ਦਿਲਜੀਤ ਹੀ ਨਹੀਂ ਪਹਿਲਾਂ ਵੀ ਕਈ ਵਾਰ ਪੰਜਾਬੀਆਂ ਖ਼ਿਲਾਫ਼ ਜ਼ਹਿਰ ਘੋਲਣ ਦੀ ਕੀਤੀ ਗਈ ਕੋਸ਼ਿਸ਼, ਦੋਸਾਂਝ ਦੇ ਹੱਕ ‘ਚ ਆਏ ਪੰਜਾਬੀ ਲੀਡਰ
ਸਰਦਾਰ ਦਿਲਜੀਤ ਸਿੰਘ ਦੋਸਾਂਝ ਨੇ ਹਮੇਸ਼ਾ ਆਪਣੀ ਸਿੱਖ ਪਛਾਣ ਨੂੰ ਮਾਣ ਨਾਲ ਰੱਖਿਆ ਹੈ ਤੇ ਉਹ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ।

ਹੁਣ ਕਾਂਗਰਸ ਵੀ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ, ਜੋ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਕਰਕੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ, ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਲਜੀਤ ਦੇ ਹੱਕ ਵਿੱਚ ਬਿਆਨ ਦਿੱਤਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ਜਦੋਂ ਸੂਰਜ ਚੜ੍ਹਦਾ ਹੈ ਤਾਂ ਨਫਰਤਾਂ ਦੇ ਬਾਜ਼ਾਰ ਗਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਸਿਰਫ ਦਿਲਜੀਤ ਦੋਸਾਂਝ ਹੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਇਸ Hate Gang ਨੇ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਪੰਜਾਬੀਆਂ ਖ਼ਿਲਾਫ਼ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ।
ਜਦੋਂ ਸੂਰਜ ਚੜ੍ਹਦਾ ਹੈ ਤਾਂ ਨਫਰਤਾਂ ਦੇ ਬਾਜ਼ਾਰ ਗਰਮ ਹੋਣੇ ਸ਼ੁਰੂ ਹੋ ਜਾਂਦੇ ਹਨ।
— Sukhjinder Singh Randhawa (@Sukhjinder_INC) June 29, 2025
ਸਿਰਫ ਦਿਲਜੀਤ ਦੋਸਾਂਝ ਹੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਇਸ Hate Gang ਨੇ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਪੰਜਾਬੀਆਂ ਖ਼ਿਲਾਫ਼ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ।
ਪਰ ਹਰ ਵਾਰ ਇਨ੍ਹਾਂ ਦੀਆਂ ਸਾਜ਼ਿਸ਼ਾਂ ਨਾਕਾਮ ਰਹੀਆਂ, ਕਿਉਂਕਿ ਦੇਸ਼ਵਾਸੀਆਂ ਨੂੰ… pic.twitter.com/koz5efalcf
