CM Bhagwant Mann: ਹੁਣ ਘਰ ਬੈਠੇ ਹੋਏਗੀ ਜ਼ਮੀਨਾਂ ਦੀ ਖਾਨਗੀ ਤਕਸੀਮ, ਬੱਸ ਇੱਕ ਕਲਿੱਕ ਨਾਲ ਦਿਓ ਅਰਜ਼ੀ, ਸੀਐਮ ਭਗਵੰਤ ਮਾਨ ਬੋਲੇ, ਵੱਖਰੇ ਖਾਤੇ ਹੋਣ ਨਾਲ ਝਗੜੇ ਘਟਣਗੇ
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਦਿਆਂ ਜਾਇਦਾਦ ਦੀ ਵੰਡ (ਖਾਨਗੀ ਤਕਸੀਮ) ਨੂੰ ਦਰਜ ਕਰਨ ਦੀ ਪ੍ਰਕਿਰਿਆ ਹੋਰ ਸੁਖਾਲੀ ਬਣਾਉਣ ਲਈ ਵੈੱਬਸਾਈਟ ਲਾਂਚ ਕੀਤੀ।
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਦਿਆਂ ਜਾਇਦਾਦ ਦੀ ਵੰਡ (ਖਾਨਗੀ ਤਕਸੀਮ) ਨੂੰ ਦਰਜ ਕਰਨ ਦੀ ਪ੍ਰਕਿਰਿਆ ਹੋਰ ਸੁਖਾਲੀ ਬਣਾਉਣ ਲਈ ਵੈੱਬਸਾਈਟ ਲਾਂਚ ਕੀਤੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਜਾਇਦਾਦ ਦੇ ਮਾਲਕਾਂ ਨੂੰ ਵੱਡਾ ਫਾਇਦਾ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ....E-Governence ਵੱਲ ਵਧਦੇ ਹੋਏ ਅਸੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ...ਜਿਸ ਦੇ ਖੇਵਤਦਾਰਾਂ ਨੂੰ ਫਾਇਦੇ ਹੋਣਗੇ..
1. ਨਿਸ਼ਾਨਦੇਹੀ ਕਰਾਉਣੀ ਸੌਖੀ
2. ਜ਼ਮੀਨ ਦੀ ਖਰੀਦ-ਵੇਚ ਆਸਾਨ
3.ਜਮ੍ਹਾਬੰਦੀ ਦੀ ਨਕਲ ਸਸਤੀ ਮਿਲੇਗੀ
4.ਖ਼ਰਾਬੇ ਦਾ ਮੁਆਵਜ਼ਾ ਮਿਲਣਾ ਸੁਖਾਲਾ
5.ਵੱਖਰੇ ਖਾਤੇ ਹੋਣ ਕਰਕੇ ਝਗੜੇ ਘਟਣਗੇ
E-Governence ਵੱਲ ਵਧਦੇ ਹੋਏ ਅਸੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ...ਜਿਸਦੇ ਖੇਵਤਦਾਰਾਂ ਨੂੰ ਫਾਇਦੇ ਹੋਣਗੇ..
— Bhagwant Mann (@BhagwantMann) October 12, 2022
1. ਨਿਸ਼ਾਨਦੇਹੀ ਕਰਾਉਣੀ ਸੌਖੀ
2. ਜ਼ਮੀਨ ਦੀ ਖਰੀਦ-ਵੇਚ ਆਸਾਨ
3.ਜਮ੍ਹਾਬੰਦੀ ਦੀ ਨਕਲ ਸਸਤੀ ਮਿਲੇਗੀ
4.ਖ਼ਰਾਬੇ ਦਾ ਮੁਆਵਜ਼ਾ ਮਿਲਣਾ ਸੁਖਾਲਾ
5.ਵੱਖਰੇ ਖਾਤੇ ਹੋਣ ਕਰਕੇ ਝੱਗੜੇ ਘਟਣਗੇ pic.twitter.com/OcGp45tMgN
ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਕਿਹਾ ਹੈ ਕਿ ਵੈੱਬਸਾਈਟ ਨਾਲ ਖਾਨਗੀ ਤਕਸੀਮ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਵੈੱਬਸਾਈਟ ਰਾਹੀਂ ਖਾਨਗੀ ਤਕਸੀਮ ਲਈ ਲੋਕਾਂ ਦੀਆਂ ਅਰਜ਼ੀਆਂ ਇੱਕ ਕਲਿੱਕ ਰਾਹੀਂ ਆਸਾਨੀ ਨਾਲ ਜਮ੍ਹਾਂ ਹੋ ਸਕਣਗੀਆਂ। ਉਨ੍ਹਾਂ ਦੱਸਿਆ ਕਿ ਲੋਕ ਇਸ ਵੈੱਬਸਾਈਟ ’ਤੇ ਆਪਣਾ ਨਾਮ, ਪਿਤਾ ਜਾਂ ਪਤੀ ਦਾ ਨਾਮ, ਪਿੰਡ ਦਾ ਨਾਮ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਅਤੇ ਖੇਵਟ ਨੰਬਰ ਦੇ ਵੇਰਵਿਆਂ ਸਣੇ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹਨ। ਇਸ ਲਈ ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਦੁਆਰਾ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਮੈਮੋਰੰਡਮ ਤੇ ਜ਼ਮੀਨ ਦੀ ਵੰਡ ਦਰਸਾਉਂਦਾ ਫੀਲਡ ਮੈਪ ਵੀ ਸੌਂਪਣਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਨਗੋਅਤੇ ਫਿਰ ਸਬੰਧਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਵਿਭਾਗੀ ਅਧਿਕਾਰੀਆਂ ਵੱਲੋਂ ਮੈਮੋਰੰਡਮ ਦੇ ਤੱਥਾਂ ਦੀ ਤਸਦੀਕ ਮਗਰੋਂ ਪਟਵਾਰੀ ਤੇ ਸਬੰਧਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣ ਅਤੇ ਇੰਤਕਾਲ ਦਰਜ ਕਰਨ ਲਈ ਸੱਦਿਆ ਜਾਵੇਗਾ ਤੇ ਫਿਰ ਅਗਲੀ ਪ੍ਰਕਿਰਿਆ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕੇਗਾ ਅਤੇ ਇਹ ਪ੍ਰਕਿਰਿਆ ਸੁਖਾਲੇ ਢੰਗ ਨਾਲ ਜ਼ਮੀਨ ਦੀ ਖਰੀਦ-ਵੇਚ ਤੋਂ ਇਲਾਵਾ ਫਸਲਾਂ ਦਾ ਮੁਆਵਜ਼ਾ ਤੇ ਜਮ੍ਹਾਂਬੰਦੀ ਦੀ ਨਕਲ ਆਸਾਨੀ ਨਾਲ ਪ੍ਰਾਪਤ ਕਰਨ ਲਈ ਸਹਾਈ ਸਿੱਧ ਹੋਵੇਗੀ।