ਪੰਜਾਬ ਦੀ ਬਿਜਲੀ ਲਈ ਨਹੀਂ ਪੈਸੇ! ਪਰ ਕੈਪਟਨ ਵਲੋਂ ਪਿੰਡਾਂ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ
SmartVillageCampaign: ਕੈਪਟਨ ਸਰਕਾਰ ਹੁਣ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਕਰੀਬ 2775 ਕਰੋੜ ਖਰਚਣ ਦਾ ਦਾਅਵਾ ਕਰ ਰਹੇ ਹਨ।
ਰੋਬ੍ਰਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ ਸੀ ਕਿ ਪੰਜਾਬ ਕੋਲ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ ਹਨ।ਪਰ ਦੂਜੇ ਪਾਸੇ ਕੈਪਟਨ ਸਰਕਾਰ ਹੁਣ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਕਰੀਬ 2775 ਕਰੋੜ ਖਰਚਣ ਦਾ ਦਾਅਵਾ ਕਰ ਰਹੇ ਹਨ।ਦਰਅਸਲ, ਪੰਜਾਬ ਸਰਕਾਰ ਨੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਦੀ ਅਗਵਾਈ 'ਚ ਸਮਾਰਟ ਵਿਲੇਜ ਕੈਂਪੇਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ।ਜਿਸ 'ਚ 13000 ਤੋਂ ਵੱਧ ਪਿੰਡਾ ਦੇ ਵਿਕਾਸ ਲਈ ਕੈਪਟਨ ਸਰਕਾਰ 2775 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕਰ ਰਹੀ ਹੈ।
We have launched #SmartVillageCampaign with the aim of making our villages self-sustainable and to provide improved amenities at par with our towns. We’ve allocated Rs. 2775 Cr to Gram Panchayats and released funds for the projects. pic.twitter.com/5Y8czjMlWu
— Capt.Amarinder Singh (@capt_amarinder) October 17, 2020
Congress leader Shri Rahul Gandhi along with Chief Minister Captain Amarinder Singh Ji will flag off Phase II of Punjab’s Smart Village Campaign virtually tomorrow to pave the way for the next phase of the holistic development of the 13000 plus villages across the state. pic.twitter.com/quObglmXtq
— Punjab Congress (@INCPunjab) October 16, 2020
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਨ੍ਹਾ ਭ੍ਰਿਸ਼ਟਾਚਾਰ ਸਰਕਾਰ ਪੈਸਾ ਪੰਚਾਇਤਾ ਤੱਕ ਪਹੁੰਚਾਉਣਾ ਚਾਹੁੰਦੀ ਹੈ। ਹਾਲਾਂਕਿ ਬੇਸ਼ਕ ਪਿੰਡਾ ਦਾ ਵਿਕਾਸ ਹੋਣ ਲਾਜ਼ਮੀ ਪਰ ਕੈਪਟਨ ਅੰਮਰਿਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਪੰਜਾਬ ਕੋਲ ਤਾਂ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ ਸੀ ਕਿ ਪੰਜਾਬ ਕੋਲ ਬਿਜਲੀ ਖਰੀਦਣ ਲਈ ਵੀ ਪੈਸੇ ਨਹੀਂ ਹਨ।#Punjab #PunjabGovernment #Capt #FarmLaws pic.twitter.com/kSFuu8lhuo
