ਪੜਚੋਲ ਕਰੋ
(Source: ECI/ABP News)
ਸੰਨੀ ਦਿਓਲ ਲਈ ਨਿਹੰਗ ਸਿੰਘਾਂ ਨੇ ਖੜ੍ਹੀ ਕੀਤੀ ਮੁਸੀਬਤ, ਅਕਾਲੀ ਦਲ-ਬੀਜੇਪੀ ਖ਼ਿਲਾਫ਼ ਡਟੇ
ਮਾਰਚ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਾਦਲ ਤੇ ਭਾਜਪਾ ਦਾ ਪੂਰਨ ਰੂਪ ਵਿੱਚ ਬਾਈਕਾਟ ਕੀਤਾ ਜਾਵੇ ਤੇ ਲੋਕ ਸਭਾ ਚੋਣ ਵਿੱਚ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਜਾਵੇ।
![ਸੰਨੀ ਦਿਓਲ ਲਈ ਨਿਹੰਗ ਸਿੰਘਾਂ ਨੇ ਖੜ੍ਹੀ ਕੀਤੀ ਮੁਸੀਬਤ, ਅਕਾਲੀ ਦਲ-ਬੀਜੇਪੀ ਖ਼ਿਲਾਫ਼ ਡਟੇ Nihang Singhs protesting against akali bjp to take no action against sacrilege accused and appealed to people boycotting them in election ਸੰਨੀ ਦਿਓਲ ਲਈ ਨਿਹੰਗ ਸਿੰਘਾਂ ਨੇ ਖੜ੍ਹੀ ਕੀਤੀ ਮੁਸੀਬਤ, ਅਕਾਲੀ ਦਲ-ਬੀਜੇਪੀ ਖ਼ਿਲਾਫ਼ ਡਟੇ](https://static.abplive.com/wp-content/uploads/sites/5/2019/05/16174131/Nihang-Singhs-protesting-against-akali-bjp-to-take-no-action-against-sacrilege-accused-and-appealed-to-people-bycotting-badal-in-election.jpg?impolicy=abp_cdn&imwidth=1200&height=675)
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਇੱਕ ਪਾਸੇ ਬਰਗਾੜੀ ਮੋਰਚੇ ਦੇ ਆਗੂ ਬਾਦਲਾਂ ਖ਼ਿਲਾਫ਼ ਖੜ੍ਹੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਵੀ ਡਟ ਗਈਆਂ ਹਨ। ਦੋਵੇਂ ਧਾਰਮਿਕ ਧਿਰਾਂ ਬਾਦਲ ਰਾਜ ਸਮੇਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਕਾਰਵਾਈ ਨਾ ਕਰਨ ਕਰਕੇ ਕਾਰਵਾਈ ਕਰਨ ਦਾ ਰੋਸ ਪ੍ਰਗਟਾਅ ਰਹੀਆਂ ਹਨ।
ਗੁਰਦਾਸਪੁਰ ਲੋਕ ਸਭਾ ਹਲਕੇ ਦੇ ਕਸਬੇ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਕਲਾਂ ਨੇ ਸਿੱਖ ਜਥੇਬੰਦੀਆਂ ਦੇ ਆਗੂ ਸੁਖਜਿੰਦਰ ਸਿੰਘ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਦੀਪ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਵੱਖ-ਵੱਖ ਪਿੰਡ ਵਿੱਚ ਵੱਡਾ ਰੋਸ ਮਾਰਚ ਕੱਢਿਆ। ਮਾਰਚ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਾਦਲ ਤੇ ਭਾਜਪਾ ਦਾ ਪੂਰਨ ਰੂਪ ਵਿੱਚ ਬਾਈਕਾਟ ਕੀਤਾ ਜਾਵੇ ਤੇ ਲੋਕ ਸਭਾ ਚੋਣ ਵਿੱਚ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਜਾਵੇ।
ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਤੇ ਨਿਹੰਗ ਸਿੱਖਾਂ ਨੇ ਹਿੱਸਾ ਲਿਆ। ਸਿੱਖ ਤੇ ਨਿਹੰਗ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਪਰ ਉਨ੍ਹਾਂ ਦਾ ਰੋਸ ਅਕਾਲੀ ਦਲ ਤੇ ਭਾਜਪਾ ਖ਼ਿਲਾਫ਼ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਪੂਰਾ ਸਹਿਯੋਗ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)