ਪੜਚੋਲ ਕਰੋ

ਅਕਾਲੀ ਲੀਡਰ ਕਰ ਰਹੇ ਸਿੱਖ ਕਤਲੇਆਮ 'ਤੇ ਸਿਆਸਤ, ਸੋਸ਼ਲ ਮੀਡੀਆ 'ਤੇ ਭੂਚਾਲ ਆਉਣ ਮਗਰੋਂ ਸੁਖਬੀਰ ਬਾਦਲ ਦਾ ਦੌਰਾ ਰੱਦ!

ਲੁਧਿਆਣਾ: ਸਿੱਖ ਕਤਲੇਆਮ ਦੇ ਰੋਸ ਵਿੱਚ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਲੀਡਰ ਗੁਰਦੀਪ ਸਿੰਘ ਗੋਸ਼ਾ ਦੀ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਤਸਵੀਰ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਵਾਲ ਉੱਠ ਰਹੇ ਹਨ ਕਿ ਅਕਾਲੀ ਲੀਡਰ ਸਿਰਫ ਸਿਆਸਤ ਕਰਨ ਲਈ ਹੀ ਅਜਿਹੀਆਂ ਕਾਰਵਾਈਆਂ ਕਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਸ਼ਨਿਚਰਵਾਰ ਨੂੰ ਲੁਧਿਆਣਾ ਆਉਣਾ ਸੀ, ਪਰ ਤਸਵੀਰ ਵਾਇਰਲ ਹੋਣ ਮਗਰੋਂ ਸੁਖਬੀਰ ਨੇ ਆਪਣਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ। ਕਾਲਖ਼ ਮਲਣ ਵਾਲੇ ਦੋਵੇਂ ਆਗੂ ਨਿਆਂਇਕ ਹਿਰਾਸਤ ਵਿੱਚ ਹਨ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 1 ਜਨਵਰੀ ਨੂੰ ਹੈ। ਯਾਦ ਰਹੇ ਕੁਝ ਦਿਨ ਪਹਿਲਾਂ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸਾਥੀਆਂ ਨਾਲ ਲੁਧਿਆਣਾ ਵਿੱਚ ਸਲੇਮ ਟਾਬਰੀ ਸਥਿਤ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ 25 ਦਸੰਬਰ ਨੂੰ ਕਾਲਖ਼ ਮਲੀ ਸੀ। ਇਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਸਿੱਖਾਂ ਦੇ ਰੋਸ ਦਾ ਪ੍ਰਗਟਾਵਾ ਹੈ। ਹੁਣ ਅਕਾਲੀ ਲੀਡਲ ਗੋਸ਼ਾ ਦੀ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਰਕੇ ਅਕਾਲੀ ਦਲ ਵੀ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ। ਗੋਸ਼ਾ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ (ਯੂਥ) ਇਕਾਈ ਦਾ ਪ੍ਰਧਾਨ ਸੀ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਨੇੜਤਾ ਹੋਣ ਕਰਕੇ ਉਹ ਅਕਸਰ ਦਿੱਲੀ ’ਚ ਹੁੰਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਸੀ। 2011 ਵਿੱਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਿੱਲੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਥੇਦਾਰ ਅਵਤਾਰ ਸਿੰਘ ਮੱਕੜ ਖ਼ਿਲਾਫ਼ ਲੜੀ ਸੀ। ਯੂਪੀਏ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਸਰਨਾ ਭਰਾਵਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਨਮਾਨਿਤ ਕੀਤਾ ਸੀ। ਉਸ ਮੌਕੇ ਗੋਸ਼ਾ ਵੀ ਲੁਧਿਆਣਾ ਦੇ ਕੁਝ ਹੋਰ ਆਗੂਆਂ ਨਾਲ ਹਾਜ਼ਰ ਸੀ। ਵਾਇਰਲ ਹੋਈ ਤਸਵੀਰ ਵਿੱਚ ਗੋਸ਼ਾ ਹਰਵਿੰਦਰ ਸਿੰਘ ਸਰਨਾ ਨਾਲ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਪੰਥਕ ਹਲਕਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ

Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ

ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ  ਤਾਂ ਕੌਣ ਜਿੱਤੇਗਾ ? GROK ਨੇ ਇਸ ਸਵਾਲ ਦਾ ਹੈਰਾਨ ਕਰਨ ਵਾਲਾ ਦਿੱਤਾ ਜਵਾਬ

ਖੇਤਾਂ ਦੀ ਮਿੱਟੀ ਵੇਚਣ ਤੋਂ ਰੋਕਿਆ ਤਾਂ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਲਾਹਨਤ ਹੋਵੇ ਮੇਰੇ 'ਤੇ...., ਹੁਣ ਮੈਂ ਕਿਸ ਮੂੰਹ ਨਾਲ ਮੰਗਾਂਗਾ ਪੂਰਨ ਰਾਜ ਦਾ ਦਰਜਾ, ਪਹਿਲਗਾਮ ਹਮਲੇ 'ਤੇ CM ਉਮਰ ਅਬਦੁੱਲਾ ਦਾ ਵੱਡਾ ਬਿਆਨ, ਦੇਖੋ ਵੀਡੀਓ

ਲੁਧਿਆਣਾ ਦੀ ਹੋਜ਼ਰੀ ਫੈਕਟਰੀ ‘ਚ ਲੱਗੀ ਅੱਗ, ਮੱਚੇ ਭਾਂਬੜ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

Embed widget