ਪੜਚੋਲ ਕਰੋ

Punjab Weather Update: ਮਾਨਸੂਨ ਦੀ ਹਰਿਆਣਾ ਰਾਹੀਂ ਐਂਟਰੀ, ਹਿਮਾਚਲ 'ਚ ਬਾਰਸ਼ ਦਾ ਕਹਿਰ, ਹੁਣ ਪੰਜਾਬ ਦੀ ਵਾਰੀ

ਮੌਸਮ ਵਿਭਾਗ ਮੁਤਾਬਕ ਮਾਨਸੂਨ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਮੱਧ ਪ੍ਰਦੇਸ਼ ਤੇ ਯੂਪੀ ਤੋਂ ਹੁੰਦਾ ਹੋਇਆ ਹਰਿਆਣਾ ਵਿੱਚ ਦਸਤਕ ਦੇਵੇਗਾ। ਇਸ ਵਾਰ ਵੀ ਦੋਵਾਂ ਪਾਸਿਆਂ ਤੋਂ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਹੈ।

Punjab Weather Update: ਹਰਿਆਣਾ ਤੇ ਪੰਜਾਬ ਵਿੱਚ ਗਰਮੀ ਦੇ ਕਹਿਰ ਤੋਂ ਰਾਹਤ ਮਿਲਣ ਲੱਗੀ ਹੈ। ਸੋਮਵਾਰ ਤੋਂ ਹੀ ਸ਼ੁਰੂ ਹੋਈ ਪ੍ਰੀ ਮਾਨਸੂਨ ਬਾਰਸ਼ ਕਰਕੇ ਪਾਰਾ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ 'ਚ ਬਾਰਸ਼ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੀ ਚੰਡੀਗੜ੍ਹ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਪਮਾਨ ਘਟਿਆ ਹੈ।

ਮੌਸਮ ਵਿਭਾਗ ਮੁਤਾਬਕ ਮਾਨਸੂਨ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਮੱਧ ਪ੍ਰਦੇਸ਼ ਤੇ ਯੂਪੀ ਤੋਂ ਹੁੰਦਾ ਹੋਇਆ ਹਰਿਆਣਾ ਵਿੱਚ ਦਸਤਕ ਦੇਵੇਗਾ। ਇਸ ਵਾਰ ਵੀ ਦੋਵਾਂ ਪਾਸਿਆਂ ਤੋਂ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਸ ਵਾਰ ਪੰਜਾਬ ਤੇ ਹਰਿਆਣਾ ਵਿੱਚ ਆਮ ਬਾਰਸ਼ ਹੋਵੇਗੀ। ਮਾਨਸੂਨ ਹਰਿਆਣਾ ਪਹੁੰਚਣ ਦੇ ਇੱਕ ਹਫ਼ਤੇ ਦੇ ਅੰਦਰ ਪੰਜਾਬ ਪਹੁੰਚ ਜਾਵੇਗਾ। 

ਉਧਰ, ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਪ੍ਰੀ ਮਾਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਉੱਪਰੀ ਤੇ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਵਿੱਚ ਸੋਮਵਾਰ ਨੂੰ ਗੋਹਰ 'ਚ 62.6, ਐਚਐਮਓ ਸ਼ਿਲਾਰੋ 'ਚ 31.2, ਰਾਮਪੁਰ ਬੁਸ਼ਹਿਰ 'ਚ 18.2, ਮੰਡੀ 'ਚ 15.2, ਰੋਹੜੂ 'ਚ 11.3, ਸਾਂਗਲਾ 'ਚ 11.2, ਚੰਬਾ 'ਚ 11.0, ਜੋਗਿੰਦਰਨਗਰ 'ਚ 11.0, ਚੌਪਾਲ 'ਚ 10.00, ਪਾਉਂਟਾ 'ਚ ਸਾਹਿਬ 10.00, ਨਾਰਕੰਡਾ ਵਿੱਚ 7.3 ਮਿਲੀਮੀਟਰ, ਪੰਡੋਹ ਵਿੱਚ 7.0, ਕੁਫਰੀ ਵਿੱਚ 6.4, ਮਨਾਲੀ ਵਿੱਚ 6.0 ਤੇ ਡਲਹੌਜ਼ੀ ਵਿੱਚ 6.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅੱਜ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਬੇਸ਼ੱਕ ਮੌਸਮ ਵਿਭਾਗ ਨੇ ਅੱਜ ਹਰਿਆਣਾ ਦੇ 8 ਤੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ ਪਰ ਅਗਲੇ ਦਿਨਾਂ ਵਿੱਚ ਬਾਰਸ਼ ਦਾ ਦੌਰ ਜਾਰੀ ਰਹਿਣ ਵਾਲਾ ਹੈ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਸਿਰਫ਼ ਅੱਜ ਲਈ ਹੈ। 

ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਸਿਰਸਾ, ਫਤਿਹਾਬਾਦ, ਜੀਂਦ, ਹਿਸਾਰ, ਭਿਵਾਨੀ, ਰੋਹਤਕ ਤੇ ਚਰਖੀ ਦਾਦਰੀ ਵਿੱਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਸ਼ਾਮ ਹਰਿਆਣਾ ਦੇ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ, ਅੰਬਾਲਾ, ਯਮੁਨਾਨਗਰ, ਪਾਣੀਪਤ ਤੇ ਪੰਚਕੂਲਾ ਵਿੱਚ ਤੇਜ਼ ਹਵਾ ਨਾਲ ਮੀਂਹ ਪਿਆ।

ਇਸ ਦੇ ਨਾਲ ਹੀ ਚੰਡੀਗੜ੍ਹ 'ਚ ਮੌਸਮ ਵਿਭਾਗ ਨੇ ਹੀਟਵੇਵ ਅਲਰਟ ਜਾਰੀ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ। 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Advertisement
ABP Premium

ਵੀਡੀਓਜ਼

SAD | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ | Prem Singh Chandumajra | Bibi Jagir KaurSangrur News - ਖ਼ੁਦ ਪਾਣੀ 'ਚ ਡੁਬਿਆ ਸੀਵਰੇਜ਼ ਵਿਭਾਗ ਦਾ ਦਫ਼ਤਰ !!!ਅਕਾਲੀ ਦਲ ਦੇ ਬਾਗੀ ਧੜੇ ਦੇ ਪੱਖ ਚ ਆਏ ਭਾਜਪਾ ਲੀਡਰ ਹਰਜੀਤ ਗਰੇਵਾਲHoshiarpur ਖੌਫ਼ਨਾਕ ਹਾਦਸਾ - ਇੱਟਾਂ ਦੇ ਭੱਠੇ ‘ਚ ਡਿੱਗਣ ਨਾਲ ਮਜ਼ਦੂਰ ਦੀ ਮੌXXਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ  ਹਲਚਲ
UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ ਹਲਚਲ
Embed widget