ਚ ਪ੍ਰਵੇਸ਼ ਕਰ ਰਹੀ ਹੈ। ਅੱਗੇ ਜਾ ਕੇ ਉਨ੍ਹਾਂ ਕੋਲ ਲੋਕ ਸਭਾ ਵਿੱਚ ਵੀ ਬਹੁਮਤ ਹੋਵੇਗਾ।
'ਕੇਜਰੀਵਾਲ ਦਾ ਕਾਫਲਾ ਵਧਿਆ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਰਾਮਲੀਲਾ ਮੈਦਾਨ ਤੋਂ ਜੋ ਕਾਫਲਾ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਬਹੁਤ ਵੱਡਾ ਹੋ ਗਿਆ ਹੈ। ਹੁਣ ਉਹ ਲੋਕ ਸਭਾ ਵਿੱਚ ਵੀ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਧਰਮ ਅਤੇ ਜਾਤ ਦੀ ਰਾਜਨੀਤੀ ਨਹੀਂ ਕਰਦੇ। ਸਗੋਂ ਉਨ੍ਹਾਂ ਨੇ ਸਿਰਫ਼ ਬਿਜਲੀ, ਸਕੂਲਾਂ ਅਤੇ ਬੁਨਿਆਦੀ ਢਾਂਚੇ ਦੇ ਨਾਂ 'ਤੇ ਵੋਟਾਂ ਮੰਗੀਆਂ, ਜਿਸ 'ਤੇ ਉਹ ਜਿੱਤ ਗਏ। ਸੀਐਮ ਮਾਨ ਨੇ ਕਿਹਾ ਕਿ ਚਿੱਕੜ ਦੀ ਰਾਜਨੀਤੀ ਦੀ ਬਜਾਏ ਵਿਕਾਸ ਦੀ ਰਾਜਨੀਤੀ ਕੀਤੀ ਜਾਵੇ।
ਇਸ ਸੀਟ 'ਤੇ 1999 ਤੋਂ ਕਾਂਗਰਸ ਦਾ ਕਬਜ਼ਾ ਹੈ।
ਦੱਸ ਦਈਏ ਕਿ ਜਲੰਧਰ ਸੀਟ 1999 ਤੋਂ ਕਾਂਗਰਸ ਕੋਲ ਸੀ। ਜਲੰਧਰ ਸੀਟ ਤੋਂ 24 ਸਾਲਾਂ ਬਾਅਦ ਕਾਂਗਰਸ ਦਾ ਸਫਾਇਆ ਹੋਇਆ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ 'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਦਰਜ ਕੀਤੀ ਹੈ। ਇਸ ਨਾਲ ਪੰਜਾਬ ਤੋਂ ਲੋਕ ਸਭਾ 'ਚ 'ਆਪ' ਦਾ ਖਾਤਾ ਮੁੜ ਖੁੱਲ੍ਹ ਗਿਆ ਹੈ।