ਪੜਚੋਲ ਕਰੋ
Advertisement
(Source: ECI/ABP News/ABP Majha)
ਕੈਪਟਨ-ਸਿੱਧੂ ਵਿਵਾਦ 'ਚ ਨਿੱਤਰੀ ਨਵਜੋਤ ਕੌਰ
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਕੈਪਟਨ ਕਹਿਣ ਤੋਂ ਇਨਕਾਰ ਕਰਨ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਚਾਅ ਵਿੱਚ ਉਨ੍ਹਾਂ ਦੀ ਪਤਨੀ ਉੱਤਰ ਆਈ ਹੈ। ਨਵਜੋਤ ਕੌਰ ਸਿੱਧੂ ਨੇ ਇਸ ਵਿਵਾਦ ਦਾ ਦੋਸ਼ ਮੀਡੀਆ ਤੇ ਕੁਝ ਲੋਕਾਂ ਸਿਰ ਮੜ੍ਹਿਆ ਹੈ, ਜਿਨ੍ਹਾਂ ਨੇ ਰਾਈ ਦਾ ਪਹਾੜ ਬਣਾ ਦਿੱਤਾ।
ਨਵਜੋਤ ਕੌਰ ਨੇ ਕਿਹਾ ਕਿ ਜਦ ਪੰਜਾਬ ਦੇ ਬਾਹਰ ਦੇਸ਼ ਦੇ ਕਿਸੇ ਹਿੱਸੇ ਵਿੱਚ ਸਿੱਧੂ ਨੇ ਕੋਈ ਬਿਆਨ ਦਿੱਤਾ ਤਾਂ ਉਸ ਦੇ ਇੱਕ ਹਿੱਸੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਪੂਰਾ ਬਿਆਨ ਸੁਣਿਆ ਜਾਵੇ, ਜਿਸ ਵਿੱਚ ਉਹ ਕੈਪਟਨ ਨੂੰ ਆਪਣੇ ਪਿਤਾ ਸਮਾਨ ਦੱਸ ਰਹੇ ਹਨ।
ਇਹ ਵੀ ਪੜ੍ਹੋ: ਰਾਹੁਲ ਦੇ ਕਹੇ ’ਤੇ ਪਾਕਿ ਗਏ ਸੀ ਸਿੱਧੂ, ਅਮਰਿੰਦਰ ਨੂੰ ‘ਕੈਪਟਨ’ ਮੰਨਣੋਂ ਨਾਂਹ
ਜਦੋਂ ਨਵਜੋਤ ਕੌਰ ਨੂੰ ਸਿੱਧੂ ਦੇ ਸਾਥੀ ਤਿੰਨ ਮੰਤਰੀਆਂ ਵੱਲੋਂ ਸਿੱਧੂ ਦੇ ਅਸਤੀਫੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ (ਮੰਤਰੀਆਂ ਨੇ) ਮੀਡਿਆ ਵਿੱਚ ਸਿੱਧੂ ਦੀ ਅਧੂਰੀ ਗੱਲ ਸੁਣੀ ਤਾਂ ਕੈਬਿਨਟ ਮੰਤਰੀਆਂ ਨੂੰ ਵੀ ਗੁੱਸਾ ਲੱਗਣਾ ਸੁਭਾਵਿਕ ਸੀ। ਪਰ ਜਦ ਉਨ੍ਹਾਂ ਨੇ ਸਿੱਧੂ ਦਾ ਪੂਰਾ ਬਿਆਨ ਸੁਣਿਆ ਤਾਂ ਫੇਰ ਉਨ੍ਹਾਂ ਨੂੰ ਵੀ ਤਸੱਲੀ ਹੋਈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਸਿੱਧੂ ਨੇ ਜਦੋਂ ਅਮਰਿੰਦਰ ਸਿੰਘ ਨੂੰ ਪਿਤਾ ਸਮਾਨ ਹੀ ਕਹਿ ਦਿੱਤਾ ਤੇ ਫੇਰ ਕਿਸੇ ਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ।
ਉੱਧਰ, ਸਿੱਧੂ ਦੇ ਸਾਥੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਅੱਜ ਕਿਹਾ ਨਵਜੋਤ ਸਿੰਘ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਸੀ। ਧਰਮਸੋਤ ਨੇ ਕਿਹਾ ਕਿ ਬੇਸ਼ੱਕ ਰਾਹੁਲ ਗਾਂਧੀ ਸਾਰਿਆਂ ਦੇ ਕੈਪਟਨ ਹਨ ਪਰ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ। ਇਹ ਕੋਈ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਥੋੜ੍ਹਾ ਹੈ। ਇਸ ਤੋਂ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਸਿੱਧੂ ਤੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕਰ ਚੁੱਕੇ ਹਨ। ਸਬੰਧਤ ਖ਼ਬਰ: ਸਿੱਧੂ ਖ਼ਿਲਾਫ਼ ਇੱਕਜੁੱਟ ਕੈਪਟਨ ਦੇ 'ਚਹੇਤੇ', ਮੰਗਿਆ ਅਸਤੀਫ਼ਾPunjab Minister Sadhu Singh Dharamsot: I was a little sad hearing this(Navjot Sidhu's remarks), ofcourse Rahul Gandhi is our Indian captain but Sidhu forgot that Amarinder ji is our CM. He should show respect, this is not Kapil Sharma's show pic.twitter.com/W4rXlI1nTu
— ANI (@ANI) December 2, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement