ਪੜਚੋਲ ਕਰੋ

Punjab ਵਿਧਾਨ ਸਭਾ ਦਾ ਅਗਲਾ ਸੈਸ਼ਨ ਹੋਵੇਗਾ ਪੇਪਰਲੈੱਸ, ਸਰਕਾਰ ਨੇ ਲਗਵਾ ਦਿੱਤੇ ਲੈਪਟਾਪ, ਲੋਕ ਸਭਾ ਵਾਂਗ ਕਰ ਦਿੱਤੀ ਅਪਗ੍ਰੇਡ

Punjab Vidhan Sabha - ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਪੇਪਰਲੈੱਸ ਹੋਵੇਗਾ। ਵਿਧਾਨ ਸਭਾ ਨੂੰ ਪੇਪਰਲੈੱਸ ਕਰਨ 'ਤੇ 12.31 ਕਰੋੜ ਰੁਪਏ ਦਾ ਖਰਚ ਆਇਆ ਹੈ। ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ਨੂੰ ਲੈ ਕੇ ਹਰੇਕ ਸੀਟ 'ਤੇ ਲੈਪਟਾਪ

 Punjab Vidhan Sabha will be paperless (ਚੰਡੀਗੜ੍ਹ) - ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਵਿਧਾਇਕਾਂ ਨੂੰ ਸਭ ਕੁੱਝ ਅਪਗ੍ਰੇਡ ਮਿਲਣ ਵਾਲਾ ਹੈ। ਵਿਧਾਨ ਸਭਾ ਦੀ ਕਾਰਵਾਈ ਤੋਂ ਹੁਣ ਕਾਗਜ਼ੀ ਕੰਮ ਬੰਦ ਹੋ ਜਾਵੇਗਾ ਅਤੇ ਇਸ ਦੇ ਲਈ ਡਿਜੀਟਲ ਤਕਨੀਕ ਵਰਤੀ ਜਾਵੇਗੀ। ਯਾਨੀ ਕਿ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਪੇਪਰਲੈੱਸ ਹੋਵੇਗਾ। ਵਿਧਾਨ ਸਭਾ ਨੂੰ ਪੇਪਰਲੈੱਸ ਕਰਨ 'ਤੇ 12.31 ਕਰੋੜ ਰੁਪਏ ਦਾ ਖਰਚ ਆਇਆ ਹੈ। 

ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ਨੂੰ ਲੈ ਕੇ ਹਰੇਕ ਸੀਟ 'ਤੇ ਲੈਪਟਾਪ, ਸਟੈਂਡ, ਟੱਚ ਸਕ੍ਰੀਨ ਆਦਿ ਲਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਨਾਲ ਹਰੇਕ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੇ ਕਾਗਜ਼ ਬਚਣ ਦੀ ਉਮੀਦ ਹੈ। 

ਪੇਪਰਲੈੱਸ ਦੌਰਾਨ ਵਿਧਾਨ ਸਭਾ ਦੀ ਕਿਵੇਂ ਹੋਵੇਗੀ ਕਾਰਵਾਈ ? 

 ਅਗਲੇ ਸੈਸ਼ਨ ਦੌਰਾਨ ਸਵਾਲ ਪੁੱਛਣ ਵਾਲਾ ਵਿਧਾਇਕ ਆਪਣੀ ਸੀਟ 'ਤੇ ਖੜ੍ਹਾ ਹੋ ਕੇ ਟੱਚ ਸਕ੍ਰੀਨ ਰਾਹੀਂ ਸਵਾਲ ਨੰਬਰ ਬੋਲੇਗਾ ਜੋ ਕਿ ਵਿਧਾਨ ਸਭਾ ਅੰਦਰ ਲੱਗੀ ਸਕ੍ਰੀਨ 'ਤੇ ਆ ਜਾਵੇਗਾ। ਸਬੰਧਤ ਮੰਤਰੀ ਪਹਿਲਾਂ ਹੀ ਫੀਡ ਕੀਤੇ ਗਏ ਜਵਾਬ ਨੂੰ ਆਪਣੀ ਸੀਟ 'ਤੇ ਖੜ੍ਹਾ ਹੋ ਕੇ ਪੜ੍ਹ ਸਕੇਗਾ। ਇਹ ਸਾਰੀ ਪ੍ਰਕਿਰਿਆ ਵਿਧਾਨ ਸਭਾ ਦੇ ਅੰਦਰ ਲੱਗੀ ਵੱਡੀ ਟੱਚ ਸਕ੍ਰੀਨ 'ਤੇ ਵੀ ਦਿਸੇਗੀ।ਇਸ ਦੇ ਨਾਲ-ਨਾਲ ਧਿਆਨ ਦਿਵਾਊ ਮਤਾ, ਬਿੱਲਾਂ ਦਾ ਖਰੜਾ, ਜਵਾਬਾਂ ਦੇ ਅੰਕੜੇ, ਥਿਓਰੇ ਹਰੇਕ ਸੀਟ 'ਤੇ ਫਿਕਸ ਸਕ੍ਰੀਨ 'ਤੇ ਆਉਣਗੇ।

ਕਿੰਨਾ ਆਇਆ ਖਰਚਾ ?

