Punjab News: ਤੀਜਾ ਦਿਨ ਵੀ ਲੰਘਿਆ ਪਰ ਨਹੀਂ ਲੱਗਿਆ ਲਾਪਤਾ ਤਿੰਨ ਭਰਾਵਾਂ ਸੁਰਾਗ, ਪਰਿਵਾਰ ਦਾ ਸਕੂਲ ਵਾਲਿਆਂ 'ਤੇ ਇਲਜ਼ਾਮ
Punjab News: ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੇ ਨੇੜੇ ਇੱਕ ਨਿੱਜੀ ਸਕੂਲ ਹੈ ਜਿੰਨ੍ਹਾਂ ਦਾ ਸੀਸੀਟੀਵੀ ਕੈਮਰਾ ਘਟਨਾ ਸਥਾਨ ਨੂੰ ਪੂਰੀ ਤਰਾਂ ਕਵਰ ਕਰਦਾ ਹੈ ਜੇ ਉਨ੍ਹਾਂ ਦੇ ਬੱਚਿਆ ਨਾਲ ਕੋਈ ਹਾਦਸਾ ਹੋਇਆ ਜਾਂ ਜੋ ਵੀ ਉਨ੍ਹਾਂ ਨਾਲ ਵਾਪਰਿਆ ਉਸ ਬਾਰੇ ਇਸ ਕੈਮਰੇ ਵਿਚ ਜ਼ਰੂਰ ਰਿਕਾਰਡ ਹੋਇਆ ਹੋਵੇਗਾ
Punjab News: ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀ ਵਾਲਾ ਦੇ ਤਿੰਨ ਸਕੇ ਭਰਾਵਾਂ ਦੇ ਲਾਪਤਾ ਹੋਇਆਂ ਨੂੰ ਤੀਜਾ ਦਿਨ ਵੀ ਬੀਤ ਗਿਆ ਪਰ ਤਿੰਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ, ਬੇਸ਼ੱਕ ਪੁਲਿਸ ਅਤੇ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਹੱਥ ਖਾਲੀ ਨਜਰ ਆ ਰਹੇ ਹਨ।
ਸਕੂਲ ਵਾਲੇ ਨਹੀਂ ਦਿਖਾ ਰਹੇ ਸੀਸੀਟੀਵੀ ਕੈਮਰੇ ਦੀ ਫੁਟੇਜ਼
ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੇ ਨੇੜੇ ਇੱਕ ਨਿੱਜੀ ਸਕੂਲ ਹੈ ਜਿੰਨ੍ਹਾਂ ਦਾ ਸੀਸੀਟੀਵੀ ਕੈਮਰਾ ਘਟਨਾ ਸਥਾਨ ਨੂੰ ਪੂਰੀ ਤਰਾਂ ਕਵਰ ਕਰਦਾ ਹੈ ਜੇ ਉਨ੍ਹਾਂ ਦੇ ਬੱਚਿਆ ਨਾਲ ਕੋਈ ਹਾਦਸਾ ਹੋਇਆ ਜਾਂ ਜੋ ਵੀ ਉਨ੍ਹਾਂ ਨਾਲ ਵਾਪਰਿਆ ਉਸ ਬਾਰੇ ਇਸ ਕੈਮਰੇ ਵਿਚ ਜ਼ਰੂਰ ਰਿਕਾਰਡ ਹੋਇਆ ਹੋਵੇਗਾ ਪਰ ਸਕੂਲ ਵਾਲੇ ਘਟਨਾ ਸਥਾਨ ਦੀ ਵੀਡੀਓ ਦੀ ਵੀਡੀਓ ਦਿਖਾਉਣ ਤੋਂ ਇਨਕਾਰ ਕਰ ਰਹੇ ਹਨ ਕਿ ਉਸ ਵੇਲੇ ਕੈਮਰੇ ਖ਼ਰਾਬ ਹੋ ਗਏ ਸਨ।
ਕੀ ਹੈ ਪੂਰਾ ਮਾਮਲਾ ?
ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹੱਦ 'ਤੇ ਪੈਂਦੇ ਪਿੰਡ ਝਾੜੀ ਵਾਲਾ ਵਿੱਚ ਬੀਤੇ ਸਨੀਵਾਰ ਨੂੰ ਇੱਕ ਪਰਿਵਾਰ ਦੇ ਲੜਕੇ ਦੇ ਵਿਆਹ ਦਾ ਸਮਾਗਮ ਸੀ, ਸ਼ਨੀਵਾਰ ਸਵੇਰੇ ਸ਼ਗਨ ਦੀ ਰਸਮ ਹੋਈ ਸੀ ਅਤੇ ਅਗਲੇ ਦਿਨ ਐਤਵਾਰ ਨੂੰ ਬਰਾਤ ਜਾਣੀ ਸੀ। ਵਿਆਹ ਵਾਲੇ ਲੜਕੇ ਦੇ 3 ਚਚੇਰੇ ਭਰਾ ਬਰਾਤ ਜਾਣ ਲਈ ਨਵੇਂ ਕੱਪੜੇ ਖ੍ਰੀਦਣ ਸਨੀਵਾਰ ਸ਼ਾਮ ਨੂੰ ਘਰੋਂ ਫਿਰੋਜਪੁਰ ਗਏ ਪਰ ਅੱਜ ਤੱਕ ਵਾਪਸ ਨਹੀਂ ਪਰਤੇ। ਪੁਲਿਸ ਅਤੇ ਪਰਿਵਾਰ ਵੱਲੋਂ ਲਗਾਤਾਰ ਲਾਪਤਾ 3 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ 17 ਸਾਲ, ਇੱਕ ਵੀਹ ਸਾਲ ਦਾ ਅਤੇ ਤੀਜਾ ਨੌਜਵਾਨ 21 ਸਾਲ ਦੀ ਉਮਰ ਦਾ ਹੈ।
ਪਰਿਵਾਰ ਵਾਲਿਆਂ ਕਰ ਰਹੇ ਲੜਿਆਂ ਦੀ ਭਾਲ
ਇਸ ਮੌਕੇ ਗੱਲਬਾਤ ਕਰਦਿਆ ਲਾਪਤਾ ਦੋ ਸਕੇ ਭਰਾਵਾਂ ਅਕਾਸ਼ਦੀਪ ਸਿੰਘ ਅਤੇ ਅਨਮੋਲਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੇ ਪਰਿਵਾਰ ਵਿੱਚ ਲੜਕੇ ਦਾ ਵਿਆਹ ਸੀ ਅਤੇ ਬਰਾਤ ਜਾਣ ਲਈ ਉਸਦੇ ਲੜਕੇ ਆਪਣੇ ਚਾਚੇ ਦੇ ਲੜਕੇ ਦੇ ਨਾਲ ਕੱਪੜੇ ਖ਼ਰੀਦਣ ਗਏ ਸਨ ਜੋ ਅੱਜ ਤੱਕ ਵਾਪਸ ਨਹੀਂ ਪਰਤੇ, ਪਤਾ ਨਹੀਂ ਉਨ੍ਹਾਂ ਨਾਲ ਕੀ ਭਾਣਾਂ ਵਾਪਰਿਆ ਹੈ, ਸਿਰਫ ਉਨ੍ਹਾਂ ਦਾ ਮੋਟਰਸਾਇਕਲ ਹੀ ਮਿਲਿਆ ਹੈ। ਲੜਕਿਆ ਦੇ ਚਾਚੇ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਲੜਕੇ ਦਾ ਵਿਆਹ ਸੀ ਘਰੇ ਖੁਸੀਆ ਦਾ ਮਹੌਲ ਸੀ ਉਸ ਦੇ ਤਿੰਨ ਭਤੀਜੇ ਬਰਾਤ ਜਾਣ ਲਈ ਕੱਪੜੇ ਖ੍ਰੀਦਣੇ ਗਏ ਵਾਪਸ ਨਹੀਂ ਪਰਤੇ ਤੇ ਜਿਸ ਤੋਂ ਬਾਅਦ ਭਾਲ ਕਰਨ 'ਤੇ ਉਨ੍ਹਾਂ ਦਾ ਮੋਟਰਸਾਇਕਲ ਨਹਿਰ ਦੇ ਪੁਲ਼ ਤੋਂ ਮਿਲਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।