ਪੜਚੋਲ ਕਰੋ
(Source: ECI/ABP News)
Punjab Politics : ਸਿਆਸੀ ਗੁਰੂ ਨਾਲ ਨਿਰਾਜਗੀ ਦੇ ਕਾਰਨ ਨਵਜੋਤ ਸਿੰਘ ਸਿੱਧੂ ਨੇ ਛੱਡ ਦਿੱਤੀ ਸੀ ਭਾਜਪਾ, ਜਾਣੋ ਪੂਰਾ ਮਾਮਲਾ
Punjab News : ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਇਸ ਸਮੇਂ ਰੋਡਰੇਜ ਕੇਸ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਕ੍ਰਿਕਟ, ਕੁਮੈਂਟਰੀ, ਟੀ.ਵੀ., ਫਿਲਮ ਤੋਂ ਬਾਅਦ ਸਿਆਸਤ 'ਚ ਆਪਣਾ ਹੁਨਰ ਦਿਖਾ ਕੇ ਸਿੱਧੂ ਹਮੇਸ਼ਾ ਸੁਰਖੀਆਂ 'ਚ ਰਹੇ।
![Punjab Politics : ਸਿਆਸੀ ਗੁਰੂ ਨਾਲ ਨਿਰਾਜਗੀ ਦੇ ਕਾਰਨ ਨਵਜੋਤ ਸਿੰਘ ਸਿੱਧੂ ਨੇ ਛੱਡ ਦਿੱਤੀ ਸੀ ਭਾਜਪਾ, ਜਾਣੋ ਪੂਰਾ ਮਾਮਲਾ Navjot Singh Sidhu left BJP due to displeasure With political Guru know the whole story Punjab Politics : ਸਿਆਸੀ ਗੁਰੂ ਨਾਲ ਨਿਰਾਜਗੀ ਦੇ ਕਾਰਨ ਨਵਜੋਤ ਸਿੰਘ ਸਿੱਧੂ ਨੇ ਛੱਡ ਦਿੱਤੀ ਸੀ ਭਾਜਪਾ, ਜਾਣੋ ਪੂਰਾ ਮਾਮਲਾ](https://feeds.abplive.com/onecms/images/uploaded-images/2023/02/17/666756b28e0b1d9311d31168bfcd9fc91676630136431345_original.jpg?impolicy=abp_cdn&imwidth=1200&height=675)
Navjot Singh Sidhu
Punjab News : ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਇਸ ਸਮੇਂ ਰੋਡਰੇਜ ਕੇਸ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਕ੍ਰਿਕਟ, ਕੁਮੈਂਟਰੀ, ਟੀ.ਵੀ., ਫਿਲਮ ਤੋਂ ਬਾਅਦ ਸਿਆਸਤ 'ਚ ਆਪਣਾ ਹੁਨਰ ਦਿਖਾ ਕੇ ਸਿੱਧੂ ਹਮੇਸ਼ਾ ਸੁਰਖੀਆਂ 'ਚ ਰਹੇ। ਸਿੱਧੂ ਨੇ ਲਗਭਗ 16 ਸਾਲਾਂ ਤੱਕ ਭਾਰਤੀ ਕ੍ਰਿਕਟ ਵਿੱਚ ਕਈ ਅਹਿਮ ਪਾਰੀਆਂ ਖੇਡੀਆਂ। ਫਿਰ ਕ੍ਰਿਕਟ ਤੋਂ ਸੰਨਿਆਸ ਲੈ ਕੇ ਰਾਜਨੀਤੀ ਵੱਲ ਰੁਖ ਕੀਤਾ। ਸਾਲ 2004 ਵਿੱਚ ਭਾਜਪਾ ਆਗੂ ਅਰੁਣ ਜੇਤਲੀ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਸੀ। ਉਦੋਂ ਤੋਂ ਹੀ ਸਿੱਧੂ ਨੇ ਅਰੁਣ ਜੇਤਲੀ ਨੂੰ ਆਪਣਾ ਸਿਆਸੀ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ।
2004 ਵਿੱਚ ਪਹਿਲੀ ਵਾਰ ਲੜੀ ਚੋਣ
2004 ਵਿੱਚ ਪਹਿਲੀ ਵਾਰ ਲੜੀ ਚੋਣ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ 2004 ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਾਈ ਗਈ ਸੀ। ਸਿੱਧੂ ਨੇ ਪਹਿਲੀ ਵਾਰ ਖ਼ੁਦ ਨੂੰ ਸਾਬਤ ਕਰਦੇ ਹੋਏ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਕਾਂਗਰਸ ਦੇ ਮਜ਼ਬੂਤ ਆਗੂ ਰਘੁਨੰਦਨ ਲਾਲ ਭਾਟੀਆ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਪਰ ਉਨ੍ਹਾਂ ਖਿਲਾਫ ਰੋਡਰੇਜ ਮਾਮਲੇ ਕਾਰਨ ਉਨ੍ਹਾਂ ਨੂੰ ਲੋਕ ਸਭਾ ਤੋਂ ਅਸਤੀਫਾ ਦੇਣਾ ਪਿਆ। ਫਿਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਈ ਤਾਂ ਉਨ੍ਹਾਂ ਕਾਂਗਰਸ ਦੇ ਸੁਰਿੰਦਰ ਸਿੰਗਲਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਸਾਲ 2009 ਦੀਆਂ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਮੁੜ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ, ਫਿਰ ਤੀਜੀ ਵਾਰ ਵੀ ਸਿੱਧੂ ਕਾਂਗਰਸ ਦੇ ਉਮੀਦਵਾਰ ਓਪੀ ਸੋਨੀ ਨੂੰ ਹਰਾ ਕੇ ਜਿੱਤੇ।
ਇਹ ਵੀ ਪੜ੍ਹੋ : ਵਿਜੀਲੈਂਸ ਨੇ AAP ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਇਸ ਕਾਰਨ ਹੋਈ ਜੇਤਲੀ-ਸਿੱਧੂ ਵਿਚਾਲੇ ਤਕਰਾਰ
ਅੰਮ੍ਰਿਤਸਰ ਲੋਕ ਸਭਾ ਸੀਟ ਤਿੰਨ ਵਾਰ ਜਿੱਤਣ ਦੇ ਬਾਵਜੂਦ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਥਾਂ ਉਨ੍ਹਾਂ ਦੇ ਸਿਆਸੀ ਸਲਾਹਕਾਰ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਮੈਦਾਨ ਵਿੱਚ ਉਤਾਰਿਆ। ਜਿਸ ਕਾਰਨ ਸਿੱਧੂ ਨਾਰਾਜ਼ ਹੋ ਗਏ ਤੇ ਨਾ ਹੀ ਸਿੱਧੂ ਅਰੁਣ ਜੇਤਲੀ ਦੇ ਪ੍ਰਚਾਰ ਲਈ ਗਏ। ਇਸ ਚੋਣ ਵਿੱਚ ਕਾਂਗਰਸ ਵੱਲੋਂ ਅਰੁਣ ਜੇਤਲੀ ਨੂੰ ਹਰਾਇਆ ਗਿਆ ਸੀ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਰਾਇਆ ਸੀ। ਸਿੱਧੂ ਦੀ ਨਰਾਜ਼ਗੀ ਨੂੰ ਦੇਖਦਿਆਂ ਭਾਜਪਾ ਨੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਕੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸਿੱਧੂ ਦੀ ਨਰਾਜ਼ਗੀ ਘੱਟ ਨਹੀਂ ਹੋਈ। 2017 ਵਿੱਚ ਸਿੱਧੂ ਨੇ ਅਚਾਨਕ ਰਾਜ ਸਭਾ ਦੀ ਮੈਂਬਰਸ਼ਿਪ ਦੇ ਨਾਲ-ਨਾਲ ਭਾਜਪਾ ਤੋਂ ਅਸਤੀਫਾ ਦੇ ਦਿੱਤਾ। ਕੁਝ ਦਿਨਾਂ ਤੱਕ ਸਿੱਧੂ ਆਪਣਾ ਵੱਖਰਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ 2017 ਵਿੱਚ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)