ਪੜਚੋਲ ਕਰੋ

ਗੈਰ ਸਿੱਖ ਪਰਿਵਾਰ 7ਵੀਂ ਪੀੜੀ ਤੋਂ ਸੰਭਾਲ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ

ਗੱਦੀ ਸਮੁਦਾਇ ਨਾਲ ਸਬੰਧਤ ਸੇਵਾ ਸੰਭਾਲ ਕਰਨ ਵਾਲੇ ਪਰਿਵਾਰ ਨੂੰ ਗੁਰਮੁਖੀ ਲਿਪੀ ਦਾ ਬਹੁਤਾ ਗਿਆਨ ਨਹੀਂ ਜਿਸ ਕਾਰਨ ਇਨ੍ਹਾਂ ਪਾਸੋਂ ਗੁਰੂ ਸਾਹਿਬ ਦਾ ਹੁਕਮਨਾਮਾ ਵੀ ਨਹੀ ਲਿਆ ਜਾਂਦਾ।

ਪਰਮਜੀਤ ਸਿੰਘ

ਹਿਮਾਚਲ ਦੇ ਧਰਮਸ਼ਾਲਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਦਾੜਨੂ ਵੱਸਿਆ ਹੈ ਜਿੱਥੇ ਸਾਖਸ਼ਾਤ ਸਾਂਝੀਵਾਲਤਾ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ। ਇੱਥੇ ਵੱਸਦੇ ਗੱਦੀ ਸਮੁਦਾਇ ਦੇ ਪਰਿਵਾਰ  ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਦੀਆਂ ਪੁਰਾਣਾ ਸਰੂਪ ਮੌਜੂਦ ਹੈ ਜਿਸ ਦੀ ਸੇਵਾ ਸੰਭਾਲ ਪਰਿਵਾਰ ਦੀ 7ਵੀਂ ਪੀੜੀ ਵੱਲੋਂ ਸ਼ਰਧਾ ਸਤਿਕਾਰ ਸਹਿਤ ਕੀਤੀ ਜਾ ਰਹੀ ਹੈ।

ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਲਾਹੌਰ ਤੋਂ ਇਹ ਪਾਵਨ ਸਰੂਪ ਪੈਦਲ ਸਿਰ 'ਤੇ ਰੱਖ ਕੇ ਗੱਦੀ ਸਮੁਦਾਇ ਦੇ ਬਜ਼ੁਰਗਾਂ ਵੱਲੋਂ ਪੂਰਨ ਸਤਿਕਾਰ ਸਹਿਤ ਧਰਮਸ਼ਾਲਾ ਤੱਕ ਲਿਆਂਦਾ ਗਿਆ ਸੀ। ਬੇਸ਼ੱਕ ਗੱਦੀ ਸਮੁਦਾਇ ਦੇ ਲੋਕਾਂ ਦਾ ਸਿੱਖ ਧਰਮ ਪ੍ਰਤੀ ਜ਼ਿਆਦਾ ਝੁਕਾਅ ਨਹੀਂ, ਇਸ ਦੇ ਬਾਵਜੂਦ ਗੈਰ ਧਰਮ ਦੇ ਹੋਣ ਦੇ ਬਾਵਜੂਦ ਇਸ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਅਥਾਹ ਸਤਿਕਾਰ ਕੀਤਾ ਜਾਂਦਾ ਹੈ।
ਗੈਰ ਸਿੱਖ ਪਰਿਵਾਰ 7ਵੀਂ ਪੀੜੀ ਤੋਂ ਸੰਭਾਲ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ

ਜਿਸ ਸਮੇਂ ਲਾਹੌਰ ਤੋਂ ਧਰਮਸ਼ਾਲਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲਿਆਂਦਾ ਗਿਆ, ਉਸ ਵੇਲੇ ਇੱਕ ਛੋਟਾ ਅਸਥਾਨ ਵੀ ਤਿਆਰ ਕੀਤਾ ਗਿਆ ਜਿਸ ਵਿੱਚ ਗੁਰੂ ਸਾਹਿਬ ਨੂੰ ਬਿਰਾਜਮਾਨ ਕੀਤਾ ਜਾਂਦਾ ਸੀ। ਜਗ੍ਹਾ ਬਹੁਤ ਜ਼ਿਆਦਾ ਤੰਗ ਹੋਣ ਕਾਰਨ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਸੰਭਵ ਨਹੀਂ ਸੀ ਜਿਸ 'ਤੇ ਧਰਮਸ਼ਾਲਾ ਪਹੁੰਚ ਸਿੱਖ ਸੰਗਤਾਂ ਵੱਲੋਂ ਇਤਰਾਜ ਵੀ ਜਤਾਇਆ ਗਿਆ। ਇਸ ਤੋਂ ਬਾਅਦ ਇੱਕ ਕਮਰਾ ਤਿਆਰ ਕਰਵਾਇਆ ਗਿਆ ਜਿਸ ਵਿੱਚ ਗੁਰੂ ਸਾਹਿਬ ਨੂੰ ਸੁਭਾਇਮਾਨ ਕੀਤਾ ਹੋਇਆ ਹੈ।

