ਪੜਚੋਲ ਕਰੋ

ਬਾਗੀ ਟਕਸਾਲੀਆਂ ਨੂੰ ਸਬਕ ਸਿਖਾਉਣ ਲਈ ਸੁਖਬੀਰ ਬਾਦਲ ਨੇ ਘੜੀ ਰਣਨੀਤੀ

ਗੁਰਦਾਸਪੁਰਾ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਆਪਣੀ ਪ੍ਰਧਾਨਗੀ 'ਤੇ ਪੱਕੀ ਮੋਹਰ ਲਵਾਉਣ ਮਗਰੋਂ ਸੁਖਬੀਰ ਬਾਦਲ ਨੇ ਬਾਗੀ ਟਕਸਾਲੀ ਲੀਡਰਾਂ ਨੂੰ ਸਬਕ ਸਿਖਾਉਣ ਦੀ ਰਣਨੀਤੀ ਘੜ ਲਈ ਹੈ। ਸੁਖਬੀਰ ਬਾਦਲ ਨੇ ਇਲਾਕੇ ਦੇ ਹੋਰ ਲੀਡਰਾਂ ਨੂੰ ਬਾਗੀਆਂ ਖਿਲਾਫ ਡਟਣ ਦਾ ਇਸ਼ਾਰਾ ਕਰ ਦਿੱਤਾ ਹੈ। ਹਾਈਕਮਾਨ ਦੇ ਹੁਕਮਾਂ ਤੋਂ ਬਾਅਦ ਸਥਾਨਕ ਲੀਡਰਾਂ ਨੇ ਬਾਗੀ ਟਕਸਾਲੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਦੇਸ਼ਰਾਜ ਧੁੱਗਾ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਨੇ ਪ੍ਰੈੱਸ ਕਾਨਫਰੰਸ ਕਰੇ ਕਿਹਾ ਹੈ ਕਿ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਸੇਖਵਾਂ ਨੇ ਪਾਰਟੀ ਖਿਲਾਫ ਬਗਾਵਤ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਖਿਲਾਫ ਵੀ ਸਥਾਨਕ ਲੀਡਰਾਂ ਨੇ ਆਵਾਜ਼ ਬੁਲੰਦ ਕੀਤੀ ਸੀ। ਕਾਬਲੇਗੌਰ ਹੈ ਕਿ ਸੇਖਵਾਂ ਤੇ ਬ੍ਰਹਮਪੁਰਾ ਸਮੇਤ ਹੋਰ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸਵਾਲ ਚੁੱਕ ਚੁਕੇ ਹਨ। ਪਾਰਟੀ ਪ੍ਰਧਾਨ ਬਦਲਣ ਦੀ ਮੰਗ ਵੀ ਕਰ ਚੁੱਕੇ ਹਨ। ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦੇਣ ਲਈ ਹੁਣ ਟਕਸਾਲੀ ਨੇਤਾਵਾਂ ਦੇ ਵਿਰੋਧ ਵਿੱਚ ਸਥਾਨ ਲੀਡਰਾਂ ਨੂੰ ਉਤਾਰਿਆ ਹੈ। ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਸੇਵਾ ਸਿੰਘ ਸੇਖਵਾਂ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤੱਕ ਫਾਇਦੇ ਲੈਂਦੇ ਰਹੇ। ਹੁਣ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਬਗਾਵਤੀ ਰੁਖ ਅਪਣਾ ਰਹੇ ਹਨ। ਉਨ੍ਹਾਂ ਆਖਿਆ ਕਿ ਸੇਖਵਾਂ ਤਿੰਨ ਸਾਲ ਤੱਕ ਤਾਂ ਬਰਗਾੜੀ ਗਏ ਨਹੀਂ, ਹੁਣ ਉਨ੍ਹਾਂ ਨੂੰ ਬਰਗਾੜੀ ਯਾਦ ਆਈ ਹੈ।

ਟਾਪ ਹੈਡਲਾਈਨ

Holiday in Punjab: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਲੱਗੀ ਮੌਜ, 11 ਨਵੰਬਰ ਨੂੰ ਰਾਖਵੀਂ ਛੁੱਟੀ! ਜਾਣੋ ਵਿਦਿਅਕ ਅਦਾਰੇ ਰਹਿਣਗੇ ਬੰਦ ਜਾਂ ਨਹੀਂ?
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਲੱਗੀ ਮੌਜ, 11 ਨਵੰਬਰ ਨੂੰ ਰਾਖਵੀਂ ਛੁੱਟੀ! ਜਾਣੋ ਵਿਦਿਅਕ ਅਦਾਰੇ ਰਹਿਣਗੇ ਬੰਦ ਜਾਂ ਨਹੀਂ?
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੁਲਿਸ ਵਿਭਾਗ ਤੋਂ ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ; ਮੱਚਿਆ ਚੀਕ ਚੀਹਾੜਾ
Punjab News: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ! ਬੋਲੇ- ਤੁਹਾਡੇ ਪੈਰਾਂ ਵਿੱਚ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ! ਬੋਲੇ- ਤੁਹਾਡੇ ਪੈਰਾਂ ਵਿੱਚ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ
ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Embed widget