(Source: ECI/ABP News)
ਪਾਣੀ ਬਣਿਆ ਜ਼ਹਿਰ ! ਸੈਂਕੜੇ ਮੱਛੀਆਂ ਮਰਨ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ, ਲੋਕ 80 ਫੀਸਦੀ ਘਰੇਲੂ ਕੰਮਾਂ ਲਈ ਸਤਲੁਜ ਦੇ ਪਾਣੀ 'ਤੇ ਨਿਰਭਰ
ਮਾਮਲਾ ਨੰਗਲ ਤਹਿਸੀਲ ਵਿੱਚ ਪੈਂਦੇ ਪਿੰਡ ਰਾਏਪੁਰ ਦਾ , ਜੋ ਸਤਲੁਜ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਸਤਲੁਜ ਦਰਿਆ ਦਾ ਪਾਣੀ ਦੀ ਵਰਤੋਂ ਪਿੰਡ ਵਿੱਚ ਰਹਿਣ ਵਾਲੇ ਲੋਕ ਆਪਣੇ ਪਸ਼ੂਆਂ ਨੂੰ ਪਿਲਾਉਣ ਤੇ ਹੋਰ ਕੰਮ ਕਰਨ ਲਈ ਕਰਦੇ ਹਨ
![ਪਾਣੀ ਬਣਿਆ ਜ਼ਹਿਰ ! ਸੈਂਕੜੇ ਮੱਛੀਆਂ ਮਰਨ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ, ਲੋਕ 80 ਫੀਸਦੀ ਘਰੇਲੂ ਕੰਮਾਂ ਲਈ ਸਤਲੁਜ ਦੇ ਪਾਣੀ 'ਤੇ ਨਿਰਭਰ Nangal : 80 percent People depend on Sutlej water for domestic purposes in Raipur village , kills hundreds of fish ਪਾਣੀ ਬਣਿਆ ਜ਼ਹਿਰ ! ਸੈਂਕੜੇ ਮੱਛੀਆਂ ਮਰਨ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ, ਲੋਕ 80 ਫੀਸਦੀ ਘਰੇਲੂ ਕੰਮਾਂ ਲਈ ਸਤਲੁਜ ਦੇ ਪਾਣੀ 'ਤੇ ਨਿਰਭਰ](https://feeds.abplive.com/onecms/images/uploaded-images/2022/06/15/d17be7ec576ebcec30e8e927bacb72e8_original.webp?impolicy=abp_cdn&imwidth=1200&height=675)
ਨੰਗਲ: ਮਾਮਲਾ ਨੰਗਲ ਤਹਿਸੀਲ ਵਿੱਚ ਪੈਂਦੇ ਪਿੰਡ ਰਾਏਪੁਰ ਦਾ ਹੈ, ਜੋ ਸਤਲੁਜ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਸਤਲੁਜ ਦਰਿਆ ਦਾ ਪਾਣੀ ਜੋ ਸੂਏ ਵਿੱਚ ਆਉਂਦਾ ਹੈ, ਉਸ ਦੀ ਵਰਤੋਂ ਪਿੰਡ ਵਿੱਚ ਰਹਿਣ ਵਾਲੇ ਲੋਕ ਆਪਣੇ ਪਸ਼ੂਆਂ ਨੂੰ ਪਿਲਾਉਣ ਤੇ ਹੋਰ ਕੰਮ ਕਰਨ ਲਈ ਕਰਦੇ ਹਨ ਪਰ ਹੁਣ ਇਸ ਪਾਣੀ 'ਚ ਤੇਜ਼ਾਬ ਤੇ ਗੰਦਗੀ ਕਾਰਨ ਸੈਂਕੜੇ ਮੱਛੀਆਂ ਮਰਨ ਕਾਰਨ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ। ਸਤਲੁਜ ਦਰਿਆ ਵਿੱਚੋਂ ਪਾਣੀ ਸੂਏ ਵਿੱਚ ਛੱਡਿਆ ਜਾਂਦਾ ਹੈ ਤੇ ਇਹੀ ਪਾਣੀ ਵੱਖ-ਵੱਖ ਪਿੰਡਾਂ ਵਿੱਚੋਂ ਲੰਘ ਕੇ ਸਤਲੁਜ ਵਿੱਚ ਮਿਲ ਜਾਂਦਾ ਹੈ, ਜਿਸ ਕਾਰਨ ਸੂਏ ਵਿੱਚ ਕੱਲ੍ਹ ਤੇ ਅੱਜ ਮੱਛੀਆਂ ਮਰ ਗਈਆਂ ਹਨ।
ਦਰਅਸਲ 'ਚ ਨੰਗਲ ਉਪ ਮੰਡਲ ਦੇ ਪਿੰਡ ਰਾਏਪੁਰ ਪਾਰਸਲੀ ਦੀ ਦੌਲਾ ਬਸਤੀ ਵਿੱਚ ਲਗਾਤਾਰ ਕੈਮੀਕਲ ਵਾਲਾ ਪਾਣੀ ਲੋਕਾਂ ਲਈ ਦਹਿਸ਼ਤ ਦਾ ਸਬੱਬ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਸੂਚਨਾ ਦੇਣ ਤੋਂ ਬਾਅਦ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਸਤਲੁਜ ਤੋਂ ਆ ਰਹੇ ਪਾਣੀ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਸਨ, ਉਥੇ ਹੀ ਚਿੱਟੇ ਪੱਥਰਾਂ ਦਾ ਰੰਗ ਵੀ ਲਾਲ ਹੋ ਚੁੱਕਾ ਹੈ। ਕਸਬੇ ਦੇ ਵਸਨੀਕਾਂ ਵਿੱਚੋਂ ਕਿਸ਼ੋਰੀ ਲਾਲ, ਕੁਲਵਿੰਦਰ ਸਿੰਘ, ਰਵੀ ਕੁਮਾਰ, ਬਲਜੀਤ ਕੌਰ, ਬਲਵਿੰਦਰ ਕੌਰ, ਰੇਸ਼ਮਾ ਆਦਿ ਨੇ ਦੱਸਿਆ ਕਿ ਹਾਲਾਤ ਅਜਿਹੇ ਹਨ ਕਿ ਕੈਮੀਕਲ ਤੇ ਤੇਜ਼ਾਬ ਪੈ ਜਾਣ ਕਾਰਨ ਮੱਛੀਆਂ ਲਗਾਤਾਰ ਮਰ ਰਹੀਆਂ ਹਨ।
ਅਜਿਹੇ ਵਿੱਚ ਇਸ ਬਸਤੀ ਵਿੱਚ ਰਹਿਣ ਵਾਲੇ ਲੋਕ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬਸਤੀ ਦੇ ਪਰਿਵਾਰ ਸਾਰੇ ਘਰੇਲੂ ਕੰਮਾਂ ਲਈ ਸਤਲੁਜ ਦੇ ਲਗਪਗ 80% ਪਾਣੀ 'ਤੇ ਨਿਰਭਰ ਕਰਦੇ ਹਨ। ਇਹ ਪਾਣੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੰਗਲ ਡੈਮ ਤੋਂ ਨਿਕਲਣ ਵਾਲੀ ਨਹਿਰ ਦੀ ਐਮਪੀ ਕੋਠੀ ਵਿਖੇ ਸਿਲਟ ਈਜੈਕਟਰ ਤੋਂ ਛੱਡਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਪਾਣੀ ਨੂੰ ਦੂਸ਼ਿਤ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਹੈ। ਸਤਲੁਜ ਦਰਿਆ ਦੇ ਕੰਢੇ ਸੂਏ ਦੇ ਕੰਢੇ ਵਸੇ ਦੌਲਾ ਬਸਤੀ ਦੇ ਲੋਕ ਇੱਥੇ ਕਰੀਬ 80 ਸਾਲਾਂ ਤੋਂ ਰਹਿ ਰਹੇ ਹਨ।