— ABP Sanjha (@abpsanjha) October 17, 2020
ਕੈਪਟਨ ਨੇ ਕਿਹਾ ਕਿ, ਜੇ ਕੋਲਾ ਪੰਜਾਬ ਨਹੀਂ ਆਉਂਦਾ ਤਾਂ ਬਿਜਲੀ ਦੀ ਘਾਟ ਵਧੇਗੀ। ਪੰਜਾਬ ਕੋਲ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣ ਲਈ ਇੰਨੇ ਪੈਸੇ ਨਹੀਂ ਹਨ। ਜੇ ਰੇਲ ਨਹੀਂ ਚੱਲਦੀ ਤਾਂ ਮੈਂ ਚੌਲਾਂ ਨੂੰ ਦੂਜੀ ਜਗ੍ਹਾ ਕਿਵੇਂ ਭੇਜਾਂਗਾ? ਕਣਕ ਦੀ ਅਗਲੀ ਫਸਲ ਲਈ ਯੂਰੀਆ ਕਿਵੇਂ ਆਵੇਗਾ?" ਕੈਪਟਨ ਨੇ ਕੋਲਾ-ਖਾਦ ਅਤੇ ਪੈਟਰੋਲ-ਡੀਜ਼ਲ ਦੀ ਕਮੀ ਦੀ ਵੀ ਚਿੰਤਾ ਜਤਾਈ ਹੈ। ਉਨ੍ਹਾਂ ਫਸਲ ਦੀ ਸਟੋਰੇਜ ਲਈ ਵੀ ਆ ਰਹੀ ਕਮੀ ਦਾ ਜ਼ਿਕਰ ਕੀਤਾ ਹੈ।
[Live] Launch of 2nd phase of Smart Village Campaign wherein Rs 2663 Cr has been allocated to execute approximately 50,000 different development works. https://t.co/ABlsFrMAPn
— Capt.Amarinder Singh (@capt_amarinder) October 17, 2020
ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਟੋਲ ਪਲਾਜ਼ਾ ਤੋਂ ਲੈ ਕੇ ਰੇਲਵੇ ਪੱਟੜੀ ਤੱਕ ਕਿਸਾਨ ਬੈਠੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ 'ਚ ਠੱਪ ਹੋ ਗਈ ਹੈ। ਜਿਸ ਕਾਰਨ ਪੰਜਾਬ 'ਚ ਆਉਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਸ਼ੁਰੂ ਹੋ ਗਈ ਹੈ। ਪੰਜਾਬ 'ਚ ਕੋਲਾ ਨਾ ਹੋਣ ਕਾਰਨ ਬਿਜਲੀ ਦੀ ਸਮੱਸਿਆ ਖੜੀ ਹੋ ਸਕਦੀ ਹੈ ਅਤੇ ਪੰਜਾਬ ਦੀ ਬੱਤੀ ਗੁੱਲ ਹੋਣ ਦੇ ਖਦਸ਼ੇ ਖੁਦ ਕੈਪਟਨ ਅਮਰਿੰਦਰ ਨੇ ਜਤਾਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਆਉਣ ਦੀ ਉਡੀਕ 'ਚ ਕਰੀਬ 200 ਮਾਲ ਗੱਡੀਆਂ ਹਨ।ਇਨ੍ਹਾਂ ਮਾਲ ਗੱਡੀਆਂ 'ਚੋਂ 80 ਟ੍ਰੇਨਾਂ 'ਚ ਕੋਲਾ ਭਰਿਆ ਹੋਇਆ ਹੈ।ਪੰਜਾਬ ਸਰਕਾਰ ਮੁਤਾਬਿਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹਨ। ਤਰਨਤਾਰਨ ਥਰਮਲ ਪਲਾਂਟ ਦਾ ਵੀ 1 ਯੂਨਿਟ ਬੰਦ ਹੈ।ਮੁੱਖ ਮੰਤਰੀ ਇਹ ਵੀ ਕਹਿ ਚੁੱਕੇ ਹਨ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਹਨ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।ਦੱਸ ਦੇਇਏ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ।
[Live]: With the people of Punjab for the 18th edition of #AskCaptain. https://t.co/1b0sXYbaHw
— Capt.Amarinder Singh (@capt_amarinder) October 15, 2020
ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਮੁੱਖ ਮੰਤਰੀ ਮੁਤਾਬਿਕ ਸਰਕਾਰ ਕੋਲ ਅਜਿਹੇ ਗੰਭੀਰ ਸਮੇਂ 'ਚ ਬਿਜਲੀ ਖਰੀਦਣ ਲਈ ਵੀ ਪੈਸਾ ਨਹੀਂ ਤਾਂ ਪਿੰਡਾਂ ਦਾ ਵਿਕਾਸ ਕਿਵੇਂ ਹੋਵੇਗਾ?