(Source: ECI/ABP News)
Tarn Taran Attack Update: NIA ਵੀ ਸ਼ੁਰੂ ਕਰ ਸਕਦੀ ਹੈ ਆਰਪੀਜੀ ਹਮਲੇ ਦੀ ਜਾਂਚ
ਬੀਤੇ ਸਮੇਂ 'ਚ ਪੰਜਾਬ 'ਚ ਹੋਈਆਂ ਕਈ ਵੱਡੀਆਂ ਵਾਰਦਾਤਾਂ ਤੇ ਅੱਤਵਾਦੀ ਗਤੀਵਿਧੀਆਂ 'ਤੇ ਐਨਆਈਏ ਦੀ ਨਜਰ ਰਹੀ ਹੈ ਤੇ ਕਈ ਮਾਮਲਿਆਂ 'ਚ ਐਨਆਈਏ ਨੇ ਜਾਂਚ ਕੀਤੀ ਹੈ
![Tarn Taran Attack Update: NIA ਵੀ ਸ਼ੁਰੂ ਕਰ ਸਕਦੀ ਹੈ ਆਰਪੀਜੀ ਹਮਲੇ ਦੀ ਜਾਂਚ NIA may also initiate investigation into RPG attacks Tarn Taran Attack Update: NIA ਵੀ ਸ਼ੁਰੂ ਕਰ ਸਕਦੀ ਹੈ ਆਰਪੀਜੀ ਹਮਲੇ ਦੀ ਜਾਂਚ](https://feeds.abplive.com/onecms/images/uploaded-images/2022/12/10/c8c600eca172dab2de7395e63196fc8d1670665574790370_original.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਤਰਨਤਾਰਨ ਦੇ ਸਰਹਾਲੀ ਥਾਣੇ 'ਚ ਹੋਏ ਆਰਪੀਜੀ ਅਟੈਕ ਮਾਮਲੇ ਦੀ ਜਾਂਚ ਐਨਆਈਏ ਵੱਲੋਂ ਵੀ ਕੀਤੀ ਜਾ ਸਕਦੀ ਹੈ
ਐਨਆਈਏ ਦੇ ਆਈਜੀ ਪੱਧਰ ਦੇ ਅਧਿਕਾਰੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਹਾਲੇ ਪੰਜਾਬ ਪੁਲਸ ਤੇ ਸੰਬੰਧਤ ਏਜੰਸੀਆਂ ਕੋਲੋਂ ਇਕੱਠੀ ਕੀਤੀ ਜਾ ਰਹੀ ਹੈ ਤੇ ਇਸ ਉਪਰੰਤ ਜਾਂਚ ਬਾਬਤ ਫੈਸਲਾ ਲਿਆ ਜਾਵੇਗਾ
ਬੀਤੇ ਸਮੇਂ 'ਚ ਪੰਜਾਬ 'ਚ ਹੋਈਆਂ ਕਈ ਵੱਡੀਆਂ ਵਾਰਦਾਤਾਂ ਤੇ ਅੱਤਵਾਦੀ ਗਤੀਵਿਧੀਆਂ 'ਤੇ ਐਨਆਈਏ ਦੀ ਨਜਰ ਰਹੀ ਹੈ ਤੇ ਕਈ ਮਾਮਲਿਆਂ 'ਚ ਐਨਆਈਏ ਨੇ ਜਾਂਚ ਕੀਤੀ ਹੈ
ਮਿਲੀ ਜਾਣਕਾਰੀ ਮੁਤਾਬਕ ਐਨਆਈਏ ਇਸ ਘਟਨਾ ਦਾ ਗੈਂਗਸਟਰ ਜਾਂ ਅੱਤਵਾਦੀ ਜਥੇਬੰਦੀ ਦੇ ਲਿੰਕ ਦਾ ਪਤਾ ਲਗਾ ਰਹੀ ਹੈ ਕਿਉੰਕਿ ਬਹੁਤ ਸਾਰੇ ਗੈਂਗਸਟਰਾਂ ਦੇ ਖਿਲਾਫ ਐਨਆਈਏ ਜਾਂਚ ਕਰ ਰਹੀ ਹੈ ਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ
ਪੰਜਾਬ ਪੁਲਿਸ, ਕਾਊਂਟਰ ਇੰਟੈਲੀਜੈੰਸ, ਏਜੀਟੀਐਫ ਤੋਂ ਇਲਾਵਾ ਭਾਰਤੀ ਫੌਜ ਦੇ ਯੂਨਿਟ ਤੇ ਬੀਐਸਐਫ ਪਹਿਲਾਂ ਹੀ ਇਸ ਘਟਨਾ ਦੀ ਜਾਂਚ 'ਚ ਜੁਟੇ ਹਨ ਤੇ ਛੇਤੀ ਹੀ ਐਨਆਈਏ ਵੀ ਜੁੱਟ ਸਕਦੀ ਹੈ ਤੇ ਐਨਆਈਏ ਦੇ ਅਧਿਕਾਰੀਆਂ ਦੀ ਟੀਮ ਮੌਕੇ ਦਾ ਮੁਆਇਨਾ ਕਰ ਸਕਦੀ ਹੈ।
ਅਜੇ ਤੱਕ ਕਿਸੇ ਨੇ ਵੀ ਸਾਂਝ ਕੇਂਦਰ 'ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਇਹ ਹਮਲਾ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੋ ਸਕਦਾ ਹੈ। ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਲਗਾਤਾਰ 200 ਦੇ ਕਰੀਬ ਡਰੋਨ ਸਰਹੱਦ ਪਾਰ ਤੋਂ ਆਏ ਹਨ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਕਈ ਡਰੋਨ ਜ਼ਬਤ ਕੀਤੇ ਹਨ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਵੱਡੀ ਰੋਕ ਲੱਗ ਗਈ ਹੈ, ਸੰਭਵ ਹੈ ਕਿ ਇਸ ਘਟਨਾ ਪਿੱਛੇ ਗੁਆਂਢੀ ਦੇਸ਼ ਦਾ ਹੱਥ ਹੋਵੇ। ਇਸ ਹਮਲੇ ਪਿੱਛੇ ਜੋ ਵੀ ਹੈ, ਉਹ ਦੁਨੀਆਂ ਵਿੱਚ ਭਾਵੇਂ ਕਿਤੇ ਵੀ ਬੈਠਾ ਹੋਵੇ, ਸਾਡੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲਿਆਵੇਗੀ। ਸਾਰੇ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿੱਥੇ ਨਹੀਂ ਲੱਗੇ ਹਨ, ਅਸੀਂ ਸੀਸੀਟੀਵੀ ਕੈਮਰੇ ਲਗਾਵਾਂਗੇ।
ਇਸੇ ਸਾਲ, 9 ਮਈ, 2022 ਨੂੰ, ਪੰਜਾਬ ਦੇ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਦਫਤਰ 'ਤੇ ਅਜਿਹਾ ਹੀ ਹਮਲਾ ਹੋਇਆ ਸੀ। ਉਸ ਹਮਲੇ ਵਿੱਚ ਆਰਪੀਜੀ ਦੀ ਵਰਤੋਂ ਵੀ ਕੀਤੀ ਗਈ ਸੀ। ਡੀਜੀਪੀ ਗੋਰਵ ਯਾਦਵ ਨੇ ਕਿਹਾ ਹੈ ਕਿ ਦੋਵਾਂ ਹਮਲਿਆਂ ਵਿੱਚ ਕੁਝ ਸਮਾਨਤਾ ਹੋ ਸਕਦੀ ਹੈ, ਪਰ ਸਾਡੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)