ਪੜਚੋਲ ਕਰੋ
(Source: ECI/ABP News)
ਬੀਐਸਐਨਐਲ 'ਚ 31 ਜਨਵਰੀ ਨੂੰ ਹੋਏਗਾ ਵੱਡਾ ਧਮਾਕਾ, ਇੱਕੋ ਹੀ ਦਿਨ 80,000 ਮੁਲਾਜ਼ਮ ਬੈਠ ਜਾਣਗੇ ਘਰ
ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ’ਚੋਂ 50 ਸਾਲ ਤੋਂ ਵੱਧ ਉਮਰ ਦੇ ਲਗਪਗ 80 ਹਜ਼ਾਰ ਮੁਲਾਜ਼ਮ ਇੱਕੋ ਸਮੇਂ 31 ਜਨਵਰੀ ਨੂੰ ਸੇਵਾਮੁਕਤ ਹੋਣਗੇ। ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਇੰਨੇ ਮੁਲਾਜ਼ਮ ਆਉਣ ਵਾਲੀ 31 ਜਨਵਰੀ ਨੂੰ ਆਪਣੀ ਡਿਊਟੀ ਤੋਂ ਫਾਰਗ ਹੋ ਜਾਣਗੇ। ਕੇਂਦਰ ਸਰਕਾਰ ਪਹਿਲਾਂ ਹੀ ਬੀਐਸਐਨਐਲ ਦੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਇਸ ਕਰਕੇ ਮੁਲਾਜ਼ਮਾਂ ਨੇ ਸਵੈ ਸੇਵਾ ਮੁਕਤੀ ਦਾ ਰਾਹ ਚੁਣਿਆ ਹੈ।
![ਬੀਐਸਐਨਐਲ 'ਚ 31 ਜਨਵਰੀ ਨੂੰ ਹੋਏਗਾ ਵੱਡਾ ਧਮਾਕਾ, ਇੱਕੋ ਹੀ ਦਿਨ 80,000 ਮੁਲਾਜ਼ਮ ਬੈਠ ਜਾਣਗੇ ਘਰ Nearly 80,000 BSNL employees will get VRS on 31 january ਬੀਐਸਐਨਐਲ 'ਚ 31 ਜਨਵਰੀ ਨੂੰ ਹੋਏਗਾ ਵੱਡਾ ਧਮਾਕਾ, ਇੱਕੋ ਹੀ ਦਿਨ 80,000 ਮੁਲਾਜ਼ਮ ਬੈਠ ਜਾਣਗੇ ਘਰ](https://static.abplive.com/wp-content/uploads/sites/5/2020/01/27233508/bsnl.jpg?impolicy=abp_cdn&imwidth=1200&height=675)
ਚੰਡੀਗੜ੍ਹ: ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ’ਚੋਂ 50 ਸਾਲ ਤੋਂ ਵੱਧ ਉਮਰ ਦੇ ਲਗਪਗ 80 ਹਜ਼ਾਰ ਮੁਲਾਜ਼ਮ ਇੱਕੋ ਸਮੇਂ 31 ਜਨਵਰੀ ਨੂੰ ਸੇਵਾਮੁਕਤ ਹੋਣਗੇ। ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਇੰਨੇ ਮੁਲਾਜ਼ਮ ਆਉਣ ਵਾਲੀ 31 ਜਨਵਰੀ ਨੂੰ ਆਪਣੀ ਡਿਊਟੀ ਤੋਂ ਫਾਰਗ ਹੋ ਜਾਣਗੇ। ਕੇਂਦਰ ਸਰਕਾਰ ਪਹਿਲਾਂ ਹੀ ਬੀਐਸਐਨਐਲ ਦੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਇਸ ਕਰਕੇ ਮੁਲਾਜ਼ਮਾਂ ਨੇ ਸਵੈ ਸੇਵਾ ਮੁਕਤੀ ਦਾ ਰਾਹ ਚੁਣਿਆ ਹੈ।