ਹੁਣ ਦੂਸ਼ਿਤ ਪਾਣੀ ਨੇ ਪਰਿਵਾਰਾਂ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਸੂਏ ਵਿੱਚ ਸਤਲੁਜ ਦਰਿਆ ਵਿੱਚੋਂ ਜੋ ਪਾਣੀ ਛੱਡਿਆ ਜਾਂਦਾ ਹੈ ਤੇ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦਾ ਇਹ ਪਾਣੀ ਸਤਲੁਜ ਵਿੱਚ ਮਿਲਣ ਵਾਲੇ ਪਾਣੀ ਵਿੱਚ ਕਈ ਵਾਰ ਮੱਛੀਆਂ ਮਰ ਚੁੱਕੀਆਂ ਹਨ। ਇਸ ਵਾਰ ਵੀ ਸੈਂਕੜੇ ਮੱਛੀਆਂ ਪਾਣੀ ਵਿੱਚ ਕੈਮੀਕਲ ਕਾਰਨ ਮਰਨ ਤੋਂ ਬਾਅਦ ਕਿਨਾਰਿਆਂ ’ਤੇ ਜਮ੍ਹਾਂ ਹੋ ਗਈਆਂ ਹਨ। ਤੇਜ਼ਾਬ ਟਰਾਂਸਪੋਰਟ ਟੈਂਕਰ ਧੋਣ ਦੌਰਾਨ ਪਾਣੀ ਵਿੱਚ ਤੇਜ਼ਾਬ ਸੁੱਟਦੇ ਹਨ। ਦੋ ਦਿਨ ਪਹਿਲਾਂ ਜਦੋਂ ਪਾਣੀ ਵਿੱਚ ਤੇਜ਼ਾਬ ਆਇਆ ਤਾਂ ਭਿਆਨਕ ਬਦਬੂ ਆਈ। ਇਸ ਤੋਂ ਬਾਅਦ ਪਾਣੀ ਵਿੱਚ ਤੈਰ ਰਹੀਆਂ ਮੱਛੀਆਂ ਤੇ ਹੋਰ ਕੀੜੇ-ਮਕੌੜੇ ਮਰ ਗਏ ਹਨ।
ਦੂਜੇ ਪਾਸੇ ਦੌਲਾ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਦਾ ਸਾਰਾ ਕੰਮ ਇਸ ਪਾਣੀ ਨਾਲ ਹੀ ਕਰਦੇ ਹਨ, ਨਹਾਉਣਾ, ਫਸਲਾਂ ਨੂੰ ਪਾਣੀ ਦੇਣਾ, ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣਾ, ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਉਨ੍ਹਾਂ ਨੂੰ ਕਈ ਵਾਰ ਇਸ ਪਾਣੀ ਤੋਂ ਲੈਣਾ ਪੈਂਦਾ ਹੈ। ਕੱਲ੍ਹ ਸਾਡੇ ਪਸ਼ੂਆਂ ਨੇ ਵੀ ਇਹ ਪਾਣੀ ਨਹੀਂ ਪੀਤਾ ਤੇ ਕੁਝ ਸਮੇਂ ਬਾਅਦ ਮੱਛੀਆਂ ਪਾਣੀ ਵਿੱਚ ਤੈਰਦੀਆਂ ਨਜ਼ਰ ਆਈਆਂ। ਪ੍ਰਸ਼ਾਸਨ ਅਤੇ ਸਰਕਾਰ ਦੇ ਸਾਹਮਣੇ ਦੁੱਲਾ ਬਸਤੀ ਦੇ ਲੋਕਾਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਪੀਣ ਵਾਲਾ ਸਾਫ਼ ਪਾਣੀ ਤਾਂ ਮਿਲਣਾ ਚਾਹੀਦਾ ਹੈ ਅਤੇ ਇਸ ਪਾਣੀ ਵਿੱਚ ਐਸਿਡ ਹੈ। ਇਸ ਪਾਣੀ ਵਿੱਚ ਮਿਲਾਵਟ ਕਰਨ ਤੇ ਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)