Navjot Sidhu son marriage: ਨਵਜੋਤ ਸਿੱਧੂ ਦੇ ਘਰ ਵੱਜੇਗੀ ਸ਼ਹਿਨਾਈ, ਬੇਟੇ ਕਰਨ ਦੇ ਵਿਆਹ ਦੀ ਤਾਰੀਖ ਫਿਕਸ
ਦੱਸ ਦਈਏ ਕਿ ਕਰੀਬ ਚਾਰ ਮਹੀਨੇ ਪਹਿਲਾਂ 26 ਜੂਨ ਨੂੰ ਨਵਜੋਤ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਕੌਰ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ।

Navjot Sidhu son marriage: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕੌਮਾਂਤਰੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ 'ਸ਼ਹਿਨਾਈ' ਵੱਜਣ ਵਾਲੀ ਹੈ। ਸਿੱਧੂ ਦੇ ਬੇਟੇ ਕਰਨ ਦਾ ਵਿਆਹ 7 ਦਸੰਬਰ ਨੂੰ ਤੈਅ ਹੋਇਆ ਹੈ। ਕੁੜੀ ਵਾਲਾ ਪਰਿਵਾਰ ਸਾਹੇ ਦੀ ਚਿੱਠੀ ਲੈ ਕੇ ਨਵਜੋਤ ਸਿੱਧੂ ਦੇ ਘਰ ਪਹੁੰਚਿਆ।
ਇਸ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਸਿੱਧੂ ਦੀ ਹੋਣ ਵਾਲੀ ਕੁੜਮਣੀ ਸਾਹੇ ਦੀ ਚਿੱਠੀ ਪੜ੍ਹ ਰਹੀ ਹੈ। ਇਸ ਤੋਂ ਬਾਅਦ ਨਵਜੋਤ ਸਿੱਧੂ ਇਹ ਪੁੱਛਦੇ ਨਜ਼ਰ ਆ ਰਹੇ ਹਨ ਕਿ ਬਾਰਾਤ ਕਾਰ 'ਚ ਲਿਆਈਏ ਜਾਂ ਫਿਰ ਘੋੜੀ 'ਤੇ। ਇਸ ਦੌਰਾਨ ਉਹ ਸ਼ਗਨ ਦੀ ਮਠਿਆਈ ਵੀ ਖਾ ਰਹੇ ਹਨ।
ਦੱਸ ਦਈਏ ਕਿ ਕਰੀਬ ਚਾਰ ਮਹੀਨੇ ਪਹਿਲਾਂ 26 ਜੂਨ ਨੂੰ ਨਵਜੋਤ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਕੌਰ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਤੇ ਕਰਨ ਦੀ ਰਿਸ਼ੀਕੇਸ਼ ਵਿੱਚ ਮੰਗਣੀ ਹੋਈ ਸੀ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ।
ਸੂਤਰਾਂ ਮੁਤਾਬਕ ਬੇਟੇ ਦੇ ਵਿਆਹ ਨੂੰ ਲੈ ਕੇ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਹੁਣ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। ਹਾਲ ਹੀ 'ਚ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਬੇਟੇ ਨੇ ਆਪਣੇ ਪਿਤਾ ਨੂੰ ਖਾਸ ਤੋਹਫਾ ਦਿੰਦੇ ਹੋਏ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। ਕਰਨ ਨੇ ਪਹਿਲਾਂ ਕਦੇ ਪੱਗ ਨਹੀਂ ਬੰਨ੍ਹੀ ਸੀ। ਕਰਨ ਦਾ ਕਹਿਣਾ ਹੈ ਕਿ ਲੋਕ ਅਕਸਰ ਉਸ ਨੂੰ ਇਸ ਬਾਰੇ ਸਵਾਲ ਪੁੱਛਦੇ ਸਨ ਪਰ ਹੁਣ ਉਹ ਆਪਣੇ ਪਿਤਾ ਦੀ ਖੁਸ਼ੀ ਲਈ ਪੱਗ ਬੰਨ੍ਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