ਪਰ ਹਰ ਵਾਰ ਇਨ੍ਹਾਂ ਦੀਆਂ ਸਾਜ਼ਿਸ਼ਾਂ ਨਾਕਾਮ ਰਹੀਆਂ, ਕਿਉਂਕਿ ਦੇਸ਼ਵਾਸੀਆਂ ਨੂੰ ਪੰਜਾਬੀਆਂ ਦੀ ਦੇਸ਼ਭਗਤੀ, ਬਹਾਦੁਰੀ ਅਤੇ ਸੇਵਾ-ਭਾਵ ਬਾਰੇ ਚੰਗੀ ਤਰ੍ਹਾਂ ਪਤਾ ਹੈ। ਦਿਲਜੀਤ ਨੇ ਹਮੇਸ਼ਾ ਹਰ ਮੰਚ 'ਤੇ ਦੇਸ਼ ਦੀ ਸ਼ਾਨ ਵਧਾਈ ਹੈ। ਇਹ Hate Gang ਕਦੇ ਵੀ ਦਿਲਜੀਤ ਦੇ ਦਿਲ ਵਿੱਚੋਂ ਦੇਸ਼ ਪ੍ਰਤੀ ਮੁਹੱਬਤ, ਅਤੇ ਦੇਸ਼ਵਾਸੀਆਂ ਦੇ ਦਿਲਾਂ ਵਿੱਚੋਂ ਦਿਲਜੀਤ ਲਈ ਇੱਜ਼ਤ ਨਹੀਂ ਮਿਟਾ ਸਕੇਗੀ।
ਅਕਾਲੀ ਦਲ ਅੰਮ੍ਰਿਤਸਰ ਨੇ ਵੀ ਲਿਆ ਸਟੈਂਡ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਸਰਦਾਰ ਜੀ-3 ਫਿਲਮ 'ਤੇ ਪਾਬੰਦੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਕਲਾ ਦੇ ਕਾਰੋਬਾਰ ਦਾ ਹਿੱਸਾ ਹਨ। ਉਨ੍ਹਾਂ ਨੂੰ ਧਾਰਮਿਕ ਜਾਂ ਰਾਜਨੀਤਿਕ ਸੋਚ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਉਨ੍ਹਾਂ ਪੋਸਟ ਵਿੱਚ ਲਿਖਿਆ ਹੈ ਕਿ ਸਰਦਾਰ ਦਿਲਜੀਤ ਸਿੰਘ ਦੋਸਾਂਝ ਨੇ ਹਮੇਸ਼ਾ ਆਪਣੀ ਸਿੱਖ ਪਛਾਣ ਨੂੰ ਮਾਣ ਨਾਲ ਰੱਖਿਆ ਹੈ ਤੇ ਉਹ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ।
ਸਰਦਾਰ ਦੋਸਾਂਝ ਨੇ ਆਪਣੀਆਂ ਫਿਲਮਾਂ 'ਪੰਜਾਬ 1984' ਅਤੇ 'ਪੰਜਾਬ 95' ਰਾਹੀਂ ਪੰਜਾਬ ਦੀ ਨਸਲਕੁਸ਼ੀ ਅਤੇ ਦੁਰਦਸ਼ਾ ਨੂੰ ਡੂੰਘਾਈ ਨਾਲ ਦਰਸਾਇਆ ਹੈ। ਹਾਲ ਹੀ ਵਿੱਚ ਸਰਦਾਰ ਨੇ ਮੇਟ ਗਾਲਾ ਵਿਖੇ ਵਿਸ਼ਵ ਪੱਧਰ 'ਤੇ ਆਪਣੀ ਸਿੱਖ ਪਛਾਣ ਨੂੰ ਮਾਣ ਨਾਲ ਪੇਸ਼ ਕੀਤਾ, ਜਿਸਦੀ ਬਹੁਤ ਪ੍ਰਸ਼ੰਸਾ ਕੀਤੀ ਗਈ।
ਦੋਸਾਂਝ ਨੂੰ ਨਿਸ਼ਾਨਾ ਬਣਾਉਣਾ ਉਨ੍ਹਾਂ ਦੀ ਪਛਾਣ, ਸਿੱਖੀ, ਪੰਜਾਬੀ ਅਤੇ ਗੁਰਮੁਖੀ 'ਤੇ ਅਸਿੱਧਾ ਹਮਲਾ ਹੈ, ਜਿਸਨੂੰ ਉਹ ਵਿਸ਼ਵ ਪੱਧਰ 'ਤੇ ਮਾਣ ਨਾਲ ਰੱਖਦੇ ਹਨ, ਕਿਉਂਕਿ ਫਿਲਮ ਵਿੱਚ ਕਾਸਟ ਕਰਨਾ ਫਿਲਮ ਨਿਰਮਾਤਾਵਾਂ ਦਾ ਮਾਮਲਾ ਹੈ, ਅਦਾਕਾਰ ਦਾ ਨਹੀਂ। ਫਿਲਮਾਂ ਕਲਾ ਅਤੇ ਸ਼ੋਅਬਿਜ਼ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਛੋਟੀ ਰਾਜਨੀਤੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।






