30 ਕਰੋੜ ਦੇ ਇਸ ਪ੍ਰਾਜੈਕਟ ਵਿਚ 60 ਫੀਸਦੀ ਰਕਮ ਕੇਂਦਰ ਵੱਲੋਂ ਤੇ 40 ਫੀਸਦੀ ਰਕਮ ਰਾਜ ਸਰਕਾਰ ਵੱਲੋਂ ਖ਼ਰਚ ਕੀਤੀ ਜਾਵੇਗੀ। ਪ੍ਰਾਜੈਕਟ ਵਿਚ 18 ਕਰੋੜ ਰੁਪਏ ਕੇਂਦਰ ਵੱਲੋਂ ਖਰਚ ਕੀਤੇ ਜਾ ਰਹੇ ਹਨ ਜਦਕਿ 12 ਕਰੋੜ ਰੁਪਏ ਰਾਜ ਸਰਕਾਰ ਖਰਚ ਕਰ ਰਹੀ ਹੈ।

ਵਿਧਾਇਕਾਂ ਨੂੰ ਮਿਲੇਗੀ ਟ੍ਰੇਨਿੰਗ

 ਇਸ ਨੂੰ ਲੈ ਕੇ ਆਗਾਮੀ 10 ਅਗਸਤ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਨ ਸਭਾ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ। 

ਨੈਸ਼ਨਲ ਇਨਫਰਮੇਸ਼ਨ ਕੇਂਦਰ (ਨਿਕ) ਦੇ ਨੇਵਾ ਇਲੈਕਟ੍ਰਾਨਿਕ ਕੰਪਨੀ ਦੇ ਮਾਹਿਰ ਆਗਾਮੀ 10 ਅਗਸਤ ਨੂੰ ਵਿਧਾਇਕਾਂ, ਮੰਤਰੀਆਂ ਤੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣਗੇ। ਵਰਕਸ਼ਾਪ ਦੌਰਾਨ ਸਾਰਿਆਂ ਨੂੰ ਲਾਗ ਇਨ ਆਈਡੀ ਤੇ ਪਾਸਵਰਡ ਦੇ ਬਿਓਰੇ ਬਾਰੇ ਸਮਝਾਇਆ ਜਾਵੇਗਾ। ਵਰਕਸ਼ਾਪ ਨੂੰ ਲੈ ਕੇ ਸਾਰੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।

ਧਿਆਨ ਰਹੇ ਕਿ ਬੀਤੀ 20 ਜੂਨ ਨੂੰ ਖ਼ਤਮ ਹੋਏ ਦੇ ਦਿਨਾ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਸਪੀਕਰ ਸੰਧਵਾਂ ਨੇ ਕਿਹਾ ਸੀ ਕਿ ਆਗਾਮੀ ਸੈਸ਼ਨ ਦੌਰਾਨ ਪੂਰੀ ਕਾਰਵਾਈ ਪੇਪਰਲੈੱਸ ਹੋ ਜਾਵੇਗੀ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਪਹਿਲੀ ਵਾਰ ਹੋਇਆ ਸਰਪੰਚਾਂ ਦਾ ਇੰਨਾ ਵੱਡਾ ਸੰਹੁ ਚੁੱਕ ਸਮਾਗਮGidderbaha | ਪੰਥਕ ਧਿਰਾਂ ਲਈ ਇਹ ਕੀ ਕਹਿ ਗਏ Partap BajwaRavikiran Kahlo ਨੇ ਵਿਰੋਧੀ ਰੰਧਾਵਾ ਨੂੰ ਕਿਹਾ 23 ਤਾਰੀਖ ਨੂੰ ਜਿਗਰਾ ਕਰਕੇ ਆਇਓDera Baba Nanak | Sukhjinder Randhawa ਦੇ ਪੁੱਤਰ ਉਦੇਵੀਰ ਰੰਧਾਵਾ ਨੇ ਚੋਣਾ ਦੀ ਜਿੱਤ ਦਾ ਫਾਰਮੁਲਾ ਦਸਿਆ|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ

Embed widget