ਪੜਚੋਲ ਕਰੋ

ਨਵਜੋਤ ਸਿੱਧੂ ਦੇਣਗੇ ਕਾਂਗਰਸ ਨੂੰ ਵੱਡਾ ਝਟਕਾ, ਹੁਣ ਪੰਜਾਬ ਦੀ ਜਨਤਾ ਨਾਲ ਮਿਲਾਉਣਗੇ ਹੱਥ

ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਅਚਨਚੇਤ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਸ ਚੈਨਲ ਰਾਹੀਂ ਲੋਕਾਂ ਨੂੰ ਅਸਲ ਹਕੀਕਤ ਤੋਂ ਜਾਣੂ ਕਰਵਾਇਆ ਜਾਏਗਾ। ਇਸ ਤੋਂ ਸਪਸ਼ਟ ਹੈ ਕਿ ਸਿੱਧੂ ਦੇ ਚੈਨਲ ਤੋਂ ਆਪਣੀ ਹੀ ਸਰਕਾਰ ਨੂੰ ਵੀ ਰਗੜੇ ਲੱਗਣਗੇ। ਇਸ ਤਰ੍ਹਾਂ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਹੋਰ ਵਿਗੜ ਸਕਦੇ ਹਨ।

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਅਚਨਚੇਤ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਸ ਚੈਨਲ ਰਾਹੀਂ ਲੋਕਾਂ ਨੂੰ ਅਸਲ ਹਕੀਕਤ ਤੋਂ ਜਾਣੂ ਕਰਵਾਇਆ ਜਾਏਗਾ। ਇਸ ਤੋਂ ਸਪਸ਼ਟ ਹੈ ਕਿ ਸਿੱਧੂ ਦੇ ਚੈਨਲ ਤੋਂ ਆਪਣੀ ਹੀ ਸਰਕਾਰ ਨੂੰ ਵੀ ਰਗੜੇ ਲੱਗਣਗੇ। ਇਸ ਤਰ੍ਹਾਂ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਹੋਰ ਵਿਗੜ ਸਕਦੇ ਹਨ। ਇਸ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਇਸ ਚੈਨਲ ਰਾਹੀਂ ਅਗਲੇ ਦੋ ਸਾਲਾਂ ਵਿੱਚ ਲੋਕ ਲਹਿਰ ਉਭਾਰਨ ਦੀ ਕੋਸ਼ਿਸ਼ ਕਰਨਗੇ। ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਤਾਂ ਚੋਣਾਂ ਨੇੜੇ ਕਾਂਗਰਸ ਨੂੰ ਵੱਡਾ ਝਟਕਾ ਦੇਣਗੇ। ਬੇਸ਼ੱਕ ਆਮ ਆਦਮੀ ਪਾਰਟੀ ਨੇ ਸਿੱਧੂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਹੁਣ ਲੱਗਦਾ ਹੈ ਕਿ ਸਿੱਧੂ ਆਪਣੀ ਨਹੀਂ ਰਾਹ ਤਲਾਸ਼ਣ ਵਿੱਚ ਜੁੱਟ ਗਏ ਹਨ। ਇਸ ਲਈ ਉਹ ਹੋਰ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਤੀਜੇ ਮੋਰਚੇ ਦੀ ਉਸਾਰੀ ਕਰ ਸਕਦੇ ਹਨ। ਸਿੱਧੂ ਨੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਦਿਆਂ ਕਿਹਾ ਹੈ ਕਿ ਇਸ ਰਾਹੀਂ ਉਹ ਪੰਜਾਬ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ ਸੰਵਾਦ ਰਚਾਉਣਗੇ। ਤੈਅ ਹੈ ਕਿ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਦੀ ਗੱਲ ਕਰਦਿਆਂ ਕੈਪਟਨ ਸਰਕਾਰ ਨੂੰ ਰਗੜੇ ਲੱਗਣਗੇ। ਚੈਨਲ ਦੇ ਨਾਂ ‘ਜਿੱਤੇਗਾ ਪੰਜਾਬ’ ਮੁਤਾਬਕ ਵੀ ਸਪਸ਼ਟ ਹੈ ਕਿ ਸਿੱਧੂ ਕਿਸੇ ਸਿਆਸੀ ਪਾਰਟੀ ਦੀ ਬਜਾਏ ਜਨਤਾ ਨਾਲ ਮੈਦਾਨ ਵਿੱਚ ਨਿੱਤਰਣਗੇ। ਚੈਨਲ ਦੇ ਲੋਗੋ ਵਿੱਚ ‘ਬਾਜ’ ਵੀ ਇਹੀ ਇਸ਼ਾਰਾ ਕਰ ਰਿਹਾ ਹੈ। ਸਿੱਧੂ ਨੇ ਪੰਜਾਬ ਦੀ ਤਰੱਕੀ ਦੀ ਸੋਚ ਰੱਖਣ ਵਾਲਿਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ-ਜਾਗ੍ਰਿਤੀ ਵੱਲ ਲੈ ਕੇ ਜਾਣ ਦਾ ਯਤਨ ਹੋਵੇਗਾ। ਉਨ੍ਹਾਂ ਇਸ ਚੈਨਲ ਨੂੰ ਅਜਿਹਾ ਮੰਚ ਆਖਿਆ, ਜਿਸ ਰਾਹੀਂ ਪੰਜਾਬ ਦੇ ਭਖਦੇ ਮਸਲਿਆਂ ’ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਰਾਹੀਂ ਪੰਜਾਬ ਵਾਸਤੇ ਰੋਡ ਮੈਪ ’ਤੇ ਵੀ ਚਰਚਾ ਹੋਵੇਗੀ। ਇਹ ਚੈਨਲ ਗੁਰੂ ਸਾਹਿਬ ਵਲੋਂ ਦਰਸਾਏ ਵਿਸ਼ਵ ਬਰਾਬਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Embed widget