(Source: ECI/ABP News/ABP Majha)
ਮਜੀਠੀਆ ਦੇ ਮਜੀਠਾ ਛੱਡਣ 'ਤੇ ਸਿੱਧੂ ਦਾ ਪਲਟਵਾਰ, ਕਿਹਾ ਪਿਓ ਦਾ ਪੁੱਤ ਸੀ ਤਾਂ ਪਤਨੀ ਨੂੰ ਨਹੀਂ ਕਿਸੇ ਅਕਾਲੀ ਵਰਕਰ ਨੂੰ ਦਿੰਦਾ ਟਿਕਟ
ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ 'ਚੋਂ ਕੋਈ ਵੀ ਘੱਟ ਨਹੀਂ। ਦੋਵੇਂ ਇਕ ਤੋਂ ਵੱਧ ਕੇ ਇਕ ਹਨ।ਦੋਵੇਂ ਇਕ ਦੂਜੇ 'ਤੇ ਸ਼ਬਦੀ ਹਮਲੇ ਕਰ ਰਹੇ ਹਨ
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ 'ਚੋਂ ਕੋਈ ਵੀ ਘੱਟ ਨਹੀਂ। ਦੋਵੇਂ ਇਕ ਤੋਂ ਵੱਧ ਕੇ ਇਕ ਹਨ।ਦੋਵੇਂ ਇਕ ਦੂਜੇ 'ਤੇ ਸ਼ਬਦੀ ਹਮਲੇ ਕਰ ਰਹੇ ਹਨ। ਅੱਜ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਧਾਨ ਸਭਾ ਹਲਕਾ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਅਹੰਕਾਰ ਤੋੜਨ ਲਈ ਉਹ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਕਿਉਂਕਿ ਸਿੱਧੂ ਦੀ ਬੋਲਬਾਣੀ ਬਿਲਕੁੱਲ ਸਹੀ ਨਹੀਂ ਹੈ ਤੇ ਇਹੀ ਬੋਲਬਾਣੀ ਠੀਕ ਕਰਨੀ ਹੈ। ਮਜੀਠੀਆ ਦੇ ਐਲਾਨ ਤੋਂ ਤੁਰੰਤ ਬਾਅਦ ਸਿੱਧੂ ਨੇ ਵੀ ਬਿਨ੍ਹਾਂ ਦੇਰੀ ਕੀਤਿਆਂ ਮਜੀਠੀਆ ਨੂੰ ਘੇਰਨ 'ਚ ਕਸਰ ਨਹੀਂ ਛੱਡੀ।
ਸਿੱਧੂ ਨੇ ਕਿਹਾ ਕਿ "ਮਜੀਠੀਆ ਜੇ ਪਿਓ ਦਾ ਪੁੱਤ ਸੀ ਤਾਂ ਆਪਣੀ ਪਤਨੀ ਨੂੰ ਨਹੀਂ ਕਿਸੇ ਅਕਾਲੀ ਵਰਕਰ ਨੂੰ ਸੀਟ ਦਿੰਦਾ ਤਾਂ ਪਤਾ ਲੱਗਦਾ।" ਮਹਿੰਦਰਾ ਕਲੋਨੀ 'ਚ ਇਕ ਚੋਣ ਰੈਲੀ ਦੌਰਾਨ ਸਿੱਧੂ ਨੇ ਮਜੀਠੀਆ 'ਤੇ ਰਵਾਇਤੀ ਅੰਦਾਜ 'ਚ ਹਮਲਾ ਬੋਲਦਿਆਂ ਉਸ ਨੂੰ ਤਸਕਰ, ਚੋਰ, ਡਾਕੂ ਤਕ ਆਖਿਆ ਤੇ ਕਿਹਾ ਇਹ ਲੋਕ ਸ਼ਹਿਰ 'ਚ ਗੁੰਡਾਗਰਦੀ ਫੈਲਾਉਣ ਆਏ ਹਨ।
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦਾ ਸਿਆਸੀ ਮਾਹੌਲ ਦਿਨ-ਬ-ਦਿਨ ਗਰਮ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਮਜੀਠੀਆ ਨੇ ਮਜੀਠਾ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਿੱਧੂ ਦੇ ਖਿਲਾਫ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਤਾਂ ਸਿੱਧੂ ਨੇ ਮਜੀਠੀਆ ਨੂੰ ਮਜੀਠਾ ਸੀਟ ਛੱਡਣ ਲਈ ਵੰਗਾਰਿਆ ਸੀ ਤੇ ਅੱਜ ਮਜੀਠੀਆ ਨੇ ਸਿੱਧੂ ਨੂੰ ਜਵਾਬ ਦਿੰਦਿਆਂ ਮਜੀਠਾ ਸੀਟ ਛੱਡਦੇ ਹੋਏ ਆਪਣੀ ਪਤਨੀ ਨੂੰ ਵਿਧਾਨ ਸਭਾ ਚੋਣਾਂ ਲਈ ਮਜੀਠਾ ਤੋਂ ਉਮੀਦਵਾਰ ਬਣਾ ਦਿੱਤਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :