ਪੰਜਾਬ ‘ਚ ਮਹਿਲਾ ਕਾਂਸਟੇਬਲ ਨੇ ਲਾਇਆ ਫਾਹਾ, ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹੋਇਆ ਖੁਲਾਸਾ
Ludhiana News: ਲੁਧਿਆਣਾ ਦੇ ਲਾਡੋਵਾਲ ਵਿੱਚ NDRF ਹੈੱਡਕੁਆਰਟਰ ਦੀ ਇੱਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਸ਼ੱਕੀ ਹੋਣ ਕਰਕੇ ਲਾਡੋਵਾਲ ਥਾਣੇ ਦੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ।

Ludhiana News: ਲੁਧਿਆਣਾ ਦੇ ਲਾਡੋਵਾਲ ਵਿੱਚ NDRF ਹੈੱਡਕੁਆਰਟਰ ਦੀ ਇੱਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਸ਼ੱਕੀ ਹੋਣ ਕਰਕੇ ਲਾਡੋਵਾਲ ਥਾਣੇ ਦੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਮਹਿਲਾ ਕਾਂਸਟੇਬਲ ਨੇ ਆਪਣਾ ਦੁਪੱਟਾ ਪੱਖੇ ਨਾਲ ਬੰਨ੍ਹ ਕੇ ਫਾਹਾ ਬਣਾ ਲਿਆ। ਮ੍ਰਿਤਕ ਕਰਮਚਾਰੀ ਦੀ ਪਛਾਣ ਸਿਮਰਨਜੀਤ ਕੌਰ (25) ਵਜੋਂ ਹੋਈ ਹੈ।
ਜਦੋਂ ਉਹ ਡਿਊਟੀ 'ਤੇ ਨਹੀਂ ਆਈ, ਤਾਂ ਅਧਿਕਾਰੀ ਕਮਰੇ ਵਿੱਚ ਪਹੁੰਚੇ ਅਤੇ ਲਾਸ਼ ਲਟਕਦੀ ਹੋਈ ਮਿਲੀ। ਜਾਣਕਾਰੀ ਅਨੁਸਾਰ, ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਔਰਤ ਡਿਊਟੀ 'ਤੇ ਨਹੀਂ ਆਈ ਅਤੇ ਉਸ ਦਾ ਸੀਨੀਅਰ ਅਧਿਕਾਰੀ ਉਸ ਨੂੰ ਉਸਦੇ ਕਮਰੇ ਵਿੱਚ ਮਿਲਣ ਆਇਆ। ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਸ ਤੋਂ ਬਾਅਦ ਅਧਿਕਾਰੀ ਦਰਵਾਜਾ ਤੋੜ ਕੇ ਕਮਰੇ ਵਿੱਟ ਵੜੇ।
ਅਧਿਕਾਰੀਆਂ ਨੇ ਦੇਖਿਆ ਕਿ ਮਹਿਲਾ ਕਾਂਸਟੇਬਲ ਆਪਣੀ ਚੁੰਨੀ ਦੇ ਬਣੇ ਫੰਦੇ ਦੀ ਮਦਦ ਨਾਲ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਲਾਡੋਵਾਲ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਅੱਜ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ, ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
7 ਸਤੰਬਰ 2024 ਨੂੰ NDRF ਹੈੱਡ ਕੁਆਰਟਰ ਲੁਧਿਆਣਾ ‘ਚ ਹੋਈ ਸੀ ਤਾਇਨਾਤ
ASI ਮੇਜਰ ਸਿੰਘ ਅਨੁਸਾਰ ਮ੍ਰਿਤਕ ਮਾਨਸਾ ਦੇ ਪਿੰਡ ਛੱਬੜ ਦਾ ਰਹਿਣ ਵਾਲੀ ਸੀ। ਉਸ ਨੇ 7 ਸਤੰਬਰ 2024 ਨੂੰ ਲੁਧਿਆਣਾ ਦੇ NDRF ਹੈੱਡਕੁਆਰਟਰ ਵਿਖੇ ਡਿਊਟੀ ਜੁਆਇਨ ਕੀਤੀ ਸੀ, ਜਿੱਥੇ ਉਸਨੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਜਾਂਚ ਅਧਿਕਾਰੀ ਦੇ ਅਨੁਸਾਰ, ਫਿਲਹਾਲ ਉਨ੍ਹਾਂ ਨੂੰ ਮ੍ਰਿਤਕ ਦੇ ਕਮਰੇ ਜਾਂ ਲਾਸ਼ ਦੇ ਆਲੇ-ਦੁਆਲੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਤਾਂ ਜੋ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਅੱਜ, ਬੁੱਧਵਾਰ ਨੂੰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ, ਬਿਆਨ ਦਰਜ ਕੀਤੇ ਜਾਣਗੇ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