ਬੀਐਸਐਨਐਲ ਵੱਲੋਂ ਸੇਵਾਮੁਕਤ ਹੋਣ ਵਾਲੇ ਇਨ੍ਹਾਂ ਵੱਡੀ ਉਮਰ ਦੇ ਮੁਲਾਜ਼ਮਾਂ ਦੀ ਥਾਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ। ਸਗੋਂ ਬਾਕੀ ਮੁਲਜ਼ਮਾਂ ਨਾਲ ਹੀ ਬੁੱਤਾ ਸਾਰਿਆ ਜਾਵੇਗਾ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਕੀ ਮੁਲਾਜ਼ਮਾਂ ਨਾਲ ਵਧੀਆ ਤਰੀਕੇ ਨਾਲ ਦਫ਼ਤਰੀ ਤੇ ਫੀਲਡ ਦਾ ਕੰਮ ਚਲਾਇਆ ਜਾ ਸਕੇਗਾ ਤੇ ਅਦਾਰੇ ਨੂੰ ਵੀ ਕਰੋੜਾਂ ਰੁਪਏ ਦਾ ਵਿੱਤੀ ਲਾਭ ਹੋਵੇਗਾ।
ਹਾਸਲ ਜਾਣਕਾਰੀ ਅਨੁਸਾਰ ਬੀਐਸਐਨਐਲ ਨੇ ਪਿਛਲੇ ਸਾਲ ਅਕਤੂਬਰ ਵਿੱਚ 50 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਸਵੈ-ਇੱਛਾ ਸੇਵਾਮੁਕਤੀ ਲਈ ਚੰਗੇ ਪੈਕੇਜ ’ਤੇ ਵੀਆਰਐਸ ਸਕੀਮ ਲਾਂਚ ਕੀਤੀ ਸੀ। ਇਸ ਸਬੰਧੀ ਮੁਲਾਜ਼ਮਾਂ ਨੂੰ ਪੱਤਰ ਵੀ ਲਿਖੇ ਗਏ ਸਨ। ਅਦਾਰੇ ਵਿੱਚ ਇਸ ਸਮੇਂ 50 ਸਾਲ ਤੋਂ ਵੱਧ ਉਮਰ ਦੇ ਲਗਪਗ ਡੇਢ ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ।
ਇਨ੍ਹਾਂ ਵਿੱਚੋਂ ਦਸੰਬਰ 2019 ਤੱਕ ਕਰੀਬ 78 ਹਜ਼ਾਰ ਮੁਲਾਜ਼ਮਾਂ ਨੇ ਵੀਆਰਐਸ ਲੈਣ ਲਈ ਅਪਲਾਈ ਕੀਤਾ ਹੈ। ਉਂਜ ਸਰਕਾਰੀ ਨੇਮਾਂ ਅਨੁਸਾਰ ਮੁਲਾਜ਼ਮਾਂ ਦੀ ਸੇਵਾਮੁਕਤੀ ਲਈ ਉਮਰ 60 ਸਾਲ ਹੈ। ਕਈ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਤੇ ਬੀਐਸਐਨਐਲ ਨੇ ਵਿੱਤੀ ਘਾਟੇ ’ਚੋਂ ਉੱਭਰਨ ਲਈ ਮੁਲਾਜ਼ਮਾਂ ਨੂੰ ਵੀਆਰਐਸ ਲੈਣ ਲਈ ਪ੍ਰੇਰਿਆ ਹੈ।
ਅਦਾਰੇ ਨੇ ਮੁਲਾਜ਼ਮਾਂ ਨੂੰ ਸਵੈ-ਇੱਛਾ ਸੇਵਾਮੁਕਤੀ ਬਾਬਤ ਚੰਗਾ ਪੈਕੇਜ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਅਦਾਰੇ ਨੂੰ ਬੰਦ ਹੀ ਨਾ ਕਰ ਦੇਵੇ। ਇਸ ਲਈ ਉਨ੍ਹਾਂ ਨੇ ਵੀਆਰਐਸ ਲੈਣ ਲਈ ਅਪਲਾਈ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)