(Source: ECI/ABP News/ABP Majha)
Punjab News: ਬਾਰਵੀਂ ਜਮਾਤ 'ਚ 61% ਨੰਬਰ ਆਉਣ ਨੂੰ ਲੈ ਕੇ ਵਿਦਿਆਰਥੀ ਨੇ ਕਰ ਲਈ ਖੁਦਕੁਸ਼ੀ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Nangal News: ਨੰਗਲ ਦੇ ਪਿੰਡ ਸੰਗਤਪੁਰ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬੱਚੇ ਵੱਲੋਂ ਆਪਣੇ ਬਾਰਵੀਂ ਜਮਾਤ ਦੇ ਨਤੀਜੇ ਤੋਂ ਨਾਖੁਸ਼ ਹੋ ਕੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
Student commits suicide: ਨੰਗਲ ਦੇ ਪਿੰਡ ਸੰਗਤਪੁਰ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬੱਚੇ ਵੱਲੋਂ ਆਪਣੇ ਬਾਰਵੀਂ ਜਮਾਤ ਦੇ ਨਤੀਜੇ ਤੋਂ ਨਾਖੁਸ਼ ਹੋ ਕੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਬੀਤੇ ਦਿਨੀਂ ਹੀ CBSE ਦੀ 12ਵੀਂ ਕਲਾਸ ਦੇ ਨਤੀਜੇ ਐਲਾਨੇ ਗਏ। ਦੱਸਿਆ ਜਾ ਰਿਹਾ ਹੈ ਕਿ ਬਾਰਵੀਂ ਜਮਾਤ ਦੇ ਨਤੀਜੇ ਨੂੰ ਐਲਾਨੇ ਜਾਣ ਤੇ ਆਪਣੇ ਵਿੱਚ ਘੱਟ ਅੰਕ ਆਉਣ ਤੋਂ ਬਾਅਦ ਵਿਦਿਆਰਥੀ ਨੇ ਇਹ ਕਦਮ ਚੱਕਿਆ।
61% ਨੰਬਰ ਆਏ ਸੀ
ਹਾਲਾਂਕਿ ਪਿੰਡ ਤੇ ਸਰਪੰਚ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਬੱਚਾ ਬਹੁਤ ਹੀ ਸਾਊ-ਸ਼ਰੀਫ ਅਤੇ ਹੱਸਮੁੱਖ ਸੁਭਾਅ ਦਾ ਸੀ ਬਿਨਾਂ ਕਿਸੇ ਕੰਮ ਤੋਂ ਘਰੋਂ ਵੀ ਬਾਹਰ ਕਦੇ ਨਹੀਂ ਨਿਕਲਦਾ ਸੀ । ਹਾਲਾਂਕਿ ਬਾਰਵੀਂ ਜਮਾਤ ਦੇ ਵਿੱਚ 61% ਨੰਬਰ ਆਏ ਸੀ ਪਰ ਪਤਾ ਨਹੀਂ ਕਿਹੜੇ ਕਾਰਨ ਹੋਏ ਹੋਣਗੇ ਜਿਸ ਕਰਕੇ ਇਸ ਬੱਚੇ ਨੇ ਇੰਨਾ ਵੱਡਾ ਕਦਮ ਚੁੱਕ ਲਿਆ।ਪਰਿਵਾਰ ਦੇ ਵਿੱਚ ਇਸ ਮ੍ਰਿਤਕ ਬੱਚੇ ਦੇ ਪਿਤਾ ਵਿਦੇਸ਼ ਵਿੱਚ ਨੌਕਰੀ ਕਰਦੇ ਹਨ । ਇਹ ਬੱਚਾ ਆਪਣੀ ਭੈਣ ਅਤੇ ਮਾਤਾ ਦੇ ਨਾਲ ਰਹਿੰਦਾ ਸੀ।
ਪਰਿਵਾਰ ਵਾਲਿਆਂ ਦਾ ਕਹਿਣਾ ਕਿ ਇਸਦੇ ਪਿੱਛੇ ਕੋਈ ਹੋਰ ਕਾਰਨ
ਪਰ ਪਰਿਵਾਰਿਕ ਮੈਂਬਰਾਂ ਦੀ ਮੰਨਿਆ ਤਾਂ ਉਹਨਾਂ ਦਾ ਕਹਿਣਾ ਹੈ ਮ੍ਰਿਤਕ ਹਰਮਨ ਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਅੱਛੇ ਸੁਭਾਅ ਦਾ ਮਾਲਕ ਸੀ ਤੇ ਉਹ ਇਹੋ ਜਿਹਾ ਕਦਮ ਨਹੀਂ ਚੱਕ ਸਕਦਾ,ਇਸ ਦੀ ਜਾਂਚ ਹੋਣੀ ਚਾਹੀਦੀ ਹੈ ।
ਪੁਲਿਸ ਵੱਲੋਂ ਜਾਂਚ ਸ਼ੁਰੂ
ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਮ੍ਰਿਤਕ ਹਰਮਨਪ੍ਰੀਤ ਸਿੰਘ ਦੇ ਪਿਤਾ ਦੁਬਈ 'ਚ ਕੰਮ ਕਰਦੇ ਨੇ । ਮਿਲੀ ਜਾਣਕਾਰੀ ਮੁਤਾਬਕ ਬਾਰਵੀਂ ਜਮਾਤ ਦਾ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਆਪਣੇ ਘਰ ਦੇ ਨਾਲ ਲੱਗਦੇ ਬਾੜੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਖਾਣ ਲਈ ਭੇਜ ਦੇਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।