ਪਾਵਨ ਸਰੂਪ ਦੇ ਦਰਸ਼ਨ ਕਰਿਆਂ ਪਤਾ ਲੱਗਦਾ ਹੈ ਕਿ ਇਹ ਸਰੂਪ ਐਨਾ ਜ਼ਿਆਦਾ ਪੁਰਾਣਾ ਵੀ ਨਹੀਂ ਹੈ। ਸ਼ੁਰੂਆਤ ਵਿੱਚ ਹੀ ਲਿਖਿਆ ਹੋਇਆ ਕਿ ਇਹ ਸਰੂਪ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸ਼ੁੱਧ ਕਰਕੇ ਛਾਪਿਆ ਗਿਆ ਹੈ ਜੋ ਸ੍ਰੀਮਾਨ ਭਾਈ ਸੰਤ ਸਿੰਘ ਜੀ ਪ੍ਰਸਿੱਧ ਗਿਆਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਅਪਣੇ ਤੇਜ ਪ੍ਰਤਾਪ ਦੇ ਸਮੇਂ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਹੁਤ ਦ੍ਰਬਯ ਅਰ ਪਰਿਸ਼੍ਰਮ ਕਰਕੇ ਲਗ ਕੰਨੇ ਤਕ ਸੁਧਾਇਆ ਸੀ ਜੋ ਪ੍ਰਮਾਣੀਕ ਮੰਨਿਆ ਹੈ।

ਗੁਰੂ ਸਾਹਿਬ ਦੇ ਪਾਵਨ ਸਰੂਪ ਬਿਰਧ ਹੋਣ ਕਾਰਨ ਰੋਜ਼ਾਨਾ ਪ੍ਰਕਾਸ਼ ਨਹੀਂ ਕੀਤਾ ਜਾਂਦਾ…ਗੁਰਪੁਰਬ ਜਾਂ ਵਿਸ਼ੇਸ਼ ਦਿਨ ਤੋਂ ਇਲਾਵਾ 15 ਦਿਨ ਬਾਅਦ ਪ੍ਰਕਾਸ਼ ਹੁੰਦਾ ਹੈ।

ਪਰਿਵਾਰ ਵਿੱਚੋਂ ਸਿੱਖੀ ਸਰੂਪ ‘ਚ ਸੱਜੇ ਅਭਿਨਾਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਹ ਸਿੱਖੀ ਸਰੂਪ ‘ਚ ਸ਼ਾਮਲ ਹੋਇਆ ਤਾਂ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਪਰ ਉਸ ਦਾ ਨਿਸ਼ਚਾ ਕੇਵਲ ਤੇ ਕੇਵਲ ਸੇਵਾ ਕਰਨਾ ਸੀ ਤੇ ਅੱਪਣੇ ਬੱਚਿਆਂ ਨੂੰ ਵੀ ਅਸੀਂ ਇਸ ਪ੍ਰਤੀ ਪ੍ਰੇਰਿਤ ਕਰ ਰਹੇ ਹਾਂ।

ਗੌਰਤਲਬ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਸਰੂਪ ਨੂੰ ਧਰਮਸ਼ਾਲਾ ਤੋਂ ਲੁਧਿਆਣਾ ਲੈ ਆਂਦਾ ਗਿਆ ਸੀ ਪਰ ਬਾਅਦ ਵਿੱਚ ਮੁੜ ਪੁਲਿਸ ਪ੍ਰਸ਼ਾਸ਼ਨ ਦੀ ਦਖਲਅੰਦਾਜੀ ਨਾਲ ਵਾਪਸ ਧਰਮਸ਼ਾਲਾ ਲਿਆਂਦਾ ਗਿਆ। ਕੁਝ ਸਮਾਂ ਗੁਰਦੁਆਰਾ ਸਿੰਘ ਸਭਾ ਧਰਮਸ਼ਾਲਾ ‘ਚ ਪਾਵਨ ਸਰੂਪ ਸੁਭਾਇਮਾਨ ਕਰਨ ਤੋਂ ਬਾਅਦ ਮੁੜ ਗੱਦੀ ਸਮੁਦਾਇ ਨੂੰ ਸੌਂਪ ਦਿੱਤਾ ਗਿਆ।

ਗੱਦੀ ਸਮੁਦਾਇ ਨਾਲ ਸਬੰਧਤ ਸੇਵਾ ਸੰਭਾਲ ਕਰਨ ਵਾਲੇ ਪਰਿਵਾਰ ਨੂੰ ਗੁਰਮੁਖੀ ਲਿਪੀ ਦਾ ਬਹੁਤਾ ਗਿਆਨ ਨਹੀਂ ਜਿਸ ਕਾਰਨ ਇਨ੍ਹਾਂ ਪਾਸੋਂ ਗੁਰੂ ਸਾਹਿਬ ਦਾ ਹੁਕਮਨਾਮਾ ਵੀ ਨਹੀ ਲਿਆ ਜਾਂਦਾ। ਬਾਵਜੂਦ ਇਸ ਦੇ ਸਵੇਰੇ ਸ਼ਾਮ ਨਿਤਨੇਮ ਹੁੰਦਾ ਹੈ। ਪਿੰਡ ਦੇ ਲੋਕ ਆਉਂਦੇ ਹਨ ਤੇ ਗੁਰੂ ਚਰਨਾਂ ‘ਚ ਨਤਮਸਤਕ ਹੁੰਦੇ ਹਨ।
ਗੈਰ ਸਿੱਖ ਪਰਿਵਾਰ 7ਵੀਂ ਪੀੜੀ ਤੋਂ ਸੰਭਾਲ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ

ਪਰਿਵਾਰ ਵੱਲੋਂ ਵੀ ਆਪਣੇ ਬਜ਼ੁਰਗਾਂ ਪਾਸੋਂ ਸੁਣ ਸੁਣ ਕੇ ਕਾਫੀ ਬਾਣੀ ਕੰਠ ਕੀਤੀ ਹੋਈ ਹੈ। ਗੁਰੂ ਸਾਹਿਬਾਨ ਦੇ ਗੁਰਪੁਰਬ ਜਾਂ ਵਿਸ਼ੇਸ਼ ਦਿਨ ਤਿਉਹਾਰ ਮੌਕੇ ਜਿੱਥੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ, ਉੱਥੇ ਸਮਰੱਥਾ ਵੱਸ ਸਮਾਗਮ ਵੀ ਕਰਵਾਏ ਜਾਂਦੇ ਹਨ। ਉਸ ਵੇਲੇ ਜੋ ਸਿੱਖ ਪਰਿਵਾਰ ਜਾਂ ਗ੍ਰੰਥੀ ਸਿੰਘ ਆਉਂਦੇ ਨੇ, ਉਹੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਮੁੱਖ ਵਾਕ ਸਰਵਣ ਕਰਵਾਉਂਦੇ ਹਨ।  

ਧਰਮਸ਼ਾਲਾ ਵਿਚ ਗੱਦੀ ਸਮੁਦਾਇ ਨਾਲ ਸਬੰਧਿਤ ਹੋਰ ਵੀ ਪਰਿਵਾਰ ਹਨ ਜੋ ਸਿੱਖੀ ਸਰੂਪ ਵਿੱਚ ਸੱਜੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰ ਰਹੇ ਹਨ। ਗੱਦੀ ਸਮੁਦਾਇ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਇਸ ਦਾ ਪਿਛੋਕੜ ਗੱਡਰੀਆ ਤੋਂ ਸ਼ੁਰੂ ਹੁੰਦਾ ਹੈ। ਗੱਡਰੀਆਂ ਤੋਂ ਹੀ ਗੱਦੀ ਸ਼ਬਦ ਪਿਆ ਤੇ ਇਨ੍ਹਾਂ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਤੇ ਭੇਡ ਬੱਕਰੀ ਚਰਾਉਣਾ ਸੀ।

ਧਰਮਸ਼ਾਲਾ ‘ਚ ਬੇਸ਼ੱਕ ਗੁਰਦੁਆਰਾ ਸਾਹਿਬ ਮੌਜੂਦ ਹੈ ਪਰ ਪਿੰਡ ਦਾੜਨੂੰ ਥੋੜ੍ਹੀ ਵਿੱਥ ਤੇ ਹੋਣ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਘਰ ਵਿੱਚ ਹੀ ਕੀਤਾ ਗਿਆ ਹੈ। ਜਦੋਂ ਕਿਤੇ ਸਮਾਗਮ ਕਰਾਉਣਾ ਪਵੇ ਜਾਂ ਸੰਗਤ ਦੀ ਆਮਦ ‘ਚ ਵਾਧਾ ਹੋਵੇ ਤਾਂ ਬੈਠਣ ‘ਚ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਪਰਿਵਾਰ ਦੀ ਮੰਗ ਹੈ ਕਿ ਸਰਕਾਰ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